ਵਿਧਾਨ ਸਭਾ

ਕੁਝ ਦੇਸ਼ਾਂ ਵਿੱਚ ਜਾਂ ਤਾਂ ਇੱਕ ਵਿਧਾਨਪਾਲਿਕਾ, ਜਾਂ ਇਸਦੇ ਕਿਸੇ ਇੱਕ ਘਰ ਨੂੰ ਦਿੱਤਾ ਗਿਆ ਨਾਮ
(ਵਿਧਾਨ ਸਭਾ ਹਲਕਾ ਤੋਂ ਮੋੜਿਆ ਗਿਆ)

ਵਿਧਾਨ ਸਭਾ (ਹਿੰਦੀ: विधान सभा) ਭਾਰਤ ਦੇ ਰਾਜਾਂ ਵਿੱਚ ਰਾਜ ਸਰਕਾਰ ਦਾ ਹੇਠਲਾ (ਦੋ ਸਦਨੀ ਸਰਕਾਰ ਵਿੱਚ) ਜਾਂ ਇੱਕਲਾ ਸਦਨ (ਇੱਕ ਸਦਨੀ ਵਿੱਚ) ਹੁੰਦਾ ਹੈ। ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦਿੱਲੀ ਅਤੇ ਪੁਡੂਚੇਰੀ ਦੇ ਹੇਠਲੇ ਸਦਨ ਨੂੰ ਵੀ ਵਿਧਾਨ ਸਭਾ ਕਿਹਾ ਜਾਂਦਾ ਹੈ। ਛੇ ਦੋ ਸਦਨੀ ਰਾਜ ਸਰਕਾਰਾਂ ਦੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਹੈ। ਕਿਸੇ ਰਾਜ ਦੇ ਵਿਧਾਨ ਸਭਾ ਦੇ ਸਦੱਸ, ਉਸ ਰਾਜ ਦੇ ਲੋਕਾਂ ਦੇ ਸਿੱਧੇ ਨੁਮਾਇੰਦੇ ਹੁੰਦੇ ਹਨ ਅਤੇ 18 ਸਾਲ ਦੀ ਉਮਰ ਤੋਂ ਉੱਪਰ ਦੇ ਨਾਗਰਿਕਾਂ ਦੁਆਰਾ ਸਿੱਧੇ ਰੂਪ ਵਿੱਚ ਚੁਣੇ ਜਾਂਦੇ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇਸ ਦੇ ਸਦੱਸਾਂ ਦੀ ਸੰਖਿਆਂ ਵੱਧ ਤੋ ਵੱਧ 500 ਅਤੇ ​​ਘੱਟ ਤੋਂ ਘੱਟ 60 ਹੋ ਸਕਦੀ ਹੈ। ਪਰ, ਸੰਸਦ ਦੀ ਇੱਕ ਐਕਟ ਦੁਆਰਾ ਵਿਧਾਨ ਸਭਾ ਦੇ ਆਕਾਰ[1] 60 ਤੋਂ ਘੱਟ ਹੋ ਸਕਦਾ ਹੈ, ਜਿਵੇਂ ਕਿ ਗੋਆ, ਸਿੱਕਮ ਅਤੇ ਮਿਜ਼ੋਰਮ ਵਿੱਚ ਹੈ। ਰਾਜਪਾਲ ਆਪਣੀ ਇੱਛਾ ਅਨੁਸਾਰ ਇੱਕ ਸਦੱਸ ਘੱਟ ਗਿਣਤੀ (ਜਿਵੇਂ ਐਂਗਲੋ-ਭਾਰਤੀ) ਦੀ ਨੁਮਾਇੰਦਗੀ ਕਰਨ ਲਈ ਨਿਯੁਕਤ ਕਰ ਸਕਦਾ ਹੈ ਜੇ ਉਸਨੂੰ ਸਭਾ ਵਿੱਚ ਘੱਟ ਗਿਣਤੀ ਦੀ ਨੁਮਾਇੰਦਗੀ ਮੁਨਾਸਬ ਨਾ ਲੱਗੇ।

