7 ਫ਼ਰਵਰੀ
(ਫ਼ਰਵਰੀ ੭ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
7 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 38ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 327 (ਲੀਪ ਸਾਲ ਵਿੱਚ 328) ਦਿਨ ਬਾਕੀ ਹਨ। ਅੱਜ ਦਿਨ 'ਵੀਰਵਾਰ' ਹੈ ਅਤੇ ਨਾਨਕਸ਼ਾਹੀ ਜੰਤਰੀ ਮੁਤਾਬਕ ਅੱਜ '25 ਮਾਘ' ਬਣਦਾ ਹੈ।
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ
ਸੋਧੋ- ਆਜ਼ਾਦੀ ਦਿਵਸ(1974 ਤੋਂ ਗ੍ਰੇਨਾਡਾ ਇਹ ਦਿਨ ਬਰਤਾਨੀਆ ਤੋਂ ਆਜ਼ਾਦੀ ਦੇ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ) - ਗ੍ਰੇਨਾਡਾ।
- ਨੈਸ਼ਨਲ ਬਲੈਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਦਿਵਸ - ਸੰਯੁਕਤ ਰਾਜ।
- ਗੁਲਾਬ ਦਿਵਸ(Rose Day)- ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਹੈ।
ਵਾਕਿਆ
ਸੋਧੋ- 1810 – ਮਹਾਰਾਜਾ ਰਣਜੀਤ ਸਿੰਘ ਨੇ ਸਾਹੀਵਾਲ 'ਤੇ ਕਬਜ਼ਾ ਕੀਤਾ।
- 1812 – ਮਸ਼ਹੂਰ ਅੰਗਰੇਜ਼ੀ ਕਵੀ ਲਾਰਡ ਬਾਇਰਨ ਨੇ ਬਰਤਾਨਵੀ ਸੰਸਦ ਦੇ 'ਹਾਊਸ ਆਫ਼ ਲਾਰਡਜ਼' ਵਿੱਚ ਪਹਿਲਾ ਲੈਕਚਰ ਕੀਤਾ।
- 1915 – ਚਲਦੀ ਗੱਡੀ ਵਿੱਚੋਂ ਪਹਿਲਾ ਵਾਇਰਲੈੱਸ ਮੈਸੇਜ ਭੇਜਿਆ ਗਿਆ।
- 1942 – ਇੰਗਲੈਂਡ ਨੇ ਥਾਈਲੈਂਡ ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ।
- 1943 – ਅਮਰੀਕਾ ਵਿੱਚ ਜੁੱਤੀਆਂ ਦਾ ਰਾਸ਼ਨ ਲਾਗੂ ਕੀਤਾ। ਇੱਕ ਬੰਦੇ ਵਲੋਂ 3 ਤੋਂ ਵੱਧ ਜੁੱਤੀਆਂ ਖ਼ਰੀਦਣ 'ਤੇ ਪਾਬੰਦੀ ਲੱਗੀ।
