2 ਜਨਵਰੀ
(੨ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
2 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਦੂਜਾ ਦਿਨ ਹੁੰਦਾ ਹੈ। ਸਾਲ ਦੇ 363 (ਲੀਪ ਸਾਲ ਵਿੱਚ 364) ਦਿਨ ਬਾਕੀ ਹੁੰਦੇ ਹਨ।
ਵਾਕਿਆ
ਸੋਧੋ- 533 – ਮਰਕਿਉਰਿਅਸ ਪੋਪ ਜੌਨ ਦੂਜਾ ਬਣਿਆਂ। ਉਹ ਪੌਪ ਬਣਨ ਦੇ ਬਾਅਦ ਨਾਮ ਬਦਲਣ ਵਾਲਾ ਪਹਿਲਾ ਪੌਪ ਸੀ।
- 1757 – ਬਰਤਾਨਵੀ ਫ਼ੌਜਾਂ ਨੇ ਕਲਕੱਤਾ 'ਤੇ ਕਬਜ਼ਾ ਕੀਤਾ।
- 1839 – ਚੰਨ ਦੀ ਪਹਿਲੀ ਫ਼ੋਟੋ ਛਾਪੀ ਗਈ | ਇਹ ਫ਼ੋਟੋ ਫ਼ਰੈਂਚ ਫ਼ੋਟੋਗ੍ਰਾਫ਼ਰ ਲੂਈ ਦਾਗੁਏਰ ਨੇ ਖਿੱਚੀ ਸੀ।
- 1879 – ਥਾਮਸ ਐਡੀਸਨ ਨੇ ਪਹਿਲਾ ਜਨਰੇਟਰ ਬਣਾਉਣਾ ਸ਼ੁਰੂ ਕੀਤਾ।
- 1925 – ਕੈਨੇਡੀਅਨ ਸ਼ਹੀਦੀ ਜਥਾ ਗਿ੍ਫ਼ਤਾਰੀ ਦੇਣ ਵਾਸਤੇ ਜੈਤੋ ਨੂੰ ਚਲਿਆ।
- 1929 – ਅਮਰੀਕਾ ਤੇ ਕੈਨੇਡਾ ਨੇ ਨਿਆਗਰਾ ਝਰਨਾ ਦੀ ਸੰਭਾਲ ਕਰਨ ਦਾ ਸਮਝੌਤਾ ਕੀਤਾ।
- 1944 – ਦੂਜੀ ਸੰਸਾਰ ਜੰਗ ਵਿੱਚ ਪਹਿਲੀ ਵਾਰ ਬਰਤਾਨੀਆ ਨੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ।
- 1954 – ਭਾਰਤ ਦੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਅਤੇ ਪਦਮ ਭੂਸ਼ਨ ਅਤੇ ਪਦਮ ਸ਼੍ਰੀ ਸਥਾਪਿਤ ਹੋਏ।
- 1959 – ਲੂਨਾ 1, ਚੰਦਰਮਾ ਦੇ ਨੇੜੇ ਪਹੁੰਚਣ ਲਈ ਅਤੇ ਸੂਰਜ ਦੇ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜਯਾਣ ਸੋਵੀਅਤ ਯੂਨੀਅਨ ਨੇ ਛੱਡਿਆ।
- 1966 – 1492 ਵਿੱਚ ਯਹੂਦੀਆਂ ਨੂੰ ਸਪੇਨ ਵਿਚੋਂ ਕੱਢੇ ਜਾਣ ਮਗਰੋਂ ਸਪੇਨ ਵਿੱਚ ਪਹਿਲਾ ਯਹੂਦੀ ਬੱਚਾ ਪੈਦਾ ਹੋਇਆ।
- 1975 – ਸਮਸਤੀਪੁਰ ਬਿਹਾਰ, ਭਾਰਤ, ਵਿੱਚ ਰੇਲਵੇ ਮੰਤਰੀ ਲਲਿਤ ਨਾਰਾਇਣ ਮਿਸ਼ਰਾ ਦੀ ਇੱਕ ਬੰਬ ਧਮਾਕੇ ਵਿੱਚ ਮੌਤ।
- 2012 – ਈਰਾਨ ਨੇ ਮੀਡੀਅਮ ਰੇਂਜ ਮਿਜ਼ਾਈਲ ਬਣਾ ਲੈਣ ਦੀ ਨੁਮਾਇਸ਼ ਕੀਤੀ।