ਹਰ ਵਿਧਾਨ ਸਭਾ ਇੱਕ ਪੰਜ ਸਾਲ ਦੀ ਮਿਆਦ ਲਈ ਕੀਤੀ ਜਾਂਦੀ ਹੈ। ਕਿਸੇ ਰਾਜ ਵਿੱਚ ਅਪਾਤਕਾਲ ਦੀ ਸਥਿਤੀ ਵਿੱਚ, ਸਭਾ ਦੀ ਮਿਆਦ ​​ਪੰਜ ਸਾਲ ਤੋਂ ਵਧਾਈ ਜਾ ਸਕਦਾ ਹੈ ਜ ਇਸ ਨੂੰ ਜਲਦੀ ਭੰਗ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਮੰਗ ਉੱਤੇ ਵੀ ਰਾਜਪਾਲ ਸਭਾ ਨੂੰ ਪੰਜ ਸਾਲ ਤੋਂ ਪਹਿਲਾਂ ਭੰਗ ਕਰ ਸਕਦਾ ਹੈ। ਸੱਤਾਧਾਰੀ ਗੱਠਜੋੜ ਦੇ ਖਿਲਾਫ ਅਵਿਸ਼ਵਾਸ ਦਾ ਮਤਾ ਪਾਰਿਤ ਹੋਣ ਦੀ ਸਥਿਤੀ ਵਿੱਚ ਵੀ ਇਸ ਨੂੰ ਜਲਦੀ ਭੰਗ ਕੀਤਾ ਜਾ ਸਕਦਾ ਹੈ।

