ਸੰਯੁਕਤ ਰਾਜ

ਉੱਤਰੀ ਅਮਰੀਕਾ 'ਚ ਦੇਸ਼
(ਯੂ.ਅੈਸ.ਏ ਤੋਂ ਮੋੜਿਆ ਗਿਆ)

ਸੰਯੁਕਤ ਰਾਜ ਅਮਰੀਕਾ (ਯੂ.ਐੱਸ.ਏ.),ਆਮ ਤੌਰ 'ਤੇ ਸੰਯੁਕਤ ਰਾਜ (ਯੂ.ਐੱਸ.) ਵਜੋਂ ਜਾਣਿਆ ਜਾਂਦਾ ਹੈ ਜਾਂ ਗੈਰ-ਰਸਮੀ ਤੌਰ 'ਤੇ ਅਮਰੀਕਾ ਵਜੋਂ, ਮੁੱਖ ਤੌਰ 'ਤੇ ਉੱਤਰੀ ਅਮਰੀਕਾ ਵਿੱਚ ਸਥਿਤ ਇੱਕ ਦੇਸ਼ ਹੈ ਜਿਸ ਵਿੱਚ 50 ਰਾਜ, ਇੱਕ ਸੰਘੀ ਜ਼ਿਲ੍ਹਾ, ਪੰਜ ਪ੍ਰਮੁੱਖ ਗੈਰ-ਸੰਗਠਿਤ ਪ੍ਰਦੇਸ਼, ਨੌ ਮਾਈਨਰ ਆਊਟਲਾਈੰਗ ਟਾਪੂ, ਅਤੇ 326 ਭਾਰਤੀ ਰਿਜ਼ਰਵੇਸ਼ਨ ਸ਼ਾਮਲ ਹਨ। ਇਹ ਜ਼ਮੀਨ ਅਤੇ ਕੁੱਲ ਖੇਤਰਫਲ ਦੋਵਾਂ ਪੱਖੋਂ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ।[lower-alpha 3] ਇਹ ਇਸਦੇ ਉੱਤਰ ਵਿੱਚ ਕੈਨੇਡਾ ਅਤੇ ਇਸਦੇ ਦੱਖਣ ਵਿੱਚ ਮੈਕਸੀਕੋ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ ਅਤੇ ਬਹਾਮਾਸ, ਕਿਊਬਾ, ਰੂਸ ਅਤੇ ਹੋਰ ਦੇਸ਼ਾਂ ਨਾਲ ਸਮੁੰਦਰੀ ਸਰਹੱਦਾਂ ਹਨ।[lower-alpha 9] 333 ਮਿਲੀਅਨ ਤੋਂ ਵੱਧ ਦੀ ਆਬਾਦੀ ਦੇ ਨਾਲ, ਇਹ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਦੁਨੀਆ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ।[lower-alpha 10] ਸੰਯੁਕਤ ਰਾਜ ਦੀ ਰਾਸ਼ਟਰੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਹੈ, ਅਤੇ ਇਸਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਅਤੇ ਪ੍ਰਮੁੱਖ ਵਿੱਤੀ ਕੇਂਦਰ ਨਿਊਯਾਰਕ ਸਿਟੀ ਹੈ।

ਸੰਯੁਕਤ ਰਾਜ ਅਮਰੀਕਾ
 
 
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਸਾਨੂੰ ਪ੍ਰਮਾਤਮਾ ਤੇ ਭਰੋਸਾ ਹੈ"[1]
ਐਨਥਮ: "ਦ ਸਟਾਰ ਸਪਰੈਂਗਲਡ ਬੈਨਰ"[2]
Orthographic map of the U.S. in North America
World map showing the U.S. and its territories
ਰਾਜਧਾਨੀਵਾਸ਼ਿੰਗਟਨ, ਡੀ.ਸੀ
38°53′N 77°1′W / 38.883°N 77.017°W / 38.883; -77.017
ਸਭ ਤੋਂ ਵੱਡਾ ਸ਼ਹਿਰਨਿਊਯਾਰਕ ਸ਼ਹਿਰ
40°43′N 74°0′W / 40.717°N 74.000°W / 40.717; -74.000
ਅਧਿਕਾਰਤ ਭਾਸ਼ਾਵਾਂਸੰਘੀ ਪੱਧਰ 'ਤੇ ਕੋਈ ਨਹੀਂ[lower-alpha 1]
ਰਾਸ਼ਟਰੀ ਭਾਸ਼ਾਅੰਗਰੇਜ਼ੀ (ਡੀ ਫੈਕਟੋ)[not verified in body]
ਨਸਲੀ ਸਮੂਹ
(2020)[3][4][5]
ਨਸਲ ਦੁਆਰਾ:
  • 61.6% ਗੋਰੇ
  • 12.4% ਕਾਲੇ
  • 6.0% ਏਸ਼ੀਅਨ
  • 1.1% ਮੂਲ ਅਮਰੀਕੀ
  • 0.2% ਪ੍ਰਸ਼ਾਂਤ ਟਾਪੂ ਵਾਸੀ
  • 10.2% ਦੋ ਜਾਂ ਜਿਆਦਾ ਨਸਲੀ
  • 8.4% ਹੋਰ
ਧਰਮ
(2021)[6]
  • 29% ਬਗੈਰ ਧਰਮ ਤੋਂ
  • 1% ਬੁੱਧ
  • 1% ਹਿੰਦੂ
  • 1% ਇਸਲਾਮ
  • 1% ਜਿਊਸ
  • 2% ਹੋਰ
  • 2% ਕੋਈ ਉੱਤਰ ਨਹੀਂ
ਵਸਨੀਕੀ ਨਾਮਅਮਰੀਕੀ[lower-alpha 2][7]
ਸਰਕਾਰਫੈਡਰਲ ਰਾਸ਼ਟਰਪਤੀ ਸੰਵਿਧਾਨਕ ਗਣਰਾਜ
ਜੋ ਬਾਈਡਨ
ਕਮਲਾ ਹੈਰਿਸ
• ਸਦਨ ਸਪੀਕਰ
ਕੈਵਿਨ ਮੈਕਰਥੀ
• ਚੀਫ ਜਸਟਿਸ
ਜਾਨ ਰਾਬਰਟਸ
ਵਿਧਾਨਪਾਲਿਕਾਕਾਂਗਰਸ
ਸੈਨੇਟ
ਪ੍ਰਤੀਨਿਧੀ ਸਦਨ
ਗ੍ਰੇਟ ਬ੍ਰਿਟੇਨ ਤੋਂ
 ਆਜ਼ਾਦੀ
• ਘੋਸ਼ਣਾ
ਜੁਲਾਈ 4, 1776 (1776-07-04)
• ਸੰਘ
ਮਾਰਚ 1, 1781 (1781-03-01)
• ਮਾਨਤਾ
ਸਤੰਬਰ 3, 1783 (1783-09-03)
• ਸੰਵਿਧਾਨ
ਜੂਨ 21, 1788 (1788-06-21)
• ਆਖਰੀ ਸੋਧ
ਮਈ 5, 1992 (1992-05-05)
ਖੇਤਰ
• ਕੁੱਲ ਖੇਤਰ
3,796,742 sq mi (9,833,520 km2)[8] (ਤੀਜਾ[lower-alpha 3])
• ਜਲ (%)
4.66[9] (2015)
• ਜ਼ਮੀਨੀ ਖੇਤਰ
3,531,905 sq mi (9,147,590 km2) (ਤੀਜਾ)
ਆਬਾਦੀ
• 2022 ਅਨੁਮਾਨ
Neutral increase 333,287,557[10]
• 2020 ਜਨਗਣਨਾ
331,449,281[lower-alpha 4][11] (ਤੀਜਾ)
• ਘਣਤਾ
87/sq mi (33.6/km2) (185ਵਾਂ)
ਜੀਡੀਪੀ (ਪੀਪੀਪੀ)2023 ਅਨੁਮਾਨ
• ਕੁੱਲ
Increase $26.855 ਟ੍ਰਿਲੀਅਨ[12] (ਦੂਜਾ)
• ਪ੍ਰਤੀ ਵਿਅਕਤੀ
Increase $80,035[12] (8ਵਾਂ)
ਜੀਡੀਪੀ (ਨਾਮਾਤਰ)2023 ਅਨੁਮਾਨ
• ਕੁੱਲ
Increase $26.855 ਟ੍ਰਿਲੀਅਨ[12] (ਪਹਿਲਾ)
• ਪ੍ਰਤੀ ਵਿਅਕਤੀ
Increase $80,035[12] (7ਵਾਂ)
ਗਿਨੀ (2020)Negative increase 39.4[lower-alpha 5][13]
ਮੱਧਮ
ਐੱਚਡੀਆਈ (2021)Increase 0.921[14]
ਬਹੁਤ ਉੱਚਾ · 21ਵਾਂ
ਮੁਦਰਾਯੂ. ਐੱਸ. ਡਾਲਰ ($) (USD)
ਸਮਾਂ ਖੇਤਰUTC−4 ਤੋਂ −12, +10, +11
• ਗਰਮੀਆਂ (DST)
UTC−4 ਤੋਂ −10[lower-alpha 6]
ਮਿਤੀ ਫਾਰਮੈਟmm/dd/yyyy[lower-alpha 7]
ਡਰਾਈਵਿੰਗ ਸਾਈਡਸੱਜੇ[lower-alpha 8]
ਕਾਲਿੰਗ ਕੋਡ+1
ਆਈਐਸਓ 3166 ਕੋਡUS
ਇੰਟਰਨੈੱਟ ਟੀਐਲਡੀ.us[15]

