13 ਫ਼ਰਵਰੀ
(ਫ਼ਰਵਰੀ 13 ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
13 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 44ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 321 (ਲੀਪ ਸਾਲ ਵਿੱਚ 322) ਦਿਨ ਬਾਕੀ ਹਨ।
ਵਾਕਿਆ
ਸੋਧੋ- 258 – ਇਰਾਕ ਦੀ ਰਾਜਧਾਨੀ ਬਗ਼ਦਾਦ 'ਤੇ ਮੰਗੋਲਾਂ ਨੇ ਕਬਜ਼ਾ ਕਰ ਲਿਆ।
- 1633 – ਤਾਰਾ ਵਿਗਿਆਨੀ ਗੈਲੀਲਿਓ ਗੈਲੀਲੀ ਧਰਤੀ ਗੋਲ ਹੈ ਅਤੇ ਸੂਰਜ ਦੁਆਲੇ ਘੁਮਦੀ ਹੈ ਕਹਿਣ ਦੇ 'ਜੁਰਮ' ਵਿੱਚ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਰੋਮ ਸ਼ਹਿਰ ਪੁੱਜਾ।
- 1668 – ਪੁਰਤਗਾਲ ਨੂੰ ਸਪੇਨ ਦੁਆਰਾ ਇੱਕ ਸੁਤੰਤਰ ਦੇਸ਼ ਮੰਨਿਆ ਗਿਆ।
- 1739 – ਕਰਨਾਲ ਦੀ ਲੜਾਈ: ਇਰਾਨੀ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਂਦਾ ਹੈ।
- 1795 – ਅਮਰੀਕਾ ਦੀ ਪਹਿਲੀ ਸਟੇਟ ਯੂਨੀਵਰਸਿਟੀ ਉੱਤਰੀ ਕੈਰੋਲੀਨਾ ਵਿੱਚ ਸ਼ੁਰੂ ਹੋਈ।
- 1861 – ਅਬਰਾਹਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ।
- 1907 – ਇੰਗਲੈਂਡ ਵਿੱਚ ਔਰਤਾਂ ਵਾਸਤੇ ਵੋਟ ਦਾ ਹੱਕ ਦੇਣ ਦੀ ਮੰਗ ਕਰਨ ਵਾਲੀਆਂ ਬੀਬੀਆਂ ਜ਼ਬਰਦਸਤੀ ਲੰਡਨ ਵਿੱਚ ਪਾਰਲੀਮੈਂਟ ਹਾਊਸ ਵਿੱਚ ਜਾ ਵੜੀਆਂ।
- 1931 – ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣਦੀ ਹੈ।
- 1945 – ਰੂਸ ਦਾ ਬੁਡਾਪੈਸਟ ਹੰਗਰੀ 'ਤੇ ਕਬਜ਼ਾ | ਰੂਸ ਅਤੇ ਜਰਮਨੀ ਵਿੱਚ 49 ਦਿਨ ਦੀ ਲੜਾਈ ਵਿੱਚ 1 ਲੱਖ 59 ਹਜ਼ਾਰ ਲੋਕ ਮਰੇ।
- 1959 – ਬਾਰਬੀ ਡੌਲ ਦੀ ਵਿਕਰੀ ਸ਼ੁਰੂ ਕੀਤੀ ਗਈ।
- 1961 – ਰੂਸ ਨੇ 'ਸਪੂਤਨਿਕ' ਤੋਂ ਵੀਨਸ ਵਲ ਇੱਕ ਰਾਕਟ ਦਾਗਿਆ।
- 1970 – ਭਾਰਤ ਦੇ ਉਤਰਾਖੰਡ ਸੂਬੇ (ਪਹਿਲਾ ਯੂ.ਪੀ.) ਦੀਆਂ ਕੁਮਾਊਂ ਪਹਾੜੀਆਂ ਵਿੱਚ ਇੱਕ ਸ਼ੇਰ ਨੇ ਇਕੋ ਦਿਨ ਵਿੱਚ 48 ਬੰਦਿਆਂ ਦੀ ਜਾਨ ਲਈ।