ਵਿਧਾਨ ਸਭਾਵਾਂ ਦੀ ਸੂਚੀ

ਸੋਧੋ
ਵਿਧਾਨ ਸਭਾ ਹਲਿਕਆਂ ਦੀ ਸੂਚੀ ਰਾਜਧਾਨੀ
ਆਂਧਰਾ ਪ੍ਰਦੇਸ਼ ਵਿਧਾਨ ਸਭਾ ਆਂਧਰਾ ਪ੍ਰਦੇਸ਼ ਵਿਧਾਨ ਸਭਾ ਹਲਕਿਆਂ ਦੀ ਸੂਚੀ ਹੈਦਰਾਬਾਦ
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਹਲਕਿਆਂ ਦੀ ਸੂਚੀ ਈਟਾਨਗਰ
ਅਸਾਮ ਵਿਧਾਨ ਸਭਾ ਅਸਾਮ ਵਿਧਾਨ ਸਭਾ ਹਲਕਿਆਂ ਦੀ ਸੂਚੀ ਦਿਸਪੁਰ
ਬਿਹਾਰ ਵਿਧਾਨ ਸਭਾ ਬਿਹਾਰ ਵਿਧਾਨ ਸਭਾ ਹਲਕਿਆਂ ਦੀ ਸੂਚੀ ਪਟਨਾ
ਛੱਤੀਸਗੜ੍ਹ ਵਿਧਾਨ ਸਭਾ ਛੱਤੀਸਗੜ੍ਹ ਵਿਧਾਨ ਸਭਾ ਹਲਕਿਆਂ ਦੀ ਸੂਚੀ ਰਾਏਪੁਰ
ਦਿੱਲੀ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਹਲਕਿਆਂ ਦੀ ਸੂਚੀ ਦਿੱਲੀ
ਗੋਆ ਵਿਧਾਨ ਸਭਾ ਗੋਆ ਵਿਧਾਨ ਸਭਾ ਹਲਕਿਆਂ ਦੀ ਸੂਚੀ ਪਣਜੀ
ਗੁਜਰਾਤ ਵਿਧਾਨ ਸਭਾ ਗੁਜਰਾਤ ਵਿਧਾਨ ਸਭਾ ਹਲਕਿਆਂ ਦੀ ਸੂਚੀ ਗਾਂਧੀਨਗਰ
ਹਰਿਆਣਾ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਹਲਕਿਆਂ ਦੀ ਸੂਚੀ ਚੰਡੀਗੜ੍ਹ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਹਲਕਿਆਂ ਦੀ ਸੂਚੀ ਸ਼ਿਮਲਾ
ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਹਲਕਿਆਂ ਦੀ ਸੂਚੀ ਸ੍ਰੀਨਗਰ
ਝਾਰਖੰਡ ਵਿਧਾਨ ਸਭਾ ਝਾਰਖੰਡ ਵਿਧਾਨ ਸਭਾ ਹਲਕਿਆਂ ਦੀ ਸੂਚੀ ਰਾਂਚੀ
ਕਰਨਾਟਕਾ ਵਿਧਾਨ ਸਭਾ ਕਰਨਾਟਕਾ ਵਿਧਾਨ ਸਭਾ ਹਲਕਿਆਂ ਦੀ ਸੂਚੀ ਬੰਗਲੌਰ
ਕੇਰਲਾ ਵਿਧਾਨ ਸਭਾ ਕੇਰਲਾ ਵਿਧਾਨ ਸਭਾ ਹਲਕਿਆਂ ਦੀ ਸੂਚੀ ਤਿਰੂਵਨੰਤਪੁਰਮ
ਮੱਧ ਪ੍ਰਦੇਸ਼ ਵਿਧਾਨ ਸਭਾ ਮੱਧ ਪ੍ਰਦੇਸ਼ ਵਿਧਾਨ ਸਭਾ ਹਲਕਿਆਂ ਦੀ ਸੂਚੀ ਭੋਪਾਲ
ਮਹਾਰਾਸ਼ਟਰਾ ਮਹਾਰਾਸ਼ਟਰਾ ਵਿਧਾਨ ਸਭਾ ਹਲਕਿਆਂ ਦੀ ਸੂਚੀ ਮੁੰਬਈ
ਮਨੀਪੁਰ ਵਿਧਾਨ ਸਭਾ ਮਨੀਪੁਰ ਵਿਧਾਨ ਸਭਾ ਹਲਕਿਆਂ ਦੀ ਸੂਚੀ ਇਮਫਾਲ
ਮੇਘਾਲਿਆ ਵਿਧਾਨ ਸਭਾ ਮੇਘਾਲਿਆ ਵਿਧਾਨ ਸਭਾ ਹਲਕਿਆਂ ਦੀ ਸੂਚੀ ਸ਼ਿਲਾਂਗ
ਮਿਜ਼ੋਰਮ ਵਿਧਾਨ ਸਭਾ ਮਿਜ਼ੋਰਮ ਵਿਧਾਨ ਸਭਾ ਹਲਕਿਆਂ ਦੀ ਸੂਚੀ ਐਜ਼ਵਲ
ਨਾਗਾਲੈਂਡ ਵਿਧਾਨ ਸਭਾ ਨਾਗਾਲੈਂਡ ਵਿਧਾਨ ਸਭਾ ਹਲਕਿਆਂ ਦੀ ਸੂਚੀ ਕੋਹਿਮਾ
ਉੜੀਸਾ ਵਿਧਾਨ ਸਭਾ ਉੜੀਸਾ ਵਿਧਾਨ ਸਭਾ ਹਲਕਿਆਂ ਦੀ ਸੂਚੀ ਭੂਵਨੇਸ਼ਵਰ
ਰਾਜਸਥਾਨ ਵਿਧਾਨ ਸਭਾ ਰਾਜਸਥਾਨ ਵਿਧਾਨ ਸਭਾ ਹਲਕਿਆਂ ਦੀ ਸੂਚੀ ਜੈਪੁਰ
ਸਿੱਕਮ ਵਿਧਾਨ ਸਭਾ ਸਿੱਕਮ ਵਿਧਾਨ ਸਭਾ ਹਲਕਿਆਂ ਦੀ ਸੂਚੀ ਗੰਗਟੋਕ
ਤਾਮਿਲਨਾਡੂ ਵਿਧਾਨ ਸਭਾ ਤਾਮਿਲਨਾਡੂ ਵਿਧਾਨ ਸਭਾ ਹਲਕਿਆਂ ਦੀ ਸੂਚੀ ਚੇਨਈ
ਤ੍ਰਿਪੁਰਾ ਵਿਧਾਨ ਸਭਾ ਤ੍ਰਿਪੁਰਾ ਵਿਧਾਨ ਸਭਾ ਹਲਕਿਆਂ ਦੀ ਸੂਚੀ ਅਗਰਤਲਾ
ਉੱਤਰ ਪ੍ਰਦੇਸ਼ ਵਿਧਾਨ ਸਭਾ ਉੱਤਰ ਪ੍ਰਦੇਸ਼ ਵਿਧਾਨ ਸਭਾ ਹਲਕਿਆਂ ਦੀ ਸੂਚੀ ਲਖਨਊ
ਉਤਰਾਖੰਡ ਵਿਧਾਨ ਸਭਾ ਉਤਰਾਖੰਡ ਵਿਧਾਨ ਸਭਾ ਹਲਕਿਆਂ ਦੀ ਸੂਚੀ ਦੇਹਰਾਦੂਨ
ਪੰਜਾਬ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਹਲਕਿਆਂ ਦੀ ਸੂਚੀ ਚੰਡੀਗੜ
ਪੱਛਮੀ ਬੰਗਾਲ ਵਿਧਾਨ ਸਭਾ ਪੱਛਮੀ ਬੰਗਾਲ ਵਿਧਾਨ ਸਭਾ ਹਲਕਿਆਂ ਦੀ ਸੂਚੀ ਕੋਲਕਾਤਾ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. ਵਿਧਾਨ ਸਭਾ ਤੋ ਘੱਟ 60 ਮਬਰ ਨੂੰ ਪਕੜ ਕੇ ਕਰ ਸਕਦੇ ਹੋ

ਬਾਹਰਲੀਆਂ ਕੜੀਆਂ

ਸੋਧੋ