ਆਦਿਵਾਸੀ ਲੋਕ ਹਜ਼ਾਰਾਂ ਸਾਲਾਂ ਤੋਂ ਅਮਰੀਕਾ ਵਿਚ ਵੱਸਦੇ ਹਨ। 1607 ਦੀ ਸ਼ੁਰੂਆਤ ਤੋਂ, ਬ੍ਰਿਟਿਸ਼ ਬਸਤੀਵਾਦ ਨੇ ਪੂਰਬੀ ਸੰਯੁਕਤ ਰਾਜ ਅਮਰੀਕਾ ਵਿੱਚ ਤੇਰ੍ਹਾਂ ਕਲੋਨੀਆਂ ਦੀ ਸਥਾਪਨਾ ਕੀਤੀ। ਉਹਨਾਂ ਨੇ ਟੈਕਸਾਂ ਅਤੇ ਰਾਜਨੀਤਿਕ ਪ੍ਰਤੀਨਿਧਤਾ ਨੂੰ ਲੈ ਕੇ ਬ੍ਰਿਟਿਸ਼ ਤਾਜ ਨਾਲ ਝਗੜਾ ਕੀਤਾ, ਜਿਸ ਨਾਲ ਅਮਰੀਕੀ ਕ੍ਰਾਂਤੀ ਅਤੇ ਅਗਲੀ ਇਨਕਲਾਬੀ ਜੰਗ ਹੋਈ। ਸੰਯੁਕਤ ਰਾਜ ਅਮਰੀਕਾ ਨੇ 4 ਜੁਲਾਈ, 1776 ਨੂੰ ਅਜ਼ਾਦੀ ਦਾ ਐਲਾਨ ਕੀਤਾ, ਅਟੁੱਟ ਕੁਦਰਤੀ ਅਧਿਕਾਰਾਂ, ਸ਼ਾਸਨ ਦੀ ਸਹਿਮਤੀ, ਅਤੇ ਉਦਾਰ ਲੋਕਤੰਤਰ ਦੇ ਗਿਆਨ ਦੇ ਸਿਧਾਂਤਾਂ 'ਤੇ ਸਥਾਪਿਤ ਪਹਿਲਾ ਰਾਸ਼ਟਰ-ਰਾਜ ਬਣ ਗਿਆ। ਦੇਸ਼ ਨੇ ਪੂਰੇ ਉੱਤਰੀ ਅਮਰੀਕਾ ਵਿੱਚ ਫੈਲਣਾ ਸ਼ੁਰੂ ਕੀਤਾ, 1848 ਤੱਕ ਮਹਾਂਦੀਪ ਵਿੱਚ ਫੈਲਿਆ। ਗੁਲਾਮੀ ਉੱਤੇ ਅਨੁਭਾਗਿਕ ਵੰਡ ਨੇ ਅਮਰੀਕਾ ਦੇ ਸੰਘੀ ਰਾਜਾਂ ਦੇ ਵੱਖ ਹੋਣ ਦੀ ਅਗਵਾਈ ਕੀਤੀ, ਜਿਸ ਨੇ ਅਮਰੀਕੀ ਘਰੇਲੂ ਯੁੱਧ (1861-1865) ਦੌਰਾਨ ਯੂਨੀਅਨ ਦੇ ਬਾਕੀ ਰਾਜਾਂ ਨਾਲ ਲੜਿਆ। ਯੂਨੀਅਨ ਦੀ ਜਿੱਤ ਅਤੇ ਸੰਭਾਲ ਦੇ ਨਾਲ, ਗੁਲਾਮੀ ਨੂੰ ਰਾਸ਼ਟਰੀ ਤੌਰ 'ਤੇ ਖਤਮ ਕਰ ਦਿੱਤਾ ਗਿਆ ਸੀ।

1900 ਤੱਕ, ਸੰਯੁਕਤ ਰਾਜ ਅਮਰੀਕਾ ਨੇ ਆਪਣੇ ਆਪ ਨੂੰ ਇੱਕ ਮਹਾਨ ਸ਼ਕਤੀ ਵਜੋਂ ਸਥਾਪਿਤ ਕਰ ਲਿਆ ਸੀ, ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਬਣ ਗਈ ਸੀ। 1941 ਵਿੱਚ ਪਰਲ ਹਾਰਬਰ ਉੱਤੇ ਜਾਪਾਨ ਦੇ ਹਮਲੇ ਤੋਂ ਬਾਅਦ, ਯੂਐਸ ਨੇ ਸਹਿਯੋਗੀ ਪੱਖ ਤੋਂ ਦੂਜੇ ਵਿਸ਼ਵ ਯੁੱਧ ਵਿੱਚ ਦਾਖਲਾ ਲਿਆ। ਯੁੱਧ ਦੇ ਬਾਅਦ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਸੰਘ ਨੂੰ ਦੁਨੀਆ ਦੀਆਂ ਦੋ ਮਹਾਂਸ਼ਕਤੀਆਂ ਦੇ ਰੂਪ ਵਿੱਚ ਛੱਡ ਦਿੱਤਾ ਅਤੇ ਸ਼ੀਤ ਯੁੱਧ ਦੀ ਅਗਵਾਈ ਕੀਤੀ। ਸ਼ੀਤ ਯੁੱਧ ਦੌਰਾਨ, ਦੋਵੇਂ ਦੇਸ਼ ਵਿਚਾਰਧਾਰਕ ਦਬਦਬੇ ਲਈ ਸੰਘਰਸ਼ ਵਿੱਚ ਰੁੱਝੇ ਹੋਏ ਸਨ ਪਰ ਸਿੱਧੇ ਫੌਜੀ ਟਕਰਾਅ ਤੋਂ ਬਚੇ ਸਨ। ਉਹਨਾਂ ਨੇ ਸਪੇਸ ਰੇਸ ਵਿੱਚ ਵੀ ਮੁਕਾਬਲਾ ਕੀਤਾ, ਜੋ ਕਿ 1969 ਵਿੱਚ ਅਪੋਲੋ 11 ਦੀ ਲੈਂਡਿੰਗ ਵਿੱਚ ਸਮਾਪਤ ਹੋਈ, ਜਿਸ ਨਾਲ ਅਮਰੀਕਾ ਚੰਦਰਮਾ ਉੱਤੇ ਮਨੁੱਖਾਂ ਨੂੰ ਉਤਾਰਨ ਵਾਲਾ ਪਹਿਲਾ ਅਤੇ ਇੱਕੋ ਇੱਕ ਦੇਸ਼ ਬਣ ਗਿਆ। 1991 ਵਿੱਚ ਸੋਵੀਅਤ ਯੂਨੀਅਨ ਦੇ ਪਤਨ ਅਤੇ ਬਾਅਦ ਵਿੱਚ ਸ਼ੀਤ ਯੁੱਧ ਦੇ ਅੰਤ ਦੇ ਨਾਲ, ਸੰਯੁਕਤ ਰਾਜ ਅਮਰੀਕਾ ਵਿਸ਼ਵ ਦੀ ਇੱਕਮਾਤਰ ਮਹਾਂਸ਼ਕਤੀ ਵਜੋਂ ਉਭਰਿਆ।

ਸੰਯੁਕਤ ਰਾਜ ਸਰਕਾਰ ਇੱਕ ਸੰਘੀ ਗਣਰਾਜ ਹੈ ਅਤੇ ਸਰਕਾਰ ਦੀਆਂ ਤਿੰਨ ਵੱਖਰੀਆਂ ਸ਼ਾਖਾਵਾਂ ਵਾਲਾ ਇੱਕ ਪ੍ਰਤੀਨਿਧ ਲੋਕਤੰਤਰ ਹੈ। ਇਸ ਵਿੱਚ ਪ੍ਰਤੀਨਿਧੀ ਸਦਨ, ਇੱਕ ਹੇਠਲੇ ਸਦਨ ਤੋਂ ਬਣੀ ਇੱਕ ਦੋ-ਸਦਨੀ ਰਾਸ਼ਟਰੀ ਵਿਧਾਨ ਸਭਾ ਹੈ; ਅਤੇ ਸੈਨੇਟ, ਹਰੇਕ ਰਾਜ ਲਈ ਬਰਾਬਰ ਨੁਮਾਇੰਦਗੀ 'ਤੇ ਆਧਾਰਿਤ ਇੱਕ ਉਪਰਲਾ ਸਦਨ। ਬਹੁਤ ਸਾਰੇ ਨੀਤੀਗਤ ਮੁੱਦਿਆਂ ਨੂੰ ਰਾਜ ਜਾਂ ਸਥਾਨਕ ਪੱਧਰ 'ਤੇ ਵਿਕੇਂਦਰੀਕ੍ਰਿਤ ਕੀਤਾ ਜਾਂਦਾ ਹੈ, ਅਧਿਕਾਰ ਖੇਤਰ ਦੁਆਰਾ ਵਿਆਪਕ ਤੌਰ 'ਤੇ ਵੱਖਰੇ ਕਾਨੂੰਨਾਂ ਦੇ ਨਾਲ। ਜੀਵਨ ਦੀ ਗੁਣਵੱਤਾ, ਆਮਦਨ ਅਤੇ ਦੌਲਤ, ਆਰਥਿਕ ਮੁਕਾਬਲੇਬਾਜ਼ੀ, ਮਨੁੱਖੀ ਅਧਿਕਾਰਾਂ, ਨਵੀਨਤਾ, ਅਤੇ ਸਿੱਖਿਆ ਦੇ ਅੰਤਰਰਾਸ਼ਟਰੀ ਮਾਪਦੰਡਾਂ ਵਿੱਚ ਯੂ.ਐਸ. ਇਸ ਵਿੱਚ ਭ੍ਰਿਸ਼ਟਾਚਾਰ ਦਾ ਪੱਧਰ ਘੱਟ ਹੈ। ਇਸ ਵਿੱਚ ਜ਼ਿਆਦਾਤਰ ਹੋਰ ਵਿਕਸਤ ਦੇਸ਼ਾਂ ਨਾਲੋਂ ਕੈਦ ਅਤੇ ਅਸਮਾਨਤਾ ਦੇ ਉੱਚ ਪੱਧਰ ਹਨ, ਅਤੇ ਵਿਸ਼ਵਵਿਆਪੀ ਸਿਹਤ ਸੰਭਾਲ ਤੋਂ ਬਿਨਾਂ ਇੱਕਲੌਤਾ ਵਿਕਸਤ ਦੇਸ਼ ਹੈ। ਸੰਸਕ੍ਰਿਤੀਆਂ ਅਤੇ ਨਸਲਾਂ ਦੇ ਪਿਘਲਣ ਵਾਲੇ ਪੋਟ ਦੇ ਰੂਪ ਵਿੱਚ, ਸੰਯੁਕਤ ਰਾਜ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਵਾਸੀ ਆਬਾਦੀ ਦੁਆਰਾ ਆਕਾਰ ਦਿੱਤਾ ਗਿਆ ਹੈ।

ਸੰਯੁਕਤ ਰਾਜ ਅਮਰੀਕਾ ਇੱਕ ਉੱਚ ਵਿਕਸਤ ਦੇਸ਼ ਹੈ ਜਿਸਦੀ ਦੁਨੀਆ ਵਿੱਚ ਕਿਸੇ ਵੀ ਰਾਜ ਦੀ ਸਭ ਤੋਂ ਵੱਧ ਔਸਤ ਆਮਦਨ ਹੈ। ਇਸਦੀ ਅਰਥਵਿਵਸਥਾ ਗਲੋਬਲ ਜੀਡੀਪੀ ਦਾ ਲਗਭਗ ਇੱਕ ਚੌਥਾਈ ਹਿੱਸਾ ਹੈ ਅਤੇ ਮਾਰਕੀਟ ਐਕਸਚੇਂਜ ਦਰਾਂ 'ਤੇ ਜੀਡੀਪੀ ਦੁਆਰਾ ਦੁਨੀਆ ਦੀ ਸਭ ਤੋਂ ਵੱਡੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਆਯਾਤਕ ਅਤੇ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ, ਅਤੇ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਸੰਪੱਤੀ ਰੱਖਦਾ ਹੈ। ਸੰਯੁਕਤ ਰਾਜ ਸੰਯੁਕਤ ਰਾਸ਼ਟਰ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ, ਅਮਰੀਕੀ ਰਾਜਾਂ ਦੀ ਸੰਸਥਾ, ਨਾਟੋ, ਵਿਸ਼ਵ ਸਿਹਤ ਸੰਗਠਨ ਦਾ ਸੰਸਥਾਪਕ ਮੈਂਬਰ ਹੈ, ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। ਇਹ ਦੁਨੀਆ ਦੀ ਸਭ ਤੋਂ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਿਕ, ਫੌਜੀ ਅਤੇ ਵਿਗਿਆਨਕ ਸ਼ਕਤੀ ਹੈ।

ਇਤਿਹਾਸ

ਸੋਧੋ

ਕੋਲੰਬਸ ਨੇ ਸੰਨ 1492 ਵਿੱਚ ਅਮਰੀਕਾ ਲੱਭਿਆ। ਸਪੇਨ, ਫਰਾਂਸ ਅਤੇ ਇੰਗਲੈਂਡ ਦੇ ਵਾਸੀਆਂ ਨੇ ਇੱਥੇ ਬਸਤੀਆਂ ਸਥਾਪਿਤ ਕੀਤੀਆਂ। ਹੌਲੀ-ਹੌਲੀ ਇੰਗਲੈਂਡ ਦੇ ਬਸਤੀਵਾਦੀਆਂ ਨੇ ਸਪੇਨ ਅਤੇ ਫਰਾਂਸੀਸੀ ਬਸਤੀਆਂ ਤੋਂ ਉਨ੍ਹਾਂ ਦਾ ਇਲਾਕਾ ਲੈ ਲਿਆ ਅਤੇ ਅਮਰੀਕਾ, ਇੰਗਲੈਂਡ ਦੀ ਬਸਤੀ ਬਣ ਗਈ। ਅਮਰੀਕੀ ਲੋਕਾਂ ਨੇ ਇੰਗਲੈਂਡ ਤੋਂ ਆਜ਼ਾਦ ਹੋਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਸੰਨ 1776 ਵਿੱਚ ਇੰਗਲੈਂਡ ਤੋਂ ਆਜ਼ਾਦ ਹੋ ਕੇ ਅਮਰੀਕਾ ਇੱਕ ਆਜ਼ਾਦ ਦੇਸ਼ ਬਣ ਗਿਆ ਪਰ ਅਮਰੀਕਾ ਦੁਨੀਆ ਦੇ ਨਕਸ਼ੇ ‘ਤੇ ਇੱਕ ਮਹੱਤਵਪੂਰਨ ਦੇਸ਼ ਨਹੀਂ ਸੀ।

