1 ਅਪ੍ਰੈਲ
(੧ ਅਪ੍ਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
1 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 91ਵਾਂ (ਲੀਪ ਸਾਲ ਵਿੱਚ 92ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 274 ਦਿਨ ਬਾਕੀ ਹਨ।
ਵਾਕਿਆ
ਸੋਧੋ- 1578 – ਵਿਲੀਅਮ ਹਾਰਵੇ ਨੇ ਇਨਸਾਨ ਦੇ 'ਬਲੱਡ ਸਰਕੂਲੇਸ਼ਨ ਸਿਸਟਮ' ਦੀ ਖੋਜ ਕੀਤੀ।
- 1698 – ਬਹੁਤ ਸਾਰੇ ਮੁਲਕਾਂ ਵਿੱਚ 'ਆਲ ਫ਼ੂਲਜ਼ ਡੇਅ' ਵਜੋਂ ਮਨਾਇਆ ਜਾਂਦਾ ਹੈ।
- 1748 – ਪ੍ਰਾਚੀਨ ਮਹਾਨ ਸ਼ਹਿਰ ਪੰਪਈ ਦੇ ਖੰਡਰ ਲੱਭੇ।
- 1839 – ਬੀਸ ਬੇਡ ਵਾਲੇ ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸ਼ੁਭ ਆਰੰਭ।
- 1855 – ਪ੍ਰਸਿੱਧ ਸਮਾਜਸੇਵੀ ਈਸ਼ਵਰਚੰਦ ਵਿਦਿਆਸਾਗਰ ਨੇ ਪਹਿਲੇ ਬੰਗਾਲੀ ਪੱਤਰ ਦਾ ਪ੍ਰਕਾਸ਼ਨ ਕੀਤਾ।
- 1869 – ਦੇਸ਼ 'ਚ ਪਹਿਲੀ ਵਾਰ ਆਮਦਨ ਟੈਕਸ ਵਿਵਸਥਾ ਲਾਗੂ ਕੀਤੀ ਗਈ।
- 1878 – ਕੋਲਕਾਤਾ ਮਿਊਜ਼ੀਅਮ ਇਸ ਦੇ ਮੌਜੂਦਾ ਭਵਨ 'ਚ ਹੀ ਆਮ ਲੋਕਾਂ ਲਈ ਖੋਲ੍ਹਿਆ ਗਿਆ।
- 1882 – ਭਾਰਤ 'ਚ ਡਾਕ ਬਚਤ ਬੈਂਕ ਦੀ ਸ਼ੁਰੂਆਤ।
- 1889 – ਮਦਰਾਸ 'ਚ 20 ਸਤੰਬਰ 1888 ਤੋਂ ਪ੍ਰਕਾਸ਼ਤ ਹਫਤਾਵਾਰ ਪੱਤਰ 'ਦ ਹਿੰਦੂ' ਦਾ ਦੈਨਿਕ ਪ੍ਰਕਾਸ਼ਨ ਸ਼ੁਰੂ।
- 1889 – ਪਹਿਲੀ ਭਾਂਡੇ ਧੋਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
- 1912 – ਭਾਰਤ ਦੀ ਰਾਜਧਾਨੀ ਅਧਿਕਾਰਤ ਰੂਪ ਨਾਲ ਕੋਲਕਾਤਾ ਤੋਂ ਦਿੱਲੀ ਲਿਆਂਦੀ ਗਈ।
- 1924 – ਅਡੋਲਫ ਹਿਟਲਰ ਨੂੰ 'ਬੀਅਰ ਹਾਲ ਪੁਸ਼' ਕੇਸ ਵਿੱਚ 4 ਸਾਲ ਦੀ ਕੈਦ ਹੋਈ।
- 1930 – ਦੇਸ਼ 'ਚ ਲੜਕੀਆਂ ਦੇ ਵਿਆਹ ਦੀ ਘੱਟ ਤੋਂ ਘੱਟ ਉਮਰ 14 ਸਾਲ ਅਤੇ ਲੜਕਿਆਂ ਦੀ 18 ਸਾਲ ਤੈਅ ਕੀਤੀ ਗਈ।
- 1935 – ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਹੋਈ।
