16 ਨਵੰਬਰ
(੧੬ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
16 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 320ਵਾਂ (ਲੀਪ ਸਾਲ ਵਿੱਚ 321ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 45 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 2 ਮੱਘਰ ਬਣਦਾ ਹੈ।
ਵਾਕਿਆ
ਸੋਧੋ- 1675 – ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਕੀਰਤਪੁਰ ਸਾਹਿਬ ਪੁੱਜਾ ਤੇ ਅਗਲੇ ਦਿਨ ਸੀਸ ਦਾ ਸਸਕਾਰ ਗੁਰਦਵਾਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ 'ਤੇ ਕਰ ਦਿਤਾ।
- 1688 – ਗੁਰੂ ਗੋਬਿੰਦ ਸਿੰਘ ਭੰਗਾਣੀ ਦੀ ਲੜਾਈ ਦੀ ਸ਼ਾਨਦਾਰ ਜਿੱਤ ਮਗਰੋਂ ਚੱਕ ਨਾਨਕੀ ਪਹੁੰਚ ਗਏ।
- 1915 – ਕੋਕਾ ਕੋਲਾ ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿੱਚ ਹੀ ਸ਼ੁਰੂ ਹੋ ਸਕੀ।
- 1915 – ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਅਤੇ ਗ਼ਦਰ ਪਾਰਟੀ ਦੇ ਮੈਂਬਰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਫ਼ਾਂਸੀ ਦਿੱਤੀ ਗਈ।
- 1915 – ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਅਤੇ ਗ਼ਦਰ ਪਾਰਟੀ ਦੇ ਮੈਂਬਰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ।
- 1933– ਅਮਰੀਕਾ ਤੇ ਰੂਸ ਵਿੱਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ।
- 1945 – ਜਰਮਨ ਤੋਂ 88 ਸਇੰਸਦਾਨ, ਜਿਹਨਾਂ ਕੋਲ ਨਾਜ਼ੀਆਂ ਦੇ ਖ਼ੁਫ਼ੀਆ ਰਾਜ਼ ਸਨ, ਅਮਰੀਕਾ ਪੁੱਜੇ।
- 1957 – ਬਠਿੰਡਾ ਵਿਖੇ ਹੋਈ 11ਵੀਂ ਅਕਾਲੀ ਕਾਫ਼ਰੰਸ ਵਿੱਚ ਲੱਖਾਂ ਸਿੱਖ ਪੁੱਜੇ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ।
- 1958 – ਪ੍ਰੇਮ ਸਿੰਘ ਲਾਲਪੁਰਾ ਨੇ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਹਰਾਇਆ।
- 2000 – ਬਿਲ ਕਲਿੰਟਨ ਵੀਅਤਨਾਮ ਜਾਣ ਵਾਲਾ ਅਮਰੀਕਾ ਦਾ ਸਭ ਤੋਂ ਪਹਿਲਾ ਰਾਸ਼ਟਰਪਤੀ ਬਣਿਆਂ।
- 2013 – ਸਚਿਨ ਤੇਂਦੁਲਕਰ ਨੇ 200 ਟੈਸਟ ਖੇਡਣ ਮਗਰੋਂ 24 ਸਾਲ ਖੇਡਣ ਮਗਰੋਂ ਕ੍ਰਿਕਟ ਨੂੰ ਅਲਵਿਦਾ ਕਹੀ।
ਜਨਮ
ਸੋਧੋ- 1846 – ਉਰਦੂ ਦੇ ਸਾਇਰ ਅਕਬਰ ਇਲਾਹਾਬਾਦੀ ਦਾ ਜਨਮ।
- 1895 – ਪਾਕਿਸਤਾਨ ਦਾ ਨਾਮ ਤਜ਼ਵੀਜ਼ ਕਰਨ ਵਾਲਾ ਸਿਆਸਤਦਾਨ ਚੌਧਰੀ ਰਹਿਮਤ ਅਲੀ ਦਾ ਜਨਮ।
- 1922 – ਵਿਵਾਦਗ੍ਰਸਤ ਪੁਰਤਗਾਲੀ ਲੇਖਕ ਹੋਜ਼ੇ ਸਾਰਾਮਾਗੋ ਦਾ ਜਨਮ।
- 1930 – ਨਾਇਜੀਰੀਆਈ ਨਾਵਲਕਾਰ, ਕਵੀ, ਪ੍ਰੋਫੈਸਰ ਅਤੇ ਆਲੋਚਕ ਚਿਨੁਆ ਅਚੇਬੇ ਦਾ ਜਨਮ।
- 1930 – ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲਾ ਭਾਰਤੀ ਤੈਰਾਕ ਮਿਹਰ ਸੇਨ ਦਾ ਜਨਮ।
- 1934 – ਪੰਜਾਬੀ ਸਾਹਿਤਕਾਰ, ਕਹਾਣੀਕਾਰ ਅਜੀਤ ਕੌਰ ਦਾ ਜਨਮ।
- 1977 – ਅਮਰੀਕੀ ਅਦਾਕਾਰਾ ਮੈਗੀ ਜਿਲਨਹੌਲ ਦਾ ਜਨਮ।
ਦਿਹਾਂਤ
ਸੋਧੋ- 1631 – ਮਹਾਨ ਸਿੱਖ ਬਾਬਾ ਬੁੱਢਾ ਜੀ ਦਾ ਦਿਹਾਂਤ।
- 1973 – ਬਰਤਾਨੀਆ ਵਿੱਚ ਜਨ ਦਾਰਸ਼ਨਿਕ, ਲੇਖਕ, ਅਤੇ ਸਪੀਕਰ ਐਲਨ ਵਿਲਸਨ ਵਾਟਸ ਦਾ ਦਿਹਾਂਤ।
- 1985 – ਭਾਰਤੀ ਨਾਵਲਕਾਰ ਅਤੇ ਸਕਰੀਨ ਲੇਖਕ ਗੁਲਸ਼ਨ ਨੰਦਾ ਦਾ ਦਿਹਾਂਤ।
- 2006 – ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ ਮਿਲਟਨ ਫ਼ਰੀਡਮੈਨ ਦਾ ਦਿਹਾਂਤ।
ਵਾਕਿਆ