ਅਮਰੀਕਾ ਦਾ ਮੁੱਢ ਬਹੁਤ ਹੀ ਨਿਮਨ ਅਤੇ ਨਿਮਰ ਵਰਗਾਂ ਨੇ ਬੰਨ੍ਹਿਆ। ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਲੋਕ ਯੂਰਪ ਤੋਂ ਅਮਰੀਕਾ ਆ ਕੇ ਵਸੇ। ਪਹਿਲਾ ਵਰਗ ਉਹ ਸੀ ਜੋ ਯੂਰਪ ਵਿੱਚ ਬਹੁਤ ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਸੀ। ਲੱਖਾਂ ਲੋਕ ਅਜਿਹੀ ਮੌਤ ਤੋਂ ਬਚਣ ਲਈ ਅਮਰੀਕਾ ਆ ਵਸੇ। ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰਪ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰਪੀ ਸਮਾਜ ਦਾ ਸਭ ਤੋਂ ਹੇਠਲਾ ਨਿਮਰ ਅਤੇ ਨਿਮਨ ਵਰਗ ਹੀ ਕਹੇ ਜਾ ਸਕਦੇ ਸਨ।
ਦੂਜਾ ਵਰਗ ਜਰਾਇਮ ਪੇਸ਼ਾ ਅਤੇ ਅਣਚਾਹੇ ਤੱਤ ਸਨ। ਇਹ ਉਹ ਵਰਗ ਸੀ ਜਿਸ ਨੂੰ ਯੂਰਪੀ ਸਮਾਜ ਸਹਿਣ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ ਉਥੋਂ ਕੱਢ ਕੇ ਜ਼ਬਰਦਸਤੀ ਅਮਰੀਕਾ ਵਸਾਇਆ ਗਿਆ। ਭਾਵੇਂ ਆਸਟਰੇਲੀਆ ਇੱਕ ਐਲਾਨੀ ਹੋਈ ਦੰਡਕ ਬਸਤੀ ਸੀ ਪਰ ਯੂਰਪ ਅਮਲੀ ਤੌਰ ‘ਤੇ ਅਮਰੀਕਾ ਨੂੰ ਵੀ ਇੱਕ ਪੀਨਲ ਕਾਲੋਨੀ ਵਾਂਗ ਹੀ ਸਮਝਦਾ ਸੀ ਜਿੱਥੇ ਉਹ ਆਪਣੇ ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਧੱਕ ਸਕਦਾ ਸੀ।
ਤੀਜਾ ਵਰਗ ਉਹ ਸੀ ਜੋ ਆਪਣੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਕਾਰਨ ਯੂਰਪ ਵਿੱਚ ਫਿੱਟ ਨਹੀਂ ਬੈਠਦਾ ਸੀ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਜਾਂ ਵਿਚਾਰਾਂ ਨੂੰ ਯੂਰਪ ਵਿੱਚ ਸਹਿਣ ਨਹੀਂ ਕੀਤਾ ਜਾਂਦਾ ਸੀ। ਕੈਥੋਲਿਕ ਬਹੁਗਿਣਤੀ ਦੇਸ਼ਾਂ ਵਿੱਚ ਪਰੋਟੈਸਟੈਂਟਾਂ ਅਤੇ ਪਰੋਟੈਸਟੈਂਟ ਬਹੁਗਿਣਤੀ ਵਾਲੇ ਮੁਲਕਾਂ ਵਿੱਚ ਕੈਥੋਲਿਕਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ ਸੀ ਅਤੇ ਇਹ ਲੋਕ ਵੀ ਯੂਰਪ ਛੱਡ ਕੇ ਅਮਰੀਕਾ ਆ ਵਸੇ।

ਕੁਦਰਤੀ ਸੋਮੇ

ਸੋਧੋ

ਅਮਰੀਕਾ ਦੀ ਮਹਾਨਤਾ ਦਾ ਮੁੱਖ ਕਾਰਨ ਇੱਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ। ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਸੀਮਿਤ ਕੁਦਰਤੀ ਵਸੀਲੇ ਸਨ ਅਤੇ ਉਥੋਂ ਦੀ ਵਸੋਂ ਜ਼ਿਆਦਾ ਸੀ। ਯੂਰਪ ਦੀ ਤੁਲਨਾ ਵਿੱਚ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕਦਰਤੀ ਵਸੀਲੇ ਉਪਲਬਧ ਸਨ। ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦਾ ਵੀ ਸਫ਼ਲ ਹੋਣਾ ਲਗਪਗ ਲਾਜ਼ਮੀ ਸੀ। ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਨ ਤੱਥਾਂ ਦੀ ਕਸਵਟੀ ‘ਤੇ ਪੂਰਾ ਨਹੀਂ ਉਤਰਦਾ। ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕੀ ਹੰਕਾਰ ਦਾ ਮੁੱਢ ਬੰਨਿ੍ਹਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਮਨ ਅਤੇ ਨਿਮਰ ਮੁੱਢ ਨੂੰ ਦੇਖਦੇ ਹੋਏ ਅਮੀਰਕੀ ਨਿਮਰਤਾ ਦਾ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੇ ਯੂਰਪ ਦੇ ਰਹੇ-ਖੁਹੇ, ਨਖਿੱਧ, ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਵੀ ਇੱਕ ਮਹਾਨ ਦੇਸ਼ ਦੇ ਵਾਸੀ ਬਣਾ ਦਿੱਤਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।

ਲੁੱਟ

ਸੋਧੋ

ਅਮੀਰ ਕੁਦਰਤੀ ਵਸੀਲਿਆਂ ਤੋਂ ਇਲਾਵਾ ਘੱਟ ਗਿਣਤੀਆਂ ਦੀ ਲੁੱਟ ਨੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਵਿੱਚ ਵੱਡਾ ਹਿੱਸਾ ਪਇਆ ਹੈ। ਸਭ ਤੋਂ ਪਹਿਲਾਂ ਅਮਰੀਕੀ ਗੋਰਿਆਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਖੋਹੀਆਂ, ਇਹ ਜ਼ਮੀਨਾਂ ਧੋਖੇ ਤੇ ਨਾਬਰਾਬਰੀ ਵਾਲੀਆਂ ਸੰਧੀਆਂ ਉਨ੍ਹਾਂ ‘ਤੇ ਠੋਸ ਕੇ ਅਤੇ ਕਈ ਵਾਰੀ ਜੰਗਲੀ ਜਾਨਵਰਾਂ ਵਾਂਗ ਵੱਡੇ ਪੱਧਰ ‘ਤੇ ਉਨ੍ਹਾਂ ਦਾ ਕਤਲੇਆਮ ਕਰ ਕੇ ਵੀ ਖੋਹੀਆਂ ਗਈਆਂ।

