14 ਫ਼ਰਵਰੀ
(ਫ਼ਰਵਰੀ ੧੪ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
14 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 45ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 320 (ਲੀਪ ਸਾਲ ਵਿੱਚ 321) ਦਿਨ ਬਾਕੀ ਹਨ।
ਵਾਕਿਆ
ਸੋਧੋ- 1076 – ਪੋਪ ਗਰੈਗਰੀ ਸਤਵਾਂ ਨੇ ਰੋਮ ਦੇ ਬਾਦਸ਼ਾਹ ਹੈਨਰੀ ਚੌਥਾ (1050-1106) ਨੂੰ ਈਸਾਈ ਧਰਮ 'ਚੋਂ ਖ਼ਾਰਜ ਕੀਤਾ।
- 1556 – ਪੰਜਾਬ ਦੇ ਕਲਾਨੋਰ ਸਥਾਨ ਤੇ ਮੁਗਲ ਬਾਦਸ਼ਾਹ ਅਕਬਰ ਦਾ ਰਾਜਤਿਲਕ ਹੋਇਆ।
- 1628 – ਮੁਗਲ ਬਾਦਸ਼ਾਹ ਸ਼ਾਹ ਜਹਾਨ ਦੀ ਤਾਜਪੋਸ਼ੀ ਹੋਈ।
- 1779 – ਦੁਨੀਆ ਦੀ ਖੋਜ ਕਰਨ ਨਿਕਲੇ ਕਪਤਾਨ ਜੇਮਜ਼ ਕੁੱਕ ਨੂੰ ਹਵਾਈ (ਹੁਣ ਅਮਰੀਕਾ) ਵਿੱਚ ਕਤਲ ਕਰ ਦਿਤਾ ਗਿਆ।
- 1920 – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਵਾਸਤੇ 'ਲੀਗ ਆਫ਼ ਵਿਮਨ ਵੋਟਰਜ਼' ਜਮਾਤ ਬਣਾਈ ਗਈ।
- 1923 – ਬੱਬਰਾਂ ਨੇ ਸ਼ਰਧਾ ਰਾਮ ਪੁਲਿਸ ਟਾਊਟ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿਤਾ
- 1929 – ਅਲੈਗਜ਼ੈਂਡਰ ਫ਼ਲੈਮਿੰਗ ਨੇ ਪੈਨਸਲਿਨ ਦੀ ਖੋਜ ਕੀਤੀ ਜਿਸ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਹੁਣ ਵੀ ਇਸ ਦਾ ਕੋਈ ਬਦਲ ਨਹੀਂ ਹੈ।
- 1989 – ਇਰਾਨ ਦੇ ਲੀਡਰ ਅਤਾਉਲਾ ਖ਼ੁਮੈਨੀ ਸੈਟੇਨਿਕ ਵਰਸੇਜ ਦੇ ਲੇਖਕ ਸਲਮਾਨ ਰਸ਼ਦੀ ਨੂੰ ਮਰਵਾਉਣ ਲਈ ਫ਼ਤਵਾ ਜਾਰੀ ਕਰਦਾ ਹੈ।
ਜਨਮ
ਸੋਧੋ- 1483 – ਮੁਗਲ ਬਾਦਸ਼ਾਹ ਬਾਬਰ ਦਾ ਜਨਮ (ਮ. 1530)।
- 1939 – ਭਾਰਤ ਦਾ ਅਰਥਸ਼ਾਸ਼ਤਰੀ ਅਤੇ ਪੂਰਵ ਕੇਂਦਰੀ ਮੰਤਰੀ ਡਾ ਯੋਗਿੰਦਰ ਕੇ ਅਲਗ ਦਾ ਜਨਮ।
- 1869 – ਬੋਲਸ਼ਵਿਕ ਇਨਕਲਾਬੀ ਅਤੇ ਸਿਆਸਤਦਾਨ ਨਾਦੇਜ਼ਦਾ ਕਰੁਪਸਕਾਇਆ ਦਾ ਜਨਮ।
- 1905 – ਉਘਾ ਸੁੰਤਤਰਤਾ ਸੰਗਰਾਮੀ, ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦਾ ਸਰਪ੍ਰਸਤ ਵੀਰ ਸਿੰਘ ‘ਵੀਰ’ ਦਾ ਜਨਮ।
- 1933 – ਭਾਰਤੀ ਫ਼ਿਲਮ ਕਲਾਕਾਰ ਮਧੂਬਾਲਾ ਦਾ ਜਨਮ। (ਮੌਤ 1969)
- 1952 – ਭਾਰਤੀ ਰਾਜਨੇਤਾ ਅਤੇ ਮੰਤਰੀ ਸੁਸ਼ਮਾ ਸਵਰਾਜ ਦਾ ਜਨਮ।
- 1955 – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਦਾ ਜਨਮ।
- 1967 – ਡੱਚ ਸਿਆਸਤਦਾਨ ਅਤੇ ਨੀਦਰਲੈਂਡ ਦਾ ਪ੍ਰਧਾਨ ਮੰਤਰੀ ਮਾਰਕ ਰੁੱਟ ਦਾ ਜਨਮ।
ਦਿਹਾਂਤ
ਸੋਧੋ- 2010 – ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਦਿਹਾਂਤ।
- 269 – ਰੋਮ ਦੇ ਪਾਦਰੀ ਸੰਤ ਵੈਲੇਨਟਾਈਨ ਦੀ ਸ਼ਹੀਦੀ।