10 ਮਈ
(੧੦ ਮਈ ਤੋਂ ਮੋੜਿਆ ਗਿਆ)
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
10 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 130ਵਾਂ (ਲੀਪ ਸਾਲ ਵਿੱਚ 131ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 235 ਦਿਨ ਬਾਕੀ ਹਨ।
ਵਾਕਿਆ
ਸੋਧੋ- 1526 – ਪਾਣੀਪਤ ਦੀ ਪਹਿਲੀ ਲੜਾਈ 'ਚ ਵਿਜੇ ਤੋਂ ਬਾਅਦ ਬਾਬਰ ਨੇ ਭਾਰਤ ਦੀ ਸਾਬਕਾ ਰਾਜਧਾਨੀ ਆਗਰਾ 'ਚ ਪ੍ਰਵੇਸ਼ ਕੀਤਾ।
- 1759 – ਸਰਬੱਤ ਖ਼ਾਲਸਾ ਨੇ ਦਰਬਾਰ ਸਾਹਿਬ ਦੀ ਮੁੜ ਉਸਾਰੀ ਵਾਸਤੇ ਮਾਇਆ ਨਾਲ ਸੇਵਾ ਕਰਨ ਵਾਸਤੇ ਸੰਗਤਾਂ ਨੂੰ ‘ਹੁਕਮਨਾਮਾ’ ਭੇਜਿਆ।
- 1774 – ਲੁਈਸ 16ਵਾਂ ਫਰਾਂਸ ਦੀ ਗੱਦੀ 'ਤੇ ਬੈਠਿਆ।
- 1794 – ਫ਼ਰਾਂਸ ਦੇ ਗੱਦੀਉਂ ਲਾਹੇ ਬਾਦਸ਼ਾਹ ਲੁਈਸ ਪੰਦਰਵੇਂ ਦੀ ਭੈਣ ਐਲਿਜ਼ਾਬੈਥ ਦਾ ਸਿਰ ਵੱਢ ਕੇ ਬਾਗ਼ੀਆਂ ਨੇ ਉਸ ਨੂੰ ਮਾਰ ਦਿਤਾ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ: ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ।
- 1872 – ਵਿਕਟੋਰੀਆ ਬੁਡਹਿਲ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਮਸ਼ਹੂਰ ਪਹਿਲੀ ਮਹਿਲਾ ਬਣੀ।
- 1906 – ਰੂਸੀ ਸੰਸਦ ਡੂਮਾ ਦੀ ਪਹਿਲੀ ਬੈਠਕ।
- 1908 – ਅਮਰੀਕਾ 'ਚ ਪਹਿਲਾ ਮਦਰਸ ਡੇ ਮਨਾਇਆ ਗਿਆ।
- 1910 – ਬ੍ਰਿਟੇਨ 'ਚ ਪਹਿਲੀ ਵਾਰ ਹਵਾਈ ਕਰਤੱਬ ਦਿਖਾਇਆ ਗਿਆ।
- 1933 – ਜਰਮਨ ‘ਚ ਨਾਜ਼ੀਆਂ ਨੇ ਗ਼ੈਰ ਜਰਮਨ ਲਿਖਾਰੀਆਂ ਦੀਆਂ ਕਿਤਾਬਾਂ ਨੂੰ ਜਲਾਉਣਾ ਸ਼ੁਰੂ ਕੀਤਾ।
- 1941 – ਜਰਮਨੀ ਦੇ 55 ਜਹਾਜ਼ਾਂ ਨੇ ਲੰਡਨ ‘ਤੇ ਇੱਕ ਲੱਖ ਬੰਬ ਸੁੱਟੇ ਜਿਸ ਨਾਲ ਭਰਪੂਰ ਤਬਾਹੀ ਹੋਈ।
- 1955 – ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ।
- 1969 – ਅਪੋਲੋ 10 'ਚ ਪੁਲਾੜ ਤੋਂ ਪ੍ਰਿਥਵੀ ਦੀ ਪਹਿਲੀ ਰੰਗੀਨ ਤਸਵੀਰ ਭੇਜੀ।
- 1994 – ਨੈਲਸਨ ਮੰਡੇਲਾ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
- 1995 – ਦੱਖਣੀ ਅਫਰੀਕਾ 'ਚ ਇੱਕ ਐਲੀਵੇਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ 104 ਮਜ਼ਦੂਰ ਮਾਰੇ ਗਏ।
- 2011 – ਮਾਈਕਰੋਸਾਫ਼ਟ ਨੇ 850 ਕਰੋੜ ਡਾਲਰ ਵਿੱਚ ਸਕਾਈਪ ਟੈਲੀਫ਼ੋਨ ਸਿਸਟਮ ਖ਼ਰੀਦਣ ਦਾ ਸਮਝੌਤਾ ਕੀਤਾ।
ਛੂਟੀਆਂ
ਸੋਧੋਜਨਮ
ਸੋਧੋਦਿਹਾਂਤ
ਸੋਧੋ- 2002 – ਭਾਰਤੀ ਕਵੀ, ਗੀਤਕਾਰ ਕੈਫ਼ੀ ਆਜ਼ਮੀ ਦੀ ਮੌਤ ਹੋਈ।