18 ਜੁਲਾਈ
(੧੮ ਜੁਲਾਈ ਤੋਂ ਮੋੜਿਆ ਗਿਆ)
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
ਗ੍ਰੈਗਰੀ ਕਲੰਡਰ ਦੇ ਮੁਤਾਬਕ 18 ਜੁਲਾਈ ਸਾਲ ਦਾ 199ਵਾਂ (ਲੀਪ ਸਾਲ ਵਿੱਚ 200ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 166 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
ਸੋਧੋ- 64– ਰੋਮ ਸ਼ਹਿਰ ਵਿੱਚ, ਸਮੇਂ ਦੀ ਸਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ ਰਾਜਾ ਨੀਰੋ ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
- 1635– ਗੁਰੂ ਹਰਗੋਬਿੰਦ ਸਾਹਿਬ ਰੋਪੜ ਪੁੱਜੇ।
- 1877– ਥਾਮਸ ਐਡੀਸਨ ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
- 1944– ਦੂਜੀ ਵੱਡੀ ਜੰਗ ਵਿੱਚ ਜਾਪਾਨ ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 1947– ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
- 1987– ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ।
ਜਨਮ
ਸੋਧੋ- 1861 – ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਾਦੰਬਨੀ ਗੰਗੁਲੀ ਦਾ ਜਨਮ।
- 1918– ਦੱਖਣੀ ਅਫਰੀਕੀ ਸਿਆਸਤਦਾਨ ਨੈਲਸਨ ਮੰਡੇਲਾ ਦਾ ਜਨਮ।
- 1927– ਪਾਕਿਸਤਾਨੀ ਗ਼ਜ਼ਲ ਗਾਇਕ ਅਤੇ ਪਲੇਬੈਕ ਗਾਇਕ ਮਹਿਦੀ ਹਸਨ ਦਾ ਜਨਮ।
- 1982– ਬਾਲੀਵੁੱਡ ਦੀ ਇੱਕ ਅਦਾਕਾਰਾ ਤੇ ਗਾਇਕਾ ਪ੍ਰਿਯੰਕਾ ਚੋਪੜਾ ਦਾ ਜਨਮ।
- 2012– ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਜਸਬੀਰ ਸਿੰਘ ਜੱਸ ਦਾ ਦਿਹਾਂਤ।
ਦਿਹਾਂਤ
ਸੋਧੋ- 1872– ਮੈਕਸੀਕਨ ਵਕੀਲ ਅਤੇ ਸਿਆਸਤਦਾਨ, ਰਾਸ਼ਟਰਪਤੀ ਬੈੱਨੀਤੋ ਖ਼ੁਆਰਿਸ ਦਾ ਦਿਹਾਂਤ।
- 1982– ਰੂਸੀ ਭਾਸ਼ਾ-ਵਿਗਿਆਨੀ ਅਤੇ ਸਾਹਿਤ-ਸਿਧਾਂਤਕਾਰ ਰੋਮਨ ਜੈਕਬਸਨ ਦਾ ਦਿਹਾਂਤ।
- 2012– ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦਿਹਾਂਤ।