1 ਸਤੰਬਰ
(੧ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
1 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 244ਵਾਂ (ਲੀਪ ਸਾਲ ਵਿੱਚ 245ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 121 ਦਿਨ ਬਾਕੀ ਹਨ।
ਵਾਕਿਆ
ਸੋਧੋ- 1604 – ਦਰਬਾਰ ਸਾਹਿਬ ਵਿੱਖੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਇਆ।
- 1914 – ਰੂਸ ਨੇ ਪੈਟਰੋਗ੍ਰਾਡ ਦਾ ਨਾਮ ਸੇਂਟ ਪੀਟਰਸਬਰਗ ਰੱਖਿਆ।
- 1952 – ਅਰਨੈਸਟ ਹੈਮਿੰਗਵੇ ਦਾ ਇਨਾਮ ਜੇਤੂ ਨਾਵਲ ਬੁੱਢਾ ਤੇ ਸਮੁੰਦਰ ਛਪਿਆ।
- 1969 – ਲੀਬੀਆ 'ਚ ਰਾਜਪਲਟਾ, ਮੁਆਮਰ ਗੱਦਾਫ਼ੀ ਨੇ ਸੱਤਾ ਸੰਭਾਲੀ।
- 1979 – ਪਾਇਓਨੀਅਰ-11, ਸ਼ੁੱਕਰ (ਗ੍ਰਹਿ) ਤੋਂ 21,000 ਕਿਲੋਮੀਟਰ ਦੀ ਦੂਰੀ ਤੇ ਲੰਘਿਆ।
- 1991 – ਉਜ਼ਬੇਕਿਸਤਾਨ ਨੇ ਸੋਵੀਅਤ ਯੂਨੀਅਨ ਤੋਂ ਅਜ਼ਾਦੀ ਪ੍ਰਾਪਤ ਕੀਤੀ।
ਜਨਮ
ਸੋਧੋ- 1911 – ਪੰਜਾਬੀ ਸਾਹਿਤਕਾਰ, ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਜੀਤ ਸਿੰਘ ਸੀਤਲ ਦਾ ਜਨਮ।
- 1915 – ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਰਾਜਿੰਦਰ ਸਿੰਘ ਬੇਦੀ ਦਾ ਜਨਮ।
- 1937 – ਪਾਕਿਸਤਾਨੀ ਪੰਜਾਬੀ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ।
ਦਿਹਾਂਤ
ਸੋਧੋ- 1715 – ਲੂਈ ਮਹਾਨ ਵਜੋਂ ਪ੍ਰਸਿੱਧ ਬੂਰਬੋਂ ਘਰਾਣੇ ਦਾ ਫ਼ਰਾਂਸੀਸੀ ਸਮਰਾਟ ਫ਼ਰਾਂਸ ਦਾ ਲੂਈ ਚੌਦਵਾਂ ਦਾ ਦਿਹਾਂਤ।
- 1985 – ਆਧੁਨਿਕ ਪਾਕਿਸਤਾਨ ਦੇ ਮੁੱਖ ਸੰਸਥਾਪਕ, ਨੀਤੀਵਾਨ ਮੁਹੰਮਦ ਜ਼ਫਰਉੱਲਾ ਖਾਨ ਦਾ ਦਿਹਾਂਤ।
- 1887 – ਅਵਧ ਦਾ 5ਵਾਂ ਨਵਾਬ/ਰਾਜਾ ਵਾਜਿਦ ਅਲੀ ਸ਼ਾਹ ਦਾ ਦਿਹਾਂਤ।