ਮਝੈਲ ਇੱਕ ਲਫ਼ਜ਼ ਹੈ ਜਿਹਦੀ ਵਰਤੋਂ ਪੰਜਾਬ ਦੇ ਮਾਝੇ ਇਲਾਕੇ ਦੇ ਲੋਕਾਂ ਲਈ ਕੀਤੀ ਜਾਂਦੀ ਹੈ। ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਣਕੋਟ ਅਤੇ ਲਹਿੰਦੇ ਪੰਜਾਬ ਦੇ ਤੇਰਾਂ ਜ਼ਿਲ੍ਹੇ ਮਾਝੇ ਖੇਤਰ ਵਿੱਚ ਆਉਂਦੇ ਹਨ। ਮਝੈਲਾਂ ਨੂੰ ਮਾਝੇ ਦੇ ਵਸਨੀਕ ਹੋਣ 'ਤੇ ਬਹੁਤ ਮਾਣ ਹੈ, ਕਿਉਂਕਿ ਇਹ ਖ਼ੇਤਰ ਯੋਧਿਆਂ ਦੇ ਇਤਿਹਾਸ ਅਤੇ ਸਿੱਖ ਧਰਮ ਦੇ ਕਈ ਗੁਰੂਆਂ ਨਾਲ਼ ਜੁੜਿਆ ਹੋਇਆ ਹੈ। ਭਾਰਤ ਤੇ ਹੱਲਾ ਬੋਲਣ ਵਾਲੀਆਂ ਬਾਹਰਲੀ ਤਾਕਤਾਂ ਨੂੰ ਸਭ ਤੋਂ ਪਹਿਲਾਂ ਮਝੈਲਾਂ ਨਾਲ ਹੀ ਖਹਿਣਾਂ ਪੈਂਦਾ ਸੀ।

ਪਛੋਕੜ

ਸੋਧੋ

ਮਝੈਲ ਜੱਟ ਕਥਿਆਣਾਂ ਦੀ ਵੰਸ਼ ਵਿੱਚੋਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਦਲੇਰੀ, ਕਲਾ ਅਤੇ ਜੰਗ ਦੇ ਤੌਰ ਤਰੀਕਿਆਂ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਕਿੱਸੇ 5ਵੀਂ ਅਤੇ 4ਵੀਂ ਸਦੀ ਈਸਾ ਪੂਰਵ ਤੱਕ ਜਾਂਦੇ ਹਨ। ਕੱਥ ਜੱਟ ਉਨ੍ਹਾਂ ਦੀ ਦਲੇਰੀ ਲਈ ਜਾਣੇ ਜਾਂਦੇ ਸਨ ਅਤੇ ਮਹਾਂਭਾਰਤ ਦੇ ਜ਼ਮਾਨੇ ਵਿੱਚ ਸੰਕਲਾ/ਸੰਗਲਾ ਇਨ੍ਹਾਂ ਦੀ ਰਾਜਧਾਨੀ ਸੀ, ਜਿਹਨੂੰ ਹੁਣ ਸਿਆਲਕੋਟ ਆਖਿਆ ਜਾਂਦਾ ਹੈ।

ਭਾਰਤ 'ਤੇ ਸਿਕੰਦਰ ਦੇ ਹਮਲੇ ਤੋਂ ਪਹਿਲਾਂ ਮਝੈਲਾਂ ਨੇ ਸੂਰਮੇ ਪੌਰਵਾਂ ਨੂੰ ਹਾਰ ਦਾ ਸਾਹਮਣਾ ਕਰਾਇਆ। ਇੱਕ ਯੁਨਾਨੀ ਲੇਖਕ ਉਨ੍ਹਾਂ ਨੂੰ "ਕਥਿਆਣ" ਆਖਦਾ ਹੈ ਅਤੇ ਉਨ੍ਹਾਂ ਨੂੰ ਇੱਕ ਮੁਲਕ ਦਸਦਾ ਹੈ ਜਿਹੜਾ ਕੀ ਰਾਵੀ ਦਰਿਆ ਦੇ ਚੜ੍ਹਦੇ ਪਾਸੇ ਹੈ।

ਮਝੈਲ ਮਾਝਾ ਪੱਟੀ ਦੇ ਵਸਨੀਕ ਹਨ ਜਿਹਦੇ 'ਤੇ ਸਿੱਖਾਂ ਦਾ ਦਬਦਬਾ ਹੈ, ਜਿਹਨਾਂ ਦੇ ਦਾਦੇ-ਪੜਦਾਦਿਆਂ ਨੇ ਹਰ ਇੱਕ ਬਾਹਰੀ ਉੱਤਰੀ-ਲਹਿੰਦੇ ਪਾਸਿਉਂ ਹੋਏ ਹੱਲੇ ਦਾ ਟਾਕਰਾ ਕੀਤਾ। ਮਝੈਲਾਂ ਨੂੰ ਉਨ੍ਹਾਂ ਦਾ ਕਰੜੀ ਮਿਹਨਤ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹ ਜ਼ਿਆਦਾਤਰ ਆਪਣੇ ਘਰਾਂ ਤੋਂ ਪਰੇ ਫ਼ੌਜ ਜਾਂ ਖੇਤਾਂ ਵਿੱਚ ਕੰਮ ਕਰਦੇ ਸਨ।

ਮਸ਼ਹੂਰ ਮਾਝੈਲ

ਸੋਧੋ

ਹਵਾਲੇ

ਸੋਧੋ
  1. "South/Southeast Asia Library – UC Berkeley Library". Archived from the original on 10 May 2015. Retrieved 20 May 2015.
  2. Singh, Raj Pal (1998). Banda Bahadur and His Times p. 22. Harman Pub. House, 1 Aug 1998.
  3. http://centralsikhmuseum.com/today-in-sikh-history-5th-september/
  4. "Archived copy". Archived from the original on 18 May 2015. Retrieved 12 May 2015.{{cite web}}: CS1 maint: archived copy as title (link)
  5. "Archived copy". Archived from the original on 18 May 2015. Retrieved 12 May 2015.{{cite web}}: CS1 maint: archived copy as title (link)