ਕਾਲੇ ਲੋਕਾਂ ਦੀ ਲੁੱਟ ਕੀਤੀ ਗਈ। ਆਧੁਨਿਕ ਯੁੱਗ ਵਿੱਚ ਉਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਜਦੋਂਕਿ ਬਾਕੀ ਦੁਨੀਆ ਵਿੱਚ ਗੁਲਾਮੀ ਪ੍ਰਥਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਸੀ। ਕਾਲੇ ਲੋਕਾਂ ਨੂੰ ਪਹਿਲਾਂ ਖੇਤੀਬਾੜੀ ਅਤੇ ਘਰੇਲੂ ਯੁੱਧ ਤੋਂ ਬਾਅਦ ਕਾਰਖਾਨਿਆਂ ਵਿੱਚ ਉਤਪਾਦਨ ਲਈ ਵਰਤਿਆ ਗਿਆ। ਕਾਲੇ ਲੋਕਾਂ ਨੂੰ ਗੋਰਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਉਜਰਤ ਅਤੇ ਖਰਚੇ ਦਿੱਤੇ ਜਾਂਦੇ ਸਨ ਜਿਸ ਨਾਲ ਵਾਧੂ ਸਰਮਾਇਆ ਇਕੱਠਾ ਕਰਨਾ ਸੌਖਾ ਹੋ ਗਿਆ।
ਲਾਤੀਨੀ ਲੋਕਾਂ ਦੀ ਵਿਆਪਕ ਲੁੱਟ ਸ਼ੁਰੂ ਹੋਈ। ਖੇਤੀਬਾੜੀ, ਬਾਗਬਾਨੀ ਅਤੇ ਹੋਰ ਬਹੁਤ ਘੱਟ ਉਜਰਤ ਵਾਲੇ ਕੰਮਾਂ ਜਿਵੇਂ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਘਰੇਲੂ ਕੰਮ-ਕਾਜ ਆਦਿ ਵਿੱਚ ਲਾਤੀਨੀ ਲੋਕਾਂ ਨੂੰ ਲਾਇਆ ਗਿਆ। ਇਹ ਕਾਲੇ ਲੋਕਾਂ ਨਾਲੋਂ ਵੀ ਸਸਤੇ ਪੈਂਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਆਵਾਸੀ ਹਨ। ਇਸ ਲਈ ਇਹ ਬਹੁਤ ਹੀ ਘੱਟ ਉਜਰਤ ਉਤੇ ਅਤੇ ਬਿਨਾਂ ਕੋਈ ਸਹੂਲਤਾਂ ਦੇ ਵੀ ਕੰਮ ਕਰਨ ਲਈ ਮਜਬੂਰ ਹਨ।
ਅਮਰੀਕਾ ਦੇ ਇੱਕ ਵੱਡੀ ਸ਼ਕਤੀ ਬਣਨ ਵਿੱਚ ਤੀਜੀ ਦੁਨੀਆ ਤੇ ਖਾਸ ਕਰਕੇ ਲਾਤੀਨੀ ਅਮਰੀਕਾ ਦੀ ਲੁੱਟ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਅਮਰੀਕਾ ਨੇ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਦੇ ਵਸੀਲਿਆਂ ‘ਤੇ ਮੁਕੰਮਲ ਕੰਟਰੋਲ ਕਰ ਲਿਆ। ਭਾਵੇਂ ਸਬਜ਼ੀਆਂ, ਫਲ ਤੇ ਕਾਫੀ ਤੇ ਗੰਨੇ ਵਰਗੀਆਂ ਫ਼ਸਲਾਂ, ਕੇਲੇ, ਅੰਗੂਰ ਤੇ ਅਨਾਨਾਸ, ਇਨ੍ਹਾਂ ਦੇਸ਼ਾਂ ਦਾ ਤੇਲ ਹੋਵੇ ਭਾਵੇਂ ਸੋਨਾ, ਚਾਂਦੀ ਤੇ ਹੋਰ ਧਾਤਾਂ, ਇਨ੍ਹਾਂ ਸਭ ‘ਤੇ ਅਮਰੀਕਾ ਦਾ ਹੀ ਕੰਟਰੋਲ ਸੀ। ਇੱਥੋਂ ਤਕ ਕਿ ਇਨ੍ਹਾਂ ਦੇਸ਼ਾਂ ਦੇ ਚੰਗੇ ਵਾਤਾਵਰਣ ਅਤੇ ਸੋਹਣੇ ਕੁਦਰਤੀ ਦ੍ਰਿਸ਼ਾਂ ‘ਤੇ ਵੀ ਅਮਰੀਕਾ ਨੇ ਮੁਕੰਮਲ ਕੰਟਰੋਲ ਕਰਕੇ ਉਨ੍ਹਾਂ ਨੂੰ ਸੈਰ-ਸਪਾਟੇ ਅਤੇ ਅਯਾਸ਼ੀ ਦੇ ਕੇਂਦਰਾਂ ਵਜੋਂ ਵਿਕਸਿਤ ਕਰਕੇ ਖੂਬ ਮੁਨਾਫ਼ਾ ਕਮਾਇਆ।
ਹੁਣ ਮੈਕਸੀਕੋ ਦਾ ਸਾਰਾ ਸਮੁੰਦਰੀ ਕੰਢਾ ਹੀ ਅਮਰੀਕਾ ਨੇ ਇਸ ਪੱਖੋਂ ਵਿਕਸਿਤ ਕਰ ਲਿਆ ਹੈ। ਇਨ੍ਹਾਂ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਨੂੰ ਅਮਰੀਕਾ ਨੇ ਕੌਡੀਆਂ ਦੇ ਭਾਅ ਖਰੀਦ ਕੇ ਖੂਬ ਮੁਨਾਫ਼ਾ ਕਮਾਇਆ ਅਤੇ ਉਸ ਮੁਨਾਫ਼ੇ ਦਾ ਕੁਝ ਹਿੱਸਾ ਆਪਣੇ ਲੋਕਾਂ ਨੂੰ ਵੀ ਸਸਤੀਆਂ ਵਸਤੂਆਂ ਦੇ ਰੂਪ ਵਿੱਚ ਦਿੱਤਾ, ਲਾਤੀਨੀ ਅਮਰੀਕਾ ਦੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਪਾਰਲੀ ਲੁੱਟ ਅਮਰੀਕੀ ਸਾਮਰਾਜ ਦੇ ਉਥਾਨ ਦਾ ਮੁੱਖ ਸੋਮਾ ਬਣੀ ਪਰ ਇਹ ਪਾਰਲੀ ਲੁੱਟ ਸਿਰਫ਼ ਅਮਰੀਕਾ ਦਾ ਪਿਛਵਾੜਾ ਕਹੇ ਜਾਂਦੇ ਲਾਤੀਨੀ ਅਮਰੀਕਾ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੀ ਤੀਜੀ ਦੁਨੀਆ ਅਰਥਾਤ ਅਫ਼ਰੀਕਾ ਅਤੇ ਏਸ਼ੀਆ ਵੀ ਅਮਰੀਕੀ ਸਾਮਰਾਜੀ ਲੁੱਟ ਦਾ ਸ਼ਿਕਾਰ ਬਣੇ ਅਤੇ ਅਮਰੀਕੀ ਉਥਾਨ ਅਤੇ ਅਮਰੀਕਾ ਦੇ ਇੱਕੋ ਇੱਕ ਮਹਾਂਸ਼ਕਤੀ ਬਣਨ ਵਿੱਚ ਸਹਾਈ ਹੋਏ।

ਮਹਾਂ ਸ਼ਕਤੀ

ਸੋਧੋ

ਸੰਨ 1846 ਤੋਂ 1848 ਤਕ ਅਮਰੀਕਾ-ਮੈਕਸੀਕੋ ਯੁੱਧ ਚੱਲਿਆ ਜਿਸ ਵਿੱਚ ਅਮਰੀਕਾ ਦੀ ਜਿੱਤ ਹੋਈ ਅਤੇ ਮੈਕਸੀਕੋ ਦਾ ਬਹੁਤ ਸਾਰਾ ਇਲਾਕਾ ਅਮਰੀਕਾ ਨੇ ਆਪਣੇ ਵਿੱਚ ਮਿਲਾ ਲਿਆ। ਅਮਰੀਕਾ ਦਾ ਸਾਰਾ ਪੱਛਮੀ ਕੰਢਾ ਅਤੇ ਦੱਖਣ-ਪੱਛਮੀ ਹਿੱਸਾ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦਾ ਸੀ। ਇਸ ਜਿੱਤ ਨਾਲ ਅਮਰੀਕਾ ਇੱਕ ਅਹਿਮ ਸ਼ਕਤੀ ਵਜੋਂ ਉਭਰਿਆ। ਸੰਨ 1861 ਤੋਂ 1865 ਤਕ ਚੱਲੇ ਘਰੇਲੂ ਯੁੱਧ ਨੇ ਅਮਰੀਕਾ ਨੂੰ ਇੱਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਉਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਉਤਰ ਵਿੱਚ ਲੱਗੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਕਿਰਤੀਆਂ ਦੀ ਘਾਟ ਸੀ। ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖੇਤੀਬਾੜੀ ਮੁੱਖ ਧੰਦਾ ਸੀ ਅਤੇ ਉੱਥੇ ਜ਼ਿਆਦਾਤਰ ਕਾਲੇ ਗੁਲਾਮ ਖੇਤੀਬਾੜੀ ਵਿੱਚ ਲੱਗੇ ਹੋਏ ਸਨ। ਇਸ ਘਰੇਲੂ ਯੁੱਧ ਵਿੱਚ ਦੱਖਣ ਹਾਰ ਗਿਆ ਅਤੇ ਉਤਰ ਜਿੱਤ ਗਿਆ। ਗੁਲਾਮ ਕਾਲੇ ਉਤਰੀ ਅਮਰੀਕਾ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਲਈ ਆਜ਼ਾਦ ਹੋ ਗਏ। ਇਸ ਤੋਂ ਬਾਅਦ ਅਮਰੀਕਾ ਦੁਨੀਆ ਦੀ ਇੱਕ ਮਹੱਤਵਪੂਰਨ ਉਤਪਾਦਕ ਸ਼ਕਤੀ ਬਣ ਗਿਆ।

