ਲਹੂ ਕਿਸਮ (ਜਾਂ ਲਹੂ ਸਮੂਹ) ਕੁਝ ਹੱਦ ਤੱਕ ਲਾਲ ਲਹੂ ਕੋਸ਼ਾਣੂਆਂ ਉੱਤੇ ਲੱਗੇ ਏ.ਬੀ.ਓ. ਲਹੂ ਸਮੂਹ ਦੇ ਐਂਟੀਜਨ ਮੁਕੱਰਰ ਕਰਦੇ ਹਨ।
ਲਹੂ ਦੀ ਕਿਸਮ (ਜਿਹਨੂੰ ਲਹੂ ਸਮੂਹ ਵੀ ਆਖਦੇ ਹਨ) ਲਹੂ ਦਾ ਇੱਕ ਵਰਗੀਕਰਨ ਹੈ ਜੋ ਲਾਲ ਲਹੂ ਕੋਸ਼ਾਣੂਆਂ (ਆਰ.ਬੀ.ਸੀ.) ਦੀ ਸਤ੍ਹਾ ਉੱਤੇ ਲੱਗੇ ਵਿਰਸੇ 'ਚ ਮਿਲੇ ਐਂਟੀਜਨੀ ਪਦਾਰਥਾਂ ਦੇ ਹੋਣ ਜਾਂ ਨਾ ਹੋਣ 'ਤੇ ਅਧਾਰਤ ਹੈ। ਇਹ ਐਂਟੀਜਨ ਲਹੂ ਸਮੂਹ ਪ੍ਰਨਾਲੀ ਮੁਤਾਬਕ ਪ੍ਰੋਟੀਨ , ਕਾਰਬੋਹਾਈਡਰੇਟ , ਗਲਾਈਕੋਪ੍ਰੋਟੀਨ ਜਾਂ ਗਲਾਈਕੋਲਿਪਿਡ ਹੋ ਸਕਦੇ ਹਨ। ਇਹਨਾਂ ਵਿੱਚੋਂ ਕੁਝ ਐਂਟੀਜਨ ਕਈ ਹੋਰ ਟਿਸ਼ੂਆਂ ਦੇ ਹੋਰ ਕਿਸਮਾਂ ਦੇ ਕੋਸ਼ਾਣੂਆਂ ਦੀ ਸਤ੍ਹਾ 'ਤੇ ਵੀ ਮਿਲਦੇ ਹਨ। ਇਹ ਲਾਲ ਲਹੂ ਕੋਸ਼ਾਣੂਆਂ ਦੀ ਸਤ੍ਹਾ 'ਤੇ ਲੱਗੇ ਕਈ ਐਂਟੀਜਨ ਇੱਕੋ ਹੀ ਅਲੀਲ (ਜਾਂ ਭੂਤ ਨੇੜਲੇ ਸਬੰਧਾਂ ਵਾਲ਼ੇ ਜੀਨ) ਤੋਂ ਉਪਜਦੇ ਹਨ।[1]
ਲਹੂ ਦੀਆਂ ਕਿਸਮਾਂ ਵਿਰਾਸਤ 'ਚ ਹੀ ਮਿਲਦੀਆਂ ਹਨ ਅਤੇ ਮਾਂ ਤੇ ਪਿਓ , ਦੋਹਾਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਹਨ। ਹੁਣ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਲਹੂ-ਬਦਲੀ ਸਮਾਜ (ਆਈ.ਐੱਸ.ਬੀ.ਟੀ.) ਵੱਲੋਂ ਕੁੱਲ ਮਿਲਾ ਕੇ ੩੨ ਪ੍ਰਕਾਰ ਦੇ ਮਨੁੱਖੀ ਲਹੂ ਸਮੂਹ ਪ੍ਰਬੰਧਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ।[2] ਦੋ ਸਭ ਤੋਂ ਪ੍ਰਮੁੱਖ ਅਤੇ ਮਹੱਤਵਪੂਰਨ ਪ੍ਰਬੰਧ ਏ.ਬੀ.ਓ. ਅਤੇ ਆਰ.ਐੱਚ.ਡੀ. ਐਂਟੀਜਨ ਹਨ; ਇਹ ਦੋਹੇਂ ਪ੍ਰਬੰਧ ਕਿਸੇ ਦੇ ਲਹੂ ਦੀ ਕਿਸਮ (ਏ, ਬੀ, ਏਬੀ ਅਤੇ ਓ; + ਅਤੇ − ਆਰ.ਐੱਚ.ਡੀ. ਦੀ ਹਾਲਤ ਦੱਸਦੇ ਹਨ) ਦੱਸਦੇ ਹਨ।
