ਮੁੱਖ ਮੀਨੂ ਖੋਲ੍ਹੋ

ਫ਼ਰਾਂਸ 27 ਪ੍ਰਸ਼ਾਸਕੀ ਖੇਤਰਾਂ (ਫ਼ਰਾਂਸੀਸੀ: régions, ਉਚਾਰਨ: [ʁe.ʒjɔ̃]) ਵਿੱਚ ਵੰਡਿਆ ਹੋਇਆ ਹੈ ਜਿਹਨਾਂ ਵਿੱਚੋਂ 22 ਮੁੱਖ-ਨਗਰੀ ਫ਼ਰਾਂਸ ਵਿੱਚ ਹਨ ਅਤੇ ਬਾਕੀ ਪੰਜ ਵਿਦੇਸ਼ੀ ਖੇਤਰ ਹਨ। ਕਾਰਸਿਕਾ ਇੱਕ ਰਾਜਖੇਤਰੀ ਸਮੂਹਿਕਤਾ (ਫ਼ਰਾਂਸੀਸੀ collectivité territoriale) ਹੈ ਪਰ ਆਮ ਵਰਤੋਂ ਵਿੱਚ ਇੱਕ ਖੇਤਰ ਹੀ ਗਿਣੀ ਜਾਂਦੀ ਹੈ ਅਤੇ INSEE ਦੀ ਵੈੱਬਸਾਈਟ ਉੱਤੇ ਵੀ ਖੇਤਰ ਵਜੋਂ ਵਿਖਾਈ ਜਾਂਦੀ ਹੈ।[1] ਹਰੇਕ ਮੁੱਖ-ਨਗਰੀ ਖੇਤਰ ਅਤੇ ਕਾਰਸਿਕਾ ਅੱਗੋਂ ਵਿਭਾਗਾਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੀ ਗਿਣਤੀ ਪ੍ਰਤੀ ਖੇਤਰ 2 ਤੋਂ 8 ਹੈ ਅਤੇ ਤਕਨੀਕੀ ਤੌਰ ਉੱਤੇ ਹਰੇਕ ਵਿਦੇਸ਼ੀ ਖੇਤਰ ਇੱਕ ਵਿਭਾਗ ਦਾ ਬਣਿਆ ਹੋਇਆ ਹੈ। ਖੇਤਰ ਪਦ ਅਧਿਕਾਰਕ ਤੌਰ ਉੱਤੇ ਵਿਕੇਂਦਰੀਕਰਨ ਦੇ ਕਨੂੰਨ (2 ਮਾਰਚ 1982) ਵੱਲੋਂ ਬਣਾਇਆ ਗਿਆ ਸੀ ਅਤੇ ਜਿਸਨੇ ਖੇਤਰਾਂ ਨੂੰ ਕਨੂੰਨੀ ਦਰਜਾ ਵੀ ਦਿੱਤਾ। ਖੇਤਰੀ ਪ੍ਰਤੀਨਿਧੀਆਂ ਲਈ ਪਹਿਲੀਆਂ ਚੋਣਾਂ 16 ਮਾਰਚ 1986 ਵਿੱਚ ਹੋਈਆਂ।[2]

ਖੇਤਰੀ ਪ੍ਰਬੰਧਸੋਧੋ

1986 ਤੋਂ ਦੋਵੇਂ ਗਠਬੰਧਨਾਂ ਵੱਲੋਂ ਪ੍ਰਸ਼ਾਸਤ ਕੀਤੇ ਜਾਂਦੇ ਖੇਤਰਾਂ ਦੀ ਗਿਣਤੀ।

     ਖੱਬੇ     ਸੱਜੇ

ਫ਼ਰਾਂਸੀਸੀ ਖੇਤਰਾਂ ਦੇ ਕੁਲ-ਚਿੰਨ੍ਹਸੋਧੋ

 

ਹਵਾਲੇਸੋਧੋ

  1. "Carte des Régions" (in French). INSEE. Retrieved 2009-09-29. 
  2. Jean-Marie Miossec (2009), Géohistoire de la régionalisation en France, Paris: Presses universitaires de France ISBN 978-2-13-056665-6.