- 1935 – ਭਾਰਤੀ ਪੋਸਟਲ ਆਰਡਰ ਸ਼ੁਰੂ ਹੋਇਆ।
- 1936 – ਉੜੀਸਾ ਨੂੰ ਬਿਹਾਰ ਤੋਂ ਵੱਖ ਕਰ ਕੇ ਨਵੇਂ ਰਾਜ ਦਾ ਦਰਜਾ ਦਿੱਤਾ ਗਿਆ।
- 1937 – ਭਾਰਤ ਸਰਕਾਰ ਐਕਟ 1935 ਨੂੰ ਸੂਬਿਆਂ 'ਚ ਲਾਗੂ ਕੀਤਾ ਗਿਆ।
- 1949 – ਭਾਰਤੀ ਸੰਸਦ ਦੇ ਵਿਸ਼ੇਸ਼ ਐਕਟ ਦੇ ਅਧੀਨ ਇੰਸਟੀਚਿਊਟ ਆਫ ਚਾਰਟਡ ਅਕਾਊਂਟੇਂਟ ਦਾ ਗਠਨ ਕੀਤਾ ਗਿਆ।
- 1952 – ਲਿਮੈਤ੍ਰੈ ਅਤੇ ਜਾਰਜ਼ ਗੇਮੌ ਨੇ ਧਰਤੀ ਦੇ ਜਨਮ ਦਾ 'ਬਿਗ ਬੈਂਗ' ਸਿਧਾਂਤ ਪੇਸ਼ ਕੀਤਾ।
- 1954 – ਸੁਬਰਤੋ ਮੁਖਰਜੀ ਭਾਰਤ ਦੇ ਪਹਿਲੇ ਹਵਾਈ ਫੌਜ ਪ੍ਰਮੁੱਖ ਬਣੇ।
- 1956 – ਕੋਲਕਾਤਾ 'ਚ ਸਾਊਥ ਪੁਆਇੰਟ ਸਕੂਲ ਦੀ ਸਥਾਪਨਾ ਕੀਤੀ ਗਈ ਜੋ ਸਾਲ 1988 'ਚ ਦੁਨੀਆ ਦਾ ਸਭ ਤੋਂ ਵੱਡਾ ਸਕੂਲ ਬਣਿਆ।
- 1957 – ਭਾਰਤ 'ਚ ਨਵੇਂ ਪੈਸੇ ਦੀ ਸ਼ੁਰੂਆਤ ਹੋਈ।
- 1969 – ਭਾਰਤ ਦੇ ਪਹਿਲੇ ਤਾਰਾਪੁਰ ਪਰਮਾਣੂੰ ਬਿਜਲੀ ਯੰਤਰ ਦਾ ਪਰਿਚਾਲਨ ਸ਼ੁਰੂ ਹੋਇਆ।
- 1970 – ਪ੍ਰੈਜ਼ੀਡੈਂਟ ਰਿਚਰਡ ਨਿਕਸਨ ਨੇ ਅਮਰੀਕਾ ਵਿੱਚ ਸਿਗਰਟਾਂ ਦੀ ਇਸ਼ਤਿਹਾਰਬਾਜ਼ੀ ਉੱਤੇ ਪਾਬੰਦੀ ਦੇ ਬਿੱਲ ਉੱਤੇ ਦਸਤਖ਼ਤ ਕੀਤੇ।
- 1976 – ਭਾਰਤ 'ਚ ਟੈਲੀਵਿਜ਼ਨ ਲਈ ਦੂਰਦਰਸ਼ਨ ਨਾਂ ਤੋਂ ਵੱਖ ਨਿਗਮ ਦੀ ਸਥਾਪਨਾ ਹੋਈ।
- 1978 – ਭਾਰਤ ਦੀ 6ਵੀਂ ਪੰਜ ਸਾਲਾ ਯੋਜਨਾ ਸ਼ੁਰੂ ਹੋਈ।
- 1976 – ਐਪਲ ਕੰਪਿਊਟਰ ਦੀ ਸ਼ੁਰੂਆਤ ਹੋਈ।
- 1979 – ਅਯਾਤੁੱਲਾ ਖ਼ੁਮੀਨੀ ਨੇ ਇਰਾਨ ਨੂੰ 'ਇਸਲਾਮਿਕ ਰੀਪਬਲਿਕ' ਐਲਾਨਿਆ।
- 1987 – ਇੰਡੀਅਨ ਸਟੂਡੈਂਟਸ ਇੰਟੀਚਿਊਸ਼ਨ ਦਾ ਨਾਂ ਬਦਲ ਕੇ ਭਾਰਤ ਮਨੁੱਖੀ ਬਿਊਰੋ ਕੀਤਾ ਗਿਆ।
- 1990 – ਗੋਲਡ ਕੰਟਰੋਲ ਐਕਟ ਨੂੰ ਵਾਪਸ ਲਿਆ ਗਿਆ।
- 1992 – ਭਾਰਤ 'ਚ 8ਵੀਂ ਪੰਜ ਸਾਲਾ ਯੋਜਨਾ ਹੋਈ।
- 2004 – ਗੂਗਲ ਨੇ ਜੀ-ਮੇਲ ਨਾਂ ਹੇਠ ਮੁਫ਼ਤ ਈ-ਮੇਲ ਸਹੂਲਤ ਸ਼ੁਰੂ ਕੀਤੀ।
ਜਨਮ
ਸੋਧੋਮੌਤ
ਸੋਧੋ- 1973 – ਭਾਰਤੀ ਫਿਲਮੀ ਕਲਾਕਾਰ ਮੀਨਾ ਕੁਮਾਰੀ ਦੀ ਮੌਤ।