ਕਈ ਗਰਭਵਤੀ ਔਰਤਾਂ ਦੀ ਕੁੱਖ ਵਿੱਚ ਆਪਣੇ ਤੋਂ ਵੱਖ ਲਹੂ ਕਿਸਮ ਵਾਲ਼ਾ ਭਰੂਣ ਹੁੰਦਾ ਹੈ ਅਤੇ ਮਾਂ ਦਾ ਸਰੀਰ ਭਰੂਣ ਦੇ ਲਾਲ ਲਹੂ ਕੋਸ਼ਾਣੂਆਂ ਦੇ ਵਿਰੁੱਧ ਐਂਟੀਬਾਡੀਆਂ ਤਿਆਰ ਕਰਨ ਲੱਗ ਪੈਂਦਾ ਹੈ। ਕਈ ਵਾਰ ਇਹ ਐਂਟੀਬਾਡੀਆਂ ਆਈ.ਜੀ.ਜੀ. , ਇੱਕ ਛੋਟਾ ਇਮੂਨੋਗਲੋਬੂਲਿਨ, ਹੁੰਦੀਆਂ ਹਨ ਜੋ ਜੇਰ ਨੂੰ ਪਾਰ ਕਰ ਲੈਂਦੀਆਂ ਹਨ ਅਤੇ ਭਰੂਣ ਦੇ ਲਾਲ ਲਹੂ ਕੋਸ਼ਾਣੂਆਂ ਵਿੱਚ ਲਹੂ ਨਿਖੇੜ ਸ਼ੁਰੂ ਕਰ ਦਿੰਦੀਆਂ ਹਨ ਜਿਹਨਾਂ ਨਾਲ਼ ਨਵੇਂ ਜੰਮੇ ਬੱਚੇ ਨੂੰ ਐਰਿਥਰੋਬਲਾਸਟੋਸਿਸ ਫ਼ੀਟੈਲਿਸ ਨਾਮਕ ਲਹੂ-ਨਿਖੇੜ ਬਿਮਾਰੀ ਹੋ ਜਾਂਦੀ ਹੈ। ਕਈ ਵਾਰ ਇਹ ਬਿਮਾਰੀ ਭਰੂਣ ਲਈ ਮਾਰੂ ਹੁੰਦੀ ਹੈ; ਇਹਨਾਂ ਕੇਸਾਂ ਵਿੱਚ ਇਸ ਬਿਮਾਰੀ ਨੂੰ ਹਾਈਡਰਾਪਸ ਫ਼ੀਟੈਲਿਸ ਆਖਿਆ ਜਾਂਦਾ ਹੈ।[3]
ਲਹੂ ਨੂੰ ਚਾਰ ਗਰੁੱਪ ਵਿੱਚ ਵੰਡਿਆ ਜਾਂਦਾ ਹੈ ਜੋ ਹਨ A, B, AB ਅਤੇ O ਹਨ। ਕਰਲ ਲੈਂਡਟੇਇਨਰ (੧੪ ਜੂਨ ੧੮੬੮ –੨੬ ਜੂਨ ੧੯੪੩) ਆਸਟ੍ਰੀਆ ਦਾ ਜੀਵ ਵਿਗਿਆਨੀ ਹੋਏ ਹਨ। ਉਹਨਾਂ ਨੇ ੧੯੦੦ ਵਿੱਚ ਲਹੂ ਦੇ ਦੋ ਮੁੱਖ ਗਰੁੱਪਾਂ ਨੂੰ ਦਸਾਇਆ ਸੀ
ਲਹੂ ਦੇ ਗਲਤ ਲਾਉਣ ਕਾਰਨ ਪੈਂਦਾ ਹੋਏ ਲੱਛਣ
ਫ਼ੀਨੋਟਾਈਪ Phenotype
ਜੀਨੋਟਾਈਪ Genotype
A
AA ਜਾਂ AO
B
BB ਜਾਂ BO
AB
AB
O
OO
ਲਾਲ ਲਹੂ ਰਕਤ-ਕੋਸ਼ ਦਾਨ ਚਾਰਟ ਹਰੇਕ ਗਰੁੱਪ ਇਕੋ ਜਿਹੇ ਨੂੰ ਖ਼ੂਨਾ ਦਾਨ ਕਰ ਸਕਦਾ ਹੈ ਜਾਂ
O ਗਰੁੱਪ ਦਾ ਦਾਨੀ
A ,
B ਅਤੇ
AB ਨੂੰ ਦਾਨ ਕਰ ਸਕਦਾ ਹੈ ਅਤੇ
A ਅਤੇ
B ਗਰੁੱਪ ਦਾਨੀ
AB ਨੂੰ ਲਹੂ ਦਾਨ ਕਰ ਸਕਦਾ ਹੈ
ਲਾਲ ਲਹੂ ਰਕਤ-ਕੋਸ਼ ਦਾਨ ਚਾਰਟ
ਪ੍ਰਾਪਤ ਕਰਤਾ
ਦਾਨੀ
O−
O+
A−
A+
B−
B+
AB−
AB+
O−
Y
X
X
X
X
X
X
X
O+
Y
Y
X
X
X
X
X
X
A−
Y
X
Y
X
X
X
X
X
A+
Y
Y
Y
Y
X
X
X
X
B−
Y
X
X
X
Y
X
X
