28 ਫ਼ਰਵਰੀ
(ਫ਼ਰਵਰੀ 28 ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
28 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 59ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 (ਲੀਪ ਸਾਲ ਵਿੱਚ 307) ਦਿਨ ਬਾਕੀ ਹਨ।
ਵਾਕਿਆ
ਸੋਧੋ- 1580– ਮੁਗਲ ਬਾਦਸ਼ਾਹ ਅਕਬਰ ਦੇ ਫ਼ਤਿਹਪੁਰ ਸੀਕਰੀ ਸਥਿਤੀ ਦਰਬਾਰ 'ਚ ਈਸਾਈ ਸਮਾਜ ਦਾ ਪਹਿਲਾ ਵਫ਼ਦ ਗੋਆ ਤੋਂ ਆਇਆ।
- 1749– ਨਾਵਲਿਸਟ ਹੈਨਰੀ ਫ਼ੀਲਡਿੰਗ ਦਾ ਨਾਵਲ 'ਟਾਮ ਜੌਨਜ਼' ਛਪਿਆ। ਇਸ ਨਾਵਲ ਵਿੱਚ ਪੇਸ਼ ਕੀਤੇ ਕਾਮ ਦਿ੍ਸ਼ਾਂ ਨੇ ਬਹੁਤ ਤੂਫ਼ਾਨ ਲਿਆਂਦਾ।
- 1759– ਪੋਪ ਕਲੇਂਮੇਂਟ 13ਵੇਂ ਨੇ ਬਾਈਬਲ ਨੂੰ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ।
- 1922– ਮਿਸਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਪਰ ਬ੍ਰਿਟਿਸ਼ ਫੌਜ ਉੱਥੇ ਬਣੀ ਰਹੀ।
- 1924– ਅਮਰੀਕਾ ਨੇ ਮੱਧ ਅਮਰੀਕੀ ਦੇਸ਼ 'ਚ ਹਾਂਡੂਰਾਸ 'ਚ ਦਖਲਅੰਦਾਜ਼ੀ ਸ਼ੁਰੂ ਕੀਤੀ।
- 1924– ਜੈਤੋ ਦਾ ਮੋਰਚਾ ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜਥਾ ਗਿਆ।
- 1928– ਪ੍ਰਸਿੱਧ ਭਾਰਤੀ ਭੌਤਿਕਵਿਦ ਅਤੇ ਵਿਗਿਆਨੀ ਸੀ. ਵੀ. ਰਮਨ ਨੇ ਪ੍ਰਕਾਸ਼ ਦੇ ਪ੍ਰਸਾਰ ਨਾਲ ਸੰਬੰਧਤ ਰਮਨ ਪ੍ਰਭਾਵ ਦੀ ਖੋਜ ਕੀਤੀ। ਇਸੇ ਖੋਜ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ।
- 1933– ਇੰਗਲੈਂਡ ਵਿੱਚ ਪਹਿਲੀ ਵਾਰ ਇੱਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ।
- 1933– ਅਡੋਲਫ ਹਿਟਲਰ ਨੇ ਦੇਸ਼ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ।
- 1948– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ।
- 1958– ਪਾਕਿਸਤਾਨ ਨਾਲ ਮੈਚ ਵਿੱਚ ਵੈਸਟ ਇੰਡੀਜ਼ ਦੀ ਟੀਮ ਨੇ ਸਿਰਫ਼ ਇੱਕ ਖਿਡਾਰੀ ਦੇ ਆਊਟ ਹੋਣ 'ਤੇ 504 ਦੌੜਾਂ ਬਣਾ ਕੇ ਪਾਰੀ ਬੰਦ ਕੀਤੀ।
- 1975– ਲੰਡਨ ਦੀ ਇੱਕ ਅੰਡਰਗਰਾਊਂਡ ਗੱਡੀ ਮੂਰਗੇਟ ਦੇ ਆਖ਼ਰੀ ਸਟੇਸ਼ਨ ਤੋਂ ਵੀ ਅੱਗੇ ਨਿਕਲ ਜਾਣ ਕਾਰਨ ਹੇਠਾਂ ਜਾ ਡਿੱਗੀ ਤੇ 43 ਮੁਸਾਫ਼ਰ ਮਾਰੇ ਗਏ।
- 1997– ਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
- 2002– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
- 2002 – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ (ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
ਜਨਮ
ਸੋਧੋ- 1953– ਪਾਲ ਕਰੂਗਮੈਨ, ਨੋਬਲ ਇਨਾਮ ਜੇਤੂ ਅਮਰੀਕੀ ਅਰਥ ਵਿਗਿਆਨੀ
ਮੌਤ
ਸੋਧੋ- 1936– ਕਮਲਾ ਨਹਿਰੂ, ਜਵਾਹਰ ਲਾਲ ਨਹਿਰੂ ਦੀ ਪਤਨੀ (ਜ. 1899)
- 1963– ਡਾ. ਰਾਜੇਂਦਰ ਪ੍ਰਸਾਦ, ਭਾਰਤ ਦੇ ਪਹਿਲੇ ਰਾਸ਼ਟਰਪਤੀ (ਜ. 1884)
- 1998– ਪਿਆਰਾ ਸਿੰਘ ਸਹਿਰਾਈ, ਪੰਜਾਬੀ ਕਵੀ (ਜ. 1915)
- 2009– ਕਰਨੈਲ ਸਿੰਘ ਪਾਰਸ, ਪੰਜਾਬੀ ਕਵੀਸ਼ਰ (ਜ. 2009)
ਛੁੱਟੀਆਂ ਅਤੇ ਹੋਰ ਦਿਨ
ਸੋਧੋ- ਰਾਸ਼ਟਰੀ ਵਿਗਿਆਨ ਦਿਵਸ (ਭਾਰਤ)