ਏਸ਼ੀਆਈ ਖੇਡਾਂ

(ਏਸ਼ੀਆਈ ਖੇਲ ਤੋਂ ਮੋੜਿਆ ਗਿਆ)

ਏਸ਼ੀਆਈ ਖੇਡਾਂ ਨੂੰ ਏਸ਼ਿਆਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।

ਏਸ਼ੀਆਈ ਖੇਡਾਂ ਦਾ ਲੋਗੋ

ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਚਾਂਦੀ, ਅਤੇ ਤੀਸਰੇ ਲਈ ਕਾਂਸੀ ਦੇ ਤਮਗੇ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।

ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।

ਖੇਡ ਪ੍ਰਤੀਯੋਗਤਾਵਾਂ

ਸੋਧੋ
 
ਏਸ਼ੀਆਈ ਖੇਡਾਂ ਦੇ ਮੇਜ਼ਬਾਨ ਸ਼ਹਿਰ

ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਹੁੰਦੀਆਂ ਹਨ:

ਦੇਸ਼ਾਂ ਦੀ ਸੂਚੀ ਜਿਥੇ ਖੇਡਾਂ ਹੋਈਆਂ

ਸੋਧੋ
ਸਾਲ ਖੇਡਾਂ ਸਥਾਨ ਮਿਤੀ ਦੇਸ਼ ਖਿਡਾਰੀ ਖੇਡਾਂ ਈਵੈਂਟ
1951 ਦਿੱਲੀ, ਭਾਰਤ ਮਾਰਚ4–11 11 489 6 57
1954 ਮਨੀਲਾ, ਫ਼ਿਲਪੀਨਜ਼ ਮਈ1–9 19 970 8 76
1958 ਟੋਕੀਓ, ਜਪਾਨ ਮਈ 28– ਜੂਨ1 16 1,820 13 97
1962 ਜਕਾਰਤਾ, ਇੰਡੋਨੇਸ਼ੀਆ ਅਗਸਤ 24– ਸਤੰਬਰ 4 12 1,460 13 88
1966 ਬੈਂਕਾਕ ਥਾਈਲੈਂਡ ਦਸੰਬਰ 9–20 16 1,945 14 143
1970 ਬੈਂਕਾਕ, ਥਾਈਲੈਂਡ ਦਸੰਬਰ 9–20 16 2,400 13 135
1974 ਤਹਿਰਾਨ, ਇਰਾਨ ਸਤੰਬਰ 1–16 19 3,010 16 202
1978 ਬੈਂਕਾਕ, ਥਾਈਲੈਂਡ ਦਸੰਬਰ 9–20 19 3,842 19 201
1982 ਦਿੱਲੀ, ਭਾਰਤ ਨਵੰਬਰ 19– ਦਸੰਬਰ 4 23 3,411 21 147
1986 ਸਿਓਲ, ਦੱਖਣੀ ਕੋਰੀਆ ਸਤੰਬਰ 20– ਅਕਤੂਬਰ 5 27 4,839 25 270
1990 ਬੀਜਿੰਗ, ਚੀਨ ਸਤੰਬਰ 22– ਅਕਤੂਬਰ 7 36 6,122 29 310
1994 ਹੀਰੋਸ਼ੀਮਾ, ਜਪਾਨ ਅਕਤੂਬਰ 2–16 42 6,828 34 337
1998 ਬੈਂਕਾਕ, ਥਾਈਲੈਂਡ ਦਸੰਬਰ 6–20 41 6,554 36 376
2002 ਬੂਸਾਨ, ਦੱਖਣੀ ਕੋਰੀਆ ਸਤੰਬਰ 29– ਅਕਤੂਬਰ 14 44 7,711 38 419
2006 ਦੋਹਾ, ਕਤਰ ਦਸੰਬਰ 1–15 45 9,520 39 424
2010 ਗੁਆਂਗਜ਼ੂ, ਚੀਨ ਨਵੰਬਰ 12–27 45 9,704 42 476
2014 ਇਨਚਨ, ਦੱਖਣੀ ਕੋਰੀਆ ਸਤੰਬਰ – ਅਕਤੂਬਰ 4 45 9,501 36 439
2018 ਹੈਨੋਈ, ਵੀਅਤਨਾਮ ਭਵਿੱਖ-ਕਾਲ ਈਵੈਂਟ
2023 ਹਾਂਙਚੋ ਭਵਿੱਖ-ਕਾਲ ਈਵੈਂਟ

ਹੋਰ ਵੇਖੋ

ਸੋਧੋ

ਹਵਾਲੇ

ਸੋਧੋ