ਦੋ ਮਹਾਂ ਸ਼ਕਤੀਆਂ

ਸੋਧੋ

ਸੰਨ 1914 ਤੋਂ 1918 ਤਕ ਚੱਲੇ ਪਹਿਲੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਇੱਕ ਵੱਡੀ ਸ਼ਕਤੀ ਬਣ ਗਿਆ। ਸੰਨ 1939 ਤੋਂ 1945 ਤਕ ਚੱਲੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਇਸ ਯੁੱਧ ਤੋਂ ਬਾਅਦ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਗਿਆ। ਇੱਕ ਪਾਸੇ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਦੇਸ਼ਾਂ ਦਾ ਗੁੱਟ ਅਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਪੂਰਬੀ ਯੂਰਪੀ ਦੇਸ਼ਾਂ ਦਾ ਗੁੱਟ। ਸੰਨ 1946 ਤੋਂ 1991 ਤਕ ਦੇ ਸਮੇਂ ਨੂੰ ਅਸੀਂ ਸ਼ੀਤ ਯੁੱਧ ਦਾ ਸਮਾਂ ਕਹਿ ਸਕਦੇ ਹਾਂ ਕਿਉਂਕਿ ਭਾਵੇਂ ਦੋਵਾਂ ਗੁੱਟਾਂ ਵਿੱਚ ਖੁੱਲ੍ਹ ਕੇ ਲੜਾਈ ਨਹੀਂ ਹੋਈ ਪਰ ਦੋਵਾਂ ਵਿੱਚ ਵਿਚਾਰਧਾਰਕ, ਹਥਿਆਰਾਂ ਦੀ ਦੌੜ ਤੇ ਜਾਸੂਸੀ ਟਕਰਾਅ ਹੁੰਦਾ ਰਿਹਾ ਅਤੇ ਆਨੇ-ਬਹਾਨੇ ਪਰੋਕਸੀ ਲੜਾਈਆਂ ਹੁੰਦੀਆਂ ਰਹੀਆਂ।

ਆਰਥਿਕ ਸੰਕਟ

ਸੋਧੋ

ਸਾਲ 1991 ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਅਤੇ ਅਮਰੀਕਾ ਦੁਨੀਆ ਦੀ ਇੱਕੋ-ਇੱਕ ਮਹਾਂਸ਼ਕਤੀ ਬਣ ਗਿਆ। ਸਾਲ 1991 ਤੋਂ 2010 ਤਕ ਤਕਰੀਬਨ ਵੀਹ ਸਾਲ ਦਾ ਸਮਾਂ ਅਮਰੀਕੀ ਯੁੱਗ ਕਿਹਾ ਸਕਦਾ ਹੈ ਪਰ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਤਕ ਅਮਰੀਕਾ ਡੂੰਘੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਅਤੇ ਦੁਨੀਆ ਵਿੱਚ ਇੱਕੋ ਇੱਕ ਮਹਾਂਸ਼ਕਤੀ ਵਜੋਂ ਆਪਣੀ ਪ੍ਰਬਲਤਾ ਕਾਇਮ ਨਹੀਂ ਰੱਖ ਸਕਿਆ। ਇਹ ਸੰਕਟ ਸਿਰਫ਼ ਆਰਥਿਕ ਨਹੀਂ ਹੈ, ਭਾਵੇਂ ਇਹ ਮੁੱਖ ਤੌਰ ‘ਤੇ ਆਰਥਿਕ ਸੰਕਟ ਵਜੋਂ ਸਾਹਮਣੇ ਆਇਆ ਹੈ। ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਘੱਟ ਰਹੀ ਫ਼ੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਲ ਹਨ। ਏਸ਼ੀਆ ਅਤੇ ਚੀਨ ਦੇ ਉਭਾਰ ਨੇ ਵੀ ਅਮਰੀਕਾ ਦੇ ਦੁਨੀਆ ਦੀ ਇੱਕੋ-ਇਕ ਮਹਾਂਸ਼ਕਤੀ ਵਜੋਂ ਵਜੂਦ ਨੂੰ ਖ਼ਤਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਾਲ ਵਿੱਚ ਅਮਲੀ ਤੌਰ ‘ਤੇ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ। ਇਸ ਲਈ ਸਾਲ 2010 ਨੂੰ ਅਮਰੀਕੀ ਯੁੱਗ ਦੇ ਅੰਤ ਦਾ ਸਮਾਂ ਕਹਿ ਸਕਦੇ ਹਾਂ। ਸਾਰੇ ਕੌਮਾਂਤਰੀ ਰੁਝਾਨ ਇਹ ਹੀ ਸੰਕੇਤ ਦੇ ਰਹੇ ਹਨ ਕਿ ਤੁਲਨਾਤਮਕ ਤੌਰ ‘ਤੇ ਅਮਰੀਕਾ ਦੀ ਸ਼ਕਤੀ ਘਟੀ ਜਾਏਗੀ। ਅਮਰੀਕਾ ਦਾ ਸੰਸਾਰ ਦੀ ਇੱਕੋ-ਇੱਕ ਮਹਾਂਸ਼ਕਤੀ ਵਜੋਂ ਸਥਾਨ ਤਾਂ ਸਦਾ ਲਈ ਖੁੱਸ ਗਿਆ ਹੈ। ਸਮੁੱਚੇ ਤੌਰ ‘ਤੇ ਅਮਰੀਕਾ ਦੀ ਸ਼ਕਤੀ ਅਤੇ ਰਸੂਖ ਘਟਦੇ ਜਾਣਗ