- 1962 – ਅਮਰੀਕੀ ਰਾਸ਼ਟਰਪਤੀ ਜੇ ਐੱਫ਼ ਕੈਨੇਡੀ ਨੇ ਕ਼ਿਊਬਾ ਦਾ 'ਬਲਾਕੇਡ'(ਰਾਹ-ਬੰਦੀ) ਸ਼ੁਰੂ ਕੀਤਾ।
- 1965 – ਅਮਰੀਕਾ ਨੇ ਵੀਅਤਨਾਮ ਵਿੱਚ ਲਗਾਤਾਰ ਬੰਬਾਰੀ ਸ਼ੁਰੂ ਕੀਤੀ।
- 1974 – ਗ੍ਰੇਨਾਡਾ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ।
- 1990 – ਰੂਸ 'ਚ ਕਮਿਊਨਿਸਟ ਪਾਰਟੀ ਨੂੰ ਵਿਰੋਧੀ-ਪਾਰਟੀਆਂ ਬਣਾਉਣ ਦੀ ਇਜਾਜ਼ਤ ਦਿੱਤੀ।
ਜਨਮ
ਸੋਧੋ- 1812 – ਅੰਗਰੇਜ਼ ਲੇਖਕ ਅਤੇ ਸਮਾਜਕ ਆਲੋਚਕ ਚਾਰਲਸ ਡਿਕਨਜ਼ ਦਾ ਜਨਮ।
- 1870 – ਆਸਟਰੀਆਈ ਡਾਕਟਰ, ਮਨੋ-ਚਕਿਤਸਕ ਅਤੇ ਵਿਅਕਤੀਗਤ ਮਨੋ-ਵਿਗਿਆਨ ਦੇ ਸਕੂਲ ਦੇ ਬਾਨੀ ਅਲਫਰੈਡ ਆਡਲਰ ਦਾ ਜਨਮ।
- 1885 – ਨੋਬਲ ਇਨਾਮ ਜੇਤੂ ਅਮਰੀਕੀ ਲੇਖਕ ਸਿੰਕਲੇਰ ਲਿਊਇਸ(ਮੌਤ-1951) ਦਾ ਜਨਮ।
- 1915 – ਭਾਰਤੀ ਰਾਜਨੀਤਕ ਆਗੂ, ਸਮਾਜਿਕ ਕਾਰਕੁਨ ਤੇ ਸਮਾਜ ਸੁਧਾਰਕ ਸ਼ੀਲਾ ਕੌਲ ਦਾ ਜਨਮ।
- 1948 – ਭਾਰਤੀ ਕਮਿਊਨਿਸਟ ਸਿਆਸਤਦਾਨ ਪ੍ਰਕਾਸ਼ ਕਰਤ ਦਾ ਜਨਮ।
- 1978 – ਅਮਰੀਕੀ ਅਦਾਕਾਰ ਐਸ਼ਟਨ ਕਚਰ ਦਾ ਜਨਮ।
- 1979 – ਨੋਬਲ ਸ਼ਾਂਤੀ ਪੁਰਸਕਾਰ ਜੇਤੂ ਤੇ ਯੇਮੇਨੀ ਪੱਤਰਕਾਰ ਤਵੱਕੁਲ ਕਰਮਾਨ ਦਾ ਜਨਮ।
- 1990 – ਅਮਰੀਕੀ ਅਥਲੀਟ ਦਾਲੀਲਾਹ ਮੁਹੰਮਦ ਦਾ ਜਨਮ।
ਦਿਹਾਂਤ
ਸੋਧੋ- 1939 – ਰੂਸੀ ਚਿੱਤਰਕਾਰ ਬੋਰਿਸ ਗਰੀਗੋਰੀਏਵ ਦਾ ਦਿਹਾਂਤ।
- 1942 – ਕ੍ਰਾਂਤੀਕਾਰੀ ਸਚਿੰਦਰ ਸਨਿਆਲ(ਬੰਗਾਲ) ਦੀ ਜੇਲ੍ਹ ਵਿੱਚ ਸ਼ਹਾਦਤ।
- 1944 – ਇਤਾਲਵੀ ਓਪੇਰਾ ਤੇ ਸੋਪਰਾਨੋ ਗਾਇਕਾ ਲੀਨਾ ਕਾਵਾਲੀਏਰੀ ਦਾ ਦਿਹਾਂਤ।
- 1978 – ਉਰਦੂ, ਪੰਜਾਬੀ, ਅਤੇ ਫ਼ਾਰਸੀ ਦੇ ਕਵੀ 'ਗ਼ੁਲਾਮ ਮੁਸਤੁਫ਼ਾ ਤਬੱਸੁਮ' ਦਾ ਦਿਹਾਂਤ।
- 2003 – ਗੁਆਤੇਮਾਲਨ ਲੇਖਕ ਔਗੋਸਤੋ ਮੋਂਤੇਰੋਸੋ ਦਾ ਦਿਹਾਂਤ।