- 1981 – ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਸਭ ਤੋਂ ਲੰਮਾ ਵਾਕ ਛਾਪਿਆ। ਇਸ ਵਿੱਚ 1286 ਲਫ਼ਜ਼ ਸਨ।
- 1991 – ਅਮਰੀਕਾ ਜਹਾਜ਼ਾਂ ਨੇ ਇਰਾਕ 'ਤੇ ਬੰਬਾਰੀ ਸ਼ੁਰੂ ਕੀਤੀ।
- 2010 – ਪੂਣੇ, ਮਹਾਂਰਾਸ਼ਟਰ ਵਿੱਚ ਇੱਕ ਬੰਬ ਫੱਟਿਆ ਜਿਸ ਨਾਲ 17 ਵਿਅਕਤੀਆਂ ਦੀ ਮੌਤ ਹੋਈ ਅਤੇ 60 ਹੋਰ ਵਿਅਕਤੀ ਘਾਇਲ ਹੋਏ।
ਜਨਮ
ਸੋਧੋ- 1835 – ਮੁਸਲਿਮ ਜਮਾਤੇ ਅਹਿਮਦੀਆ ਦਾ ਬਾਨੀ ਮਿਰਜ਼ਾ ਗ਼ੁਲਾਮ ਅਹਿਮਦ ਦਾ ਜਨਮ।
- 1879 – ਭਾਰਤ ਦੇ ਆਜ਼ਾਦੀ ਸੰਗਰਾਮ ਦੀ ਵੱਡੀ ਆਗੂ ਅਤੇ ਕਵਿਤਰੀ ਸਰੋਜਨੀ ਨਾਇਡੂ ਦਾ ਜਨਮ।
- 1911 – ਭਾਰਤੀ ਕ੍ਰਾਤੀਕਾਰੀ ਅਤੇ ਉਰਦੂ ਅਤੇ ਪੰਜਾਬੀ ਦੇ ਸਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਜਨਮ।
- 1917 – ਭਾਰਤੀ ਫ਼ੌਜ ਦਾ ਜਰਨਲ ਅਤੇ ਬੰਗਲਾਦੇਸ਼ ਦੀ ਲੜਾਈ ਦਾ ਹੀਰੋ ਜਗਜੀਤ ਸਿੰਘ ਅਰੋੜਾ ਦਾ ਜਨਮ।
- 1921 – ਪੰਜਾਬੀ ਲੇਖਕ, ਪੱਤਰਕਾਰ ਅਤੇ ਗੀਤਕਾਰ ਹਰਭਜਨ ਸਿੰਘ ਰਤਨ ਦਾ ਜਨਮ।
- 1942 – ਪੰਜਾਬੀ ਲੋਕ ਗਾਇਕ ਕਰਨੈਲ ਗਿੱਲ ਦਾ ਜਨਮ।
- 1976 – ਭਾਰਤੀ ਫ਼ਿਲਮ ਅਦਾਕਾਰ ਸ਼ਰਦ ਕਪੂਰ ਦਾ ਜਨਮ।
- 1980 – ਹਿੰਦੀ ਨਾਵਲਕਾਰ, ਨਾਟਕਕਾਰ ਅਤੇ ਕਹਾਣੀ ਲੇਖਕ ਇੰਦਰਾ ਦਾਂਗੀ ਦਾ ਜਨਮ।
ਦਿਹਾਂਤ
ਸੋਧੋ- 1571 – ਬੇਨਵੇਨੂਤੋ ਸੇਲੀਨੀ, ਇਤਾਲਵੀ ਕਲਾਕਾਰ (ਜ. 1500)।
- 1870 – ਨਿਰੰਕਾਰੀ ਮੁਖੀ ਦਰਬਾਰਾ ਸਿੰਘ ਦੀ ਮੌਤ।
- 1883 – ਡਰਾਮਾ ਦਾ ਨਿਰਦੇਸ਼ਕ ਅਤੇ ਜਰਮਨ ਕਮਪੋਜਰ ਰਿਚਰਡ ਵੈਗਨਰ ਦਾ ਦਿਹਾਂਤ।
- 1974 – ਅਮੀਰ ਖ਼ਾਨ, ਭਾਰਤੀ ਗਾਇਕ (ਜ. 1912)।
- 1967 – ਇਰਾਨੀ ਕਵੀ ਅਤੇ ਫ਼ਿਲਮ ਡਾਇਰੈਕਟਰ ਫ਼ਰੂਗ਼ ਫ਼ਰੁਖ਼ਜ਼ਾਦ ਦਾ ਦਿਹਾਂਤ।
- 2012 – ਭਾਰਤੀ, ਅਕਾਦਮਿਕ, ਅਤੇ ਭਾਰਤ ਵਿੱਚ ਉਰਦੂ ਸ਼ਾਇਰੀ ਦਾ ਉਸਤਾਦ ਅਖ਼ਲਾਕ ਮੁਹੰਮਦ ਖ਼ਾਨ ਸ਼ਹਰਯਾਰ ਦਾ ਦਿਹਾਂਤ।