ਰਾਜ ਪ੍ਰਬੰਧ

ਸੋਧੋ

ਅਮਰੀਕਾ ਵਿੱਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਬਹੁਤ ਹੀ ਘੱਟ ਆਉਂਦੇ ਹਨ। ਕੋਈ ਨੀਂਹ ਪੱਥਰ ਰੱਖਦਾ ਹੈ ਅਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ। ਇਹ ਲੋਕ ਸਮਾਂ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਇਸ਼ਤਿਹਾਰਬਾਜ਼ੀ ’ਤੇ ਪੈਸਾ ਖ਼ਰਚ ਕਰਦੇ ਹਨ। ਰਾਸ਼ਟਰਪਤੀ ਦੀ ਚੋਣ ਸਿੱਧੀ ਹੁੰਦੀ ਹੈ ਅਤੇ ਹੁੰਦੀ ਵੀ ਚਾਰ ਸਾਲ ਲਈ ਹੈ। ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨ ਮੰਤਰੀ ਕੋਲ ਹਨ, ਉਹ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਰਾਸ਼ਟਰਪਤੀ ਨੂੰ ਵੀਟੋ ਦਾ ਅਧਿਕਾਰ ਹੈ ਭਾਵ ਜੇ ਸੈਨੇਟ ਕੋਈ ਬਿੱਲ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ ਪਰ ਜੇ ਉਹ ਬਿੱਲ ਮੁੜ ਪਾਸ ਹੋ ਜਾਵੇ ਤਾਂ ਉਸ ਨੂੰ ਮੁੜ ਵੀਟੋ ਨਹੀਂ ਕਰ ਸਕਦਾ। ਸੰਵਿਧਾਨ ਵਿੱਚ ਸੋਧ ਕਰਨ ਲਈ ਲੋਕਾਂ ਕੋਲੋਂ ਵੋਟਾਂ ਪੁਆ ਕੇ ਪੁਸ਼ਟੀ ਕਰਵਾਈ ਜਾਂਦੀ ਹੈ। ਹੈ। ਅਮਰੀਕਾ ਵਿੱਚ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਵੀ ਦੋ ਹਾਊਸ ਹਨ। ਇੱਕ ਸੈਨੇਟ ਅਤੇ ਦੂਜਾ ਹਾਊਸ ਆਫ਼ ਰਿਪਰੀਜੈਨਟੇਟਿਵ, ਜਿਸਨੂੰ ਆਮ ਤੌਰ ’ਤੇ ਕਾਂਗਰਸ ਕਹਿ ਦਿੰਦੇ ਹਨ। ਅਮਰੀਕਾ ਦੇ 50 ਸੂਬੇ ਹਨ। ਸੈਨੇਟ ਵਿੱਚ ਹਰ ਸੂਬੇ ਦੀਆਂ 2 ਸੀਟਾਂ ਹਨ ਅਤੇ ਇੰਜ ਸੈਨੇਟ ਦੀਆਂ ਕੁੱਲ 100 ਸੀਟਾਂ ਹਨ। ਸੈਨੇਟਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਅਬਾਦੀ ਅਨੁਸਾਰ ਹੁੰਦੀ ਹੈ। ਇਸ ਸਮੇਂ ਇਸ ਦੀ ਗਿਣਤੀ 435 ਹੈ। ਇਸ ਦੇ ਮੈਂਬਰਾਂ ਨੂੰ ਕਾਂਗਰਸਮੈੱਨ ਕਿਹਾ ਜਾਂਦਾ ਹੈ। ਕੋਵੀ ਵੀ ਬਿੱਲ ਦਾ ਦੋਵਾਂ ਹਾਊਸਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਸੈਨੇਟਰ ਤੇ ਕਾਂਗਰਸਮੈੱਨ ਮੰਤਰੀ ਨਹੀਂ ਬਣ ਸਕਦੇ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਿਸ ਸ਼ਹਿਰੀ ਨੂੰ ਚਾਹੇ ਮੰਤਰੀ ਨਾਮਜ਼ਦ ਕਰ ਸਕਦਾ ਹੈ, ਜਿਸ ਨੂੰ ‘ਸੈਕਟਰੀ ਆਫ਼ ਸਟੇਟ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਮੰਤਰੀ ਸਬੰਧਤ ਵਿਭਾਗ ਨਾਲ ਜੁੜੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ। ਚੋਣ ਭਾਵੇਂ ਰਾਸ਼ਟਰਪਤੀ, ਗਵਰਨਰ ਜਾਂ ਸੈਨੇਟ ਤੇ ਮੇਅਰ ਦੀ ਹੋਵੇ; ਮਈ/ਜੂਨ ਮਹੀਨੇ ਵਿੱਚ ਉਸ ਪਾਰਟੀ ਦੇ ਮੈਂਬਰ ਆਪਸ ਵਿੱਚ ਚੋਣ ਲੜਦੇ ਹਨ, ਜਿਸ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਇਹ ਚੋਣ ਵੀ ਆਮ ਚੋਣਾਂ ਦੀ ਤਰ੍ਹਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਪ੍ਰਾਇਮਰੀ ਚੋਣ ਵਿੱਚ ਜਿੱਤਣ ਵਾਲੇ ਹੀ ਨਵੰਬਰ ਵਿੱਚ ਹੋਣ ਵਾਲੀ ਚੋਣ ਲੜ ਸਕਦੇ ਹਨ। ਅਮਰੀਕਾ ਵਿੱਚ ਚੋਣ ਮੁੱਦਿਆਂ ’ਤੇ ਅਧਾਰਿਤ ਹੁੰਦੀ ਹੈ। ਵੱਡੇ-ਵੱਡੇ ਇਕੱਠਾਂ ਵਿੱਚ ਵਿਰੋਧੀ ਅਤੇ ਸੱਤਾਧਾਰੀ ਇੱਕ ਸਟੇਜ ’ਤੇ ਬਹਿਸ ਕਰਦੇ ਹਨ। ਮੀਡੀਆ ਤੋਂ ਇਲਾਵਾ ਉੱਥੇ ਹਾਜ਼ਰ ਲੋਕ ਸੁਆਲ ਪੁੱਛਦੇ ਹਨ। ਰਾਸ਼ਟਰਪਤੀ ਦੀ ਚੋਣ ਸਮੇਂ ਉਮੀਦਵਾਰ ਇੱਕੋ ਮੰਚ ’ਤੇ ਖਲੋਅ ਕੇ ਪੱਤਰਕਾਰਾਂ ਦੇ ਜੁਆਬ ਦਿੰਦੇ ਹਨ। ਬਹਿਸ ਉਸਾਰੂ ਹੁੰਦੀ ਹੈ। ਸਾਰਾ ਅਮਰੀਕਾ ਇਨ੍ਹਾਂ ਬਹਿਸਾਂ ਨੂੰ ਸੁਣ ਕੇ ਮਨ ਬਣਾਉਂਦਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਘਟੀਆ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਹੁੰਦੀ।

ਅਮਰੀਕਾ ਵਿੱਚ ਭਾਵੇਂ ਰਾਸ਼ਟਰਪਤੀ ਪਾਸ ਨੈਸ਼ਨਲ ਸਿਕਿਊਰਟੀ ਗਾਰਡ ਹਨ ਪਰ ਅਮਨ-ਕਾਨੂੰਨ ਦੀ ਰੱਖਿਆ ਲਈ ਅਮਰੀਕੀ ਫ਼ੌਜ ਦੀ ਵਰਤੋਂ ਦੀ ਮਨਾਹੀ ਹੈ। ਕੁਝ ਬਹੁਕੌਮੀ ਕੰਪਨੀਆਂ ਅਮਰੀਕਾ ਦੇ ਪ੍ਰਬੰਧ ਨੂੰ ਚਲਾ ਰਹੀਆਂ ਹਨ।

ਰਾਸ਼ਟਰਪਤੀ

ਸੋਧੋ

ਗਵਰਨਰ

ਸੋਧੋ

ਰਾਜ ਪੱਧਰ ’ਤੇ ਸੂਬੇ ਦਾ ਮੁਖੀ ਗਵਰਨਰ ਹੁੰਦਾ ਹੈ, ਜਿਸਦੀ ਅਹੁਦੇ ਦੀ ਮਿਆਦ ਚਾਰ ਸਾਲ ਹੁੰਦੀ ਹੈ। ਉਸ ਦੀ ਚੋਣ ਸਿੱਧੀ ਹੁੰਦੀ ਹੈ। ਕੋਈ ਵੀ ਵਿਅਕਤੀ ਤੀਜੀ ਵਾਰ ਗਵਰਨਰ ਨਹੀਂ ਬਣ ਸਕਦਾ। ਸਿੱਧੀ ਚੋਣ ਹੋਣ ਕਰਕੇ ਗਵਰਨਰ ਨੂੰ ਹਰ ਵੋਟਰ ਪਾਸ ਜਾਣਾ ਪੈਂਦਾ ਹੈ ਅਤੇ ਉਸ ਨੂੰ ਸਾਰੇ ਸੂਬੇ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਲੋਕ ਚਾਹੁਣ ਤਾਂ ਗਵਰਨਰ ਨੂੰ ਵਾਪਸ ਵੀ ਬੁਲਾ ਸਕਦੇ ਹਨ ਪਰ ਇਸ ਲਈ ਵੋਟਰਾਂ ਦੀ ਖ਼ਾਸ ਗਿਣਤੀ ਚਾਹੀਦੀ ਹੈ। ਇੱਥੇ ਵੀ ਦੋ ਹਾਊਸ ਹੁੰਦੇ ਹਨ। ਰਾਸ਼ਟਰਪਤੀ ਵਾਂਗ ਗਵਰਨਰ ਆਪਣੀ ਮਰਜ਼ੀ ਦੇ ਮੰਤਰੀ ਰੱਖਦਾ ਹੈ। ਅਮਰੀਕਾ ਵਿੱਚ ਹਰ ਸੂਬੇ ਦਾ ਆਪਣਾ ਝੰਡਾ, ਪੰਛੀ, ਫੁੱਲ, ਸੈਂਸਰ ਬੋਰਡ ਅਤੇ ਕਾਨੂੰਨ ਆਦਿ ਹਨ। ਹਰ ਸੂਬਾ ਆਜ਼ਾਦ ਹੈ। ਹਰ ਸੂਬੇ ਦੇ ਆਪਣੇ ਟਰੈਫ਼ਿਕ ਨਿਯਮ ਹਨ। ਇੱਥੇ ਸਹੀ ਅਰਥਾਂ ਵਿੱਚ ਪੰਚਾਇਤੀ ਰਾਜ ਹੈ। ਮਿਉਂਸਿਪਲ ਕਮੇਟੀਆਂ ਪੂਰੀ ਤਰ੍ਹਾਂ ਆਜ਼ਾਦ ਹਨ। ਹਰ ਸ਼ਹਿਰ ਦੀ ਆਪਣੀ ਪੁਲੀਸ ਹੈ।