X
B+
Y
Y
X
X
Y
Y
X
X
AB−
Y
X
Y
X
Y
X
Y
X
AB+
Y
Y
Y
Y
Y
Y
Y
Y
ਪਲਾਜਮਾ ਦਾਨ ਦਾ ਚਾਰਟ ' ਹਰੇਕ ਗਰੁੱਪ ਆਪਣੇ ਗਰੁੱਪ ਨੂੰ ਦਾਨ ਕਰ ਸਕਦਾ ਹੈ ਅਤੇ AB ਗਰੁੱਪ A, B ਅਤੇ O;ਨੂੰ ਦਾਨ ਕਰ ਸਕਦਾ ਹੈ ਅਤੇ A, B ਅਤੇ AB ਸਿਰਫ ਗਰੁੱਪ O ਨੂੰ ਪਲਾਜਮਾ ਦਾਨ ਕਰ ਸਕਦਾ ਹਨ।
Plasma compatibility table[4]
ਪ੍ਰਾਪਤ ਕਰਤਾ
ਦਾਨੀ
O
A
B
AB
O
Y
Y
Y
Y
A
X
Y
X
Y
B
X
X
Y
Y
AB
X
X
X
Y
ABO ਲਹੂ ਦੇ ਗਰੁੱਪਾਂ ਦਾ ਪ੍ਰਬੰਧ:ਇਸ ਤਸਵੀਰ ਵਿੱਚ ABO ਲਹੂ ਦੇ ਗਰੁੱਪ ਨੂੰ ਦਰਸਾਉਂਦਾ ਕਾਰਬੋਹਾਈਡਰੇਟ ਲੜੀ
ਲਹੂ A ਵਾਲੇ ਦੇਸ਼ਾਂ ਦਾ ਨਕਸ਼ਾ
ਲਹੂ B ਵਾਲੇ ਦੇਸ਼ਾਂ ਦਾ ਨਕਸ਼ਾ
ਲਹੂ O ਵਾਲੇ ਦੇਸ਼ਾਂ ਦਾ ਨਕਸ਼ਾ
ABO ਅਤੇ Rh ਗਰੁੱਪ ਕਿਸਮ ਦੀ ਦੇਸ਼ ਮੁਤਾਬਕ ਵੰਡ ਅਬਾਦੀ ਦੀ ਔਸਤ)
ਦੇਸ਼
ਅਬਾਦੀ
O+
A+
B+
AB+
O−
A−
B−
AB−
ਆਸਟਰੇਲੀਆ
੨੨,੦੧੫,੫੭੬
40%
31%
8%
2%
9%
7%
2%
1%
ਆਸਟਰੀਆ
8,219,743
30%
37%
12%
5%
6%
7%
2%
1%
ਬ੍ਰਾਜ਼ੀਲ
199,321,413
36%
34%
8%
2.5%
9%
8%
2%
0.5%
ਕਨੇਡਾ
34,300,083
39%
36%
7.6%
2.5%
7%
6%
1.4%
0.5%
ਡੈੱਨਮਾਰਕ
੫,੫੪੩,੪੫੩
35%
37%
8%
4%
6%
7%
2%
1%
ਇਸਤੋਨੀਆ
੧,੨੭੪,੭੦੯
30%
31%
20%
6%
4.5%
4.5%
3%
1%
ਫ਼ਿਨਲੈਂਡ
੫,੨੬੨,੯੩੦
28%
37%
15%
7%
5%
5%
2%
1%
ਫ਼ਰਾਂਸ
੬੫,੬੩੦,੬੯੨
੩੬%
੩੭%
੯%
੩%
੬%
੭%
੧%
੧%
ਜਰਮਨੀ
੮੧,੩੦੫,੮੫੬
੩੫%
੩੭%
੯%
੪%
੬%
੬%
੨%
੧%
ਹਾਂਗਕਾਂਗ
੭,੧੫੩,੫੧੯
੪੦%
੨੬%
੨੭%
੭%
੦.੩੧%
੦.੧੯%
੦.੧੪%
੦.੦੫%
ਆਈਸਲੈਂਡ
੩੧੩,੧੮੩
੪੭.੬%
੨੬.੪%
੯.੩%
੧.੬%
੮.੪%
੪.੬%
੧.੭%
੦.੪%
