3 ਅਪ੍ਰੈਲ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
3 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 93ਵਾਂ (ਲੀਪ ਸਾਲ ਵਿੱਚ 94ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 272 ਦਿਨ ਬਾਕੀ ਹਨ।
ਵਾਕਿਆ
ਸੋਧੋ- 1783– ਸਵੀਡਨ ਅਤੇ ਅਮਰੀਕਾ ਦਰਮਿਆਨ ਮੈਤਰੀ ਅਤੇ ਵਪਾਰ ਸੰਧੀ 'ਤੇ ਦਸਤਖ਼ਤ।
- 1856– ਯੂਨਾਨ ਦੇ ਰੋਡੇਸ ਦੀਪ ਸਥਿਤ ਇੱਕ ਗਿਰਜਾਘਰ 'ਚ ਬਾਰੂਦ ਧਮਾਕਾ ਹੋਣ ਨਾਲ ਚਾਰ ਹਜ਼ਾਰ ਲੋਕਾਂ ਦੀ ਮੌਤ।
- 1933– ਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾਈਟ ਹਾਊਸ ਵਿੱਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
- 1947– ਵੱਲਭ ਭਾਈ ਪਟੇਲ ਨੇ ਕਿਹਾ, ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਸਿੱਖਸਤਾਨ ਦਾ ਇਲਾਕਾ ਦਿਆਂਗੇ।
- 1949– ਉੱਤਰੀ ਅਟਲਾਂਟਿਕ ਸੰਧੀ 'ਤੇ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਨੇ ਦਸਤਖ਼ਤ ਕੀਤਾ।
- 1957– ਸੋਵਿਅਤ ਸੰਘ ਨੇ ਹਵਾਈਮੰਡਲੀ ਪਰਮਾਣੂੰ ਪਰਖ ਕੀਤਾ।
- 1964– ਅਮਰੀਕਾ ਅਤੇ ਪਨਾਮਾ ਡਿਪਲੋਮੈਟ ਸੰਬੰਧਾਂ ਨੂੰ ਬਹਾਲ ਕਰਨ 'ਤੇ ਸਹਿਮਤ ਹੋਏ।
- 1984– ਸਕਵਾਡ੍ਰਨ ਲੀਡਰ ਰਾਕੇਸ਼ ਸ਼ਰਮਾ ਸੋਵਿਅਤ ਸੰਘ ਨੂੰ ਬਹਾਲ ਕਰਨ 'ਤੇ ਸਹਿਮਤ ਹੋਏ।
- 1986– ਅਮਰੀਕਾ ਮੁਲਕ ਦਾ ਕੌਮੀ ਕਰਜ਼ਾ 2 ਟਰਿਲੀਅਨ (2,000,000,000,000) ਡਾਲਰ ਤੋਂ ਵੀ ਵੱਧ ਗਿਆ।
- 1992– ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਹਨਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
- 1999– ਭਾਰਤ ਨੇ ਆਪਣਾ ਪਹਿਲਾ ਸੰਸਾਰਕ ਦੂਰਸੰਚਾਰ ਉਪਗ੍ਰਹਿ ਇਨਸੇਟ-1ਈ ਦਾ ਸਫਲ ਦਾਗਣ ਕੀਤਾ।
- 2010– ਐਪਲ ਦਾ ਆਈ-ਪੈਡ ਵਿਕਰੀ ਵਾਸਤੇ ਮਾਰਕੀਟ ਵਿੱਚ ਆਇਆ।
ਜਨਮ
ਸੋਧੋ- 1781– ਧਾਰਮਿਕ ਨੇਤਾ ਸਵਾਮੀਨਰਾਇਣਨ ਦਾ ਜਨਮ ਹੋਇਆ।
- 1903– ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਨੀ ਕਮਲਾਦੇਵੀ ਚੱਟੋਪਾਧਿਆਏ ਦਾ ਮੇਂਗਲੋਰ ਸ਼ਹਿਰ 'ਚ ਜਨਮ।
- 1914– ਫੀਲਡ ਮਾਰਸ਼ਲ ਸਾਮ ਮਾਨੇਕਸ਼ਾਹ ਦਾ ਜਨਮ ਹੋਇਆ।
- 1954– ਭੌਤਿਕ ਵਿਗਿਆਨੀ ਅਤੇ ਰਾਜਨੇਤਾ ਕੇ. ਕ੍ਰਿਸ਼ਨਾਸਵਾਮੀ ਦਾ ਜਨਮ।
- 1955– ਗਾਇਕ ਹਰੀਹਰਨ ਦਾ ਜਨਮ।
ਮੌਤ
ਸੋਧੋ- 1680– ਮਰਾਠਾ ਸਾਮਰਾਜ ਦਾ ਮੌਢੀ ਛੱਤਰਪਤੀ ਸ਼ਿਵਾ ਜੀ ਮਹਾਰਾਸ਼ਟਰ ਸਥਿਤ ਰਾਏਗੜ੍ਹ ਕਿਲੇ 'ਚ ਵੀਰਗਤੀ ਨੂੰ ਪ੍ਰਾਪਤ ਹੋਏ।
- 1708– ਚਿਤੌੜ ਦੇ ਕਿਲ੍ਹੇ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਮਾਰੇ ਗਏ।
- 1944– ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦਿਤੀ ਗਈ।