- 2016 – ਪਠਾਨਕੋਟ ਹਮਲਾ: ਅੱਤਵਾਦੀਆਂ ਨੇ ਹਮਲਾ ਕੀਤਾ।
ਜਨਮ
ਸੋਧੋ- 1832 – ਬਰਤਾਨੀਆ ਦਾ ਸਮਾਜਿਕ ਮਾਨਵ ਵਿਗਿਆਨ ਦਾ ਸੰਸਥਾਪਕ ਐਡਵਰਡ ਬੀ ਟਾਇਲਰ ਦਾ ਜਨਮ।
- 1905 – ਭਾਰਤੀ ਹਿੰਦੀ ਲੇਖਕ ਜੈਨੇਂਦਰ ਕੁਮਾਰ ਦਾ ਜਨਮ।
- 1914 – ਭਾਰਤੀ-ਮੂਲ ਦੀ ਬਰਤਾਨਵੀ ਖੁਫ਼ੀਆ ਜਾਸੂਸ ਨੂਰ ਇਨਾਇਤ ਖ਼ਾਨ ਦਾ ਜਨਮ।
- 1920 – ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਅਮਰੀਕੀ ਲੇਖਕ ਆਈਜ਼ੈਕ ਐਸੀਮੋਵ ਦਾ ਜਨਮ।
- 1922 – ਪੰਜਾਬੀ ਮੂਲ ਦਾ ਮਾਰਕਸਵਾਦੀ ਚਿੰਤਕ ਪ੍ਰੋ. ਰਣਧੀਰ ਸਿੰਘ ਦਾ ਜਨਮ।
- 1927 – ਜਪਾਨੀ ਮਾਰਕਸਵਾਦੀ ਅਰਥਸ਼ਾਸਤਰੀ ਅਤੇ ਸਾਬਕਾ ਪ੍ਰੋਫੈਸਰ ਨੋਬੂਓ ਓਕੀਸ਼ੀਓ ਦਾ ਜਨਮ।
- 1932 – ਪੰਜਾਬੀ ਸਿਆਸਤਦਾਨ ਅਤੇ ਧਾਰਮਿਕ ਨੇਤਾ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ।
- 1941 – ਪੰਜਾਬੀ ਕਹਾਣੀਕਾਰ ਅਤਰਜੀਤ ਦਾ ਜਨਮ।
- 1963 – ਅਮਰੀਕਾ ਦਾ ਸੇਵਾਮੁਕਤ ਮੇਜਰ ਲੀਗ ਬੇਸਬਾਲ ਪਿੱਚਰ ਡੇਵਿਡ ਕੋਨ ਦਾ ਜਨਮ।
- 1972 – ਪੰਜਾਬੀ ਕਵੀ ਅਜੇ ਤਨਵੀਰ ਦਾ ਜਨਮ।
- 1979 – ਕੈਨੇਡਾ ਦਾ ਸਿਆਸਤਦਾਨ ਜਗਮੀਤ ਸਿੰਘ ਦਾ ਜਨਮ।
- 1983 – ਭਾਰਤੀ ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਦਾ ਜਨਮ।
- 1983 – ਅਮਰੀਕੀ ਅਭਿਨੇਤਰੀ, ਜੇਵਰ ਡਿਜ਼ਾਇਨਰ, ਤੇ ਮਾਡਲ ਕੇਟ ਬੋਸਵਰਥ ਦਾ ਜਨਮ।
- 1988 – ਭਾਰਤੀ ਮਹਿਲਾ ਅਥਲੀਟ ਸਪਨਾ ਪੂਨਿਆ ਦਾ ਜਨਮ।
ਦਿਹਾਂਤ
ਸੋਧੋ- 1989 – ਭਾਰਤੀ ਨੁਕੜ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸਫ਼ਦਰ ਹਾਸ਼ਮੀ ਦਾ ਦਿਹਾਂਤ।
- 2010 – ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸਾਹਿਤਕਾਰ ਰਾਜਿੰਦਰ ਸ਼ਾਹ ਦਾ ਦਿਹਾਂਤ।
- 2016 – ਭਾਰਤੀ ਕਮਿਊਨਿਸਟ ਪਾਰਟੀ ਦਾ ਨੇਤਾ ਏ ਬੀ ਬਰਧਨ ਦਾ ਦਿਹਾਂਤ।