ਭਾਰਤ
੧,੨੦੫,੦੭੩,੬੧੨
੩੬.੫%
੨੨.੧%
੩੦.੯%
੬.੪%
੨.੦%
੦.੮%
੧.੧%
੦.੨%
ਆਇਰਲੈਂਡ
੪,੭੨੨,੦੨੮
੪੭%
੨੬%
੯%
੨%
੮%
੫%
੨%
੧%
ਇਜ਼ਰਾਇਲ
੭,੫੯੦,੭੫੮
੩੨%
੩੪%
੧੭%
੭%
੩%
੪%
੨%
੧%
ਇਟਲੀ
੬੧,੨੬੧,੨੫੪
੪੦%
੩੬%
੭.੫%
੨.੫%
੭%
੬%
੧.੫%
੦.੫%
ਜਪਾਨ
੧੨੭,੩੬੮,੦੮੮
੨੯.੯%
੩੯.੮%
੧੯.੯%
੯.੯%
੦.੧੫%
੦.੨%
੦.੧%
੦.੦੫%
ਹੰਗਰੀ
੯,੯੮੨,੦੦੦
੩੨%
੪੪%
੧੬%
੯%
੦.੧੫%
੦.੨%
੦.੧%
੦.੦੫%
ਨੀਦਰਲੈਂਡ
੧੬,੭੩੦,੬੩੨
੩੯.੫%
੩੫%
੬.੭%
੨.੫%
੭.੫%
੭%
੧.੩%
੦.੫%
ਨਿਊਜ਼ੀਲੈਂਡ
੪,੩੨੭,੯੪੪
੩੮%
੩੨%
੯%
੩%
੯%
੬%
੨%
੧%
ਨਾਰਵੇ
੫,੦੩੮,੧੩੭
34%
40.8%
6.8%
3.4%
6%
7.2%
1.2%
0.6%
ਪੋਲੈਂਡ
੩੮,੪੧੫,੨੮੪
੩੧%
੩੨%
੧੫%
੭%
੬%
੬%
੨%
੧%
ਪੁਰਤਗਾਲ
੧੦,੭੮੧,੪੫੯
36.2%
39.8%
6.6%
2.9%
6.0%
6.6%
1.1%
0.5%
ਸਾਊਦੀ ਅਰਬ
੨੬,੫੩੪,੫੦੪
੪੮%
੨੪%
੧੭%
੪%
੪%
੨%
੧%
੦.੨੩%
ਦੱਖਣੀ ਅਫ਼ਰੀਕਾ
੪੮,੮੧੦,੪੨੭
੩੯%
੩੨%
੧੨%
੩%
੭%
੫%
੨%
੧%
ਸਪੇਨ
੪੭,੦੪੨,੯੮੪
੩੬%
੩੪%
੮%
੨.੫%
੯%
੮%
੨%
੦.੫%
ਸਵੀਡਨ
੯,੧੦੩,੭੮੮
੩੨%
੩੭%
੧੦%
੫%
੬%
੭%
੨%
੧%
ਤਾਈਵਾਨ
੨੩,੨੩੪,੯੩੬
43.9%
25.9%
23.9%
6.0%
0.1%
0.1%
0.01%
0.02%
ਤੁਰਕੀ
੬੯,੭੪੯,੪੬੧
29.8%
37.8%
14.2%
7.2%
3.9%
4.7%
1.6%
0.8%
ਯੂਕਰੇਨ
੪੪,੮੫੪,੦੬੫
~੪੦%
~੧੦%
ਯੂ.ਕੇ.
੬੩,੦੪੭,੧੬੨
੩੭%
੩੫%
੮%
੩%
੭%
੭%
੨%
੧%
ਯੂ.ਐਸ.ਏ
੩੧੩੧,੮੪੭,੪੬੫
੩੭.੪%
੩੫.੭%
੮.੫%
੩.੪%
੬.੬%
੬.੩%
੧.੫%
੦.੬%
ਅਬਾਦੀ
( ਕੁੱਲ ਅਬਾਦੀ = ੨,੨੬੧,੦੨੫,੨੪੪)
੩੬.੪੪%
੨੮.੨੭%
੨੦.੫੯%
੫.੦੬%
੪.੩੩%
੩.੫੨%
੧.੩੯%
੦.੪੫%