ਸਕੂਲ ਅਤੇ ਹੋਰ ਪ੍ਰਬੰਧ

ਸੋਧੋ

ਇਲਾਕਾ ਨਿਵਾਸੀ ਵੋਟਾਂ ਪਾ ਕੇ ਸਕੂਲ ਕਮੇਟੀ ਚੁਣਦੇ ਹਨ ਜੋ ਸਕੂਲ ਚਲਾਉਂਦੀ ਹੈ। 99 ਫ਼ੀਸਦੀ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਕੋਈ ਫ਼ੀਸ ਨਹੀਂ ਲੱਗਦੀ। ਰਾਜ ਅਤੇ ਸ਼ਹਿਰੀ ਪੱਧਰ ’ਤੇ ਕਈ ਫ਼ੈਸਲੇ ਵੋਟਾਂ ਪਾ ਕੇ ਲਏ ਜਾਂਦੇ ਹਨ। ਅਮਰੀਕਾ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ, ਪੜ੍ਹਨ, ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ। ਦਫ਼ਤਰਾਂ ਵਿੱਚ ਰਿਸ਼ਵਤਖੋਰੀ ਨਹੀਂ ਹੈ ਅਤੇ ਜ਼ਮੀਨੀ ਰਿਕਾਰਡ ਇੰਟਰਨੈੱਟ ’ਤੇ ਉਪਲਬਧ ਹੈ। ਇਹ ਕੰਮ ਨਿੱਜੀ ਕੰਪਨੀਆਂ ਕੋਲ ਹੈ। ਮਕਾਨ ਖ਼ਰੀਦਣ ਜਾਂ ਕਾਰੋਬਾਰ ਕਰਨ ਲਈ ਕਰਜ਼ੇ ਦੀ ਦਰ ਬਹੁਤ ਥੋੜ੍ਹੀ ਹੈ। ਕਰਜ਼ਾ ਆਸਾਨੀ ਨਾਲ ਲੰਮੇ ਸਮੇਂ ਲਈ ਮਿਲ ਜਾਂਦਾ ਹੈ। ਅੰਗਹੀਣਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ। ਇੱਕ ਵੀ ਹਸਪਤਾਲ ਸਰਕਾਰੀ ਨਹੀਂ ਹੈ ਅਤੇ ਸਾਰਾ ਡਾਕਟਰੀ ਇਲਾਜ ਪ੍ਰਾਈਵੇਟ ਹੈ। ਬੀਮੇ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੁੰਦਾ। 65 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਇਲਾਜ ਮੁਫ਼ਤ ਹੈ। ਗ਼ਰੀਬ ਲੋਕਾਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਬੀਮਾ ਕਰਵਾਉਣ ਦੇ ਯਤਨ ਹੋ ਰਹੇ ਹਨ। ਅਮਰੀਕਾ ਵਿੱਚ ਗ਼ਰੀਬਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਹਨ, ਜਿਸ ਨਾਲ ਸੋਹਣਾ ਗੁਜ਼ਾਰਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਨੂੰ ਸਰਕਾਰ ਵੱਲੋਂ ਤਕਰੀਬਨ 1100 ਡਾਲਰ ਹਰ ਮਹੀਨੇ ਗੁਜ਼ਾਰਾ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।

 
ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ

ਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:

  1. ਰਾਜ ਦਾ ਨਾਮ
  2. ਅੰਗਰੇਜੀ ਵਿੱਚ ਰਾਜ ਦਾ ਨਾਮ
  3. ਅਮਰੀਕਾ ਦੇ ਡਾਕਖਾਨੇ ਦੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ[24]
  4. ਰਾਜ ਦਾ ਝੰਡਾ
  5. ਤਰੀਕ — ਜਦ ਇਹ ਰਾਜ ਅਮਰੀਕਾ ਵਿੱਚ ਆਇਆ
  6. ੧ ਜੁਲਾਈ 2007 ਦੇ ਸੇਨਸਸ ਦੇ ਹਿਸਾਬ ਨਾਲ ਰਾਜ ਦੀ ਜਨ-ਸੰਖਿਆ[25][26]
  7. ਰਾਜਧਾਨੀ
  8. ੧ ਜੁਲਾਈ 2007 ਦੇ ਦੇਨਸਸ ਦੇ ਹਿਸਾਬ ਨਾਲ ਰਾਜ ਦਾ ਸਭ ਤੋਂ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ[27]
The 50 United States of America
ਰਾਜ ਦਾ ਨਾਮ ਅੰਗਰੇਜੀ ਇੱਚ ਨਾਮ ਕੋਡ ਝੰਡਾ ਤਰੀਖ ਜਨ-ਸੰਖਿਆ ਰਾਜਧਾਨੀ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ
ਅਲਾਬਾਮਾ Alabama AL   181912141819-12-14 04,627,851 ਮੋਨਟਗਮਰੀ ਬਰਮਿੰਗਹੈਮ
ਅਲਾਸਕਾ Alaska AK   195901031959-01-03 00,683,478 Juneau Anchorage
ਐਰੀਜ਼ੋਨਾ Arizona AZ   191202141912-02-14 06,338,755 Phoenix Phoenix
ਆਰਕੰਸਾ Arkansas AR   183606151836-06-15 02,834,797 Little Rock Little Rock
ਕੈਲੀਫ਼ੋਰਨੀਆ California CA   185009091850-09-09 36,553,215 Sacramento Los Angeles
ਕੋਲੋਰਾਡੋ Colorado CO   187608011876-08-01 04,861,515 Denver Denver
ਕਨੈਟੀਕਟ Connecticut CT   178801091788-01-09 03,502,309 Hartford Bridgeport
ਡੇਲਾਵੇਅਰ Delaware DE   178712071787-12-07 00,864,764 Dover Wilmington
ਫ਼ਲੌਰਿਡਾ Florida FL   184503031845-03-03 18,251,243 Tallahassee Jacksonville
ਜਾਰਜੀਆ Georgia GA   178801021788-01-02 09,544,750 Atlanta Atlanta
ਹਵਾਈ Hawaii HI   195908211959-08-21 01,283,388 Honolulu Honolulu
ਆਇਡਾਹੋ Idaho ID   189007031890-07-03 01,499,402 Boise Boise
ਇਲੀਨਾਏ Illinois IL   181812031818-12-03 12,852,548 Springfield Chicago
ਇੰਡੀਆਨਾ Indiana IN   181612111816-12-11 06,345,289 Indianapolis Indianapolis
ਆਇਓਵਾ Iowa IA   184612281846-12-28 02,988,046 Des Moines Des Moines
ਕਾਂਸਸ Kansus KS   186101291861-01-29 02,775,997 Topeka Wichita
ਕਿੰਟਕੀ Kentucky KY   179206011792-06-01 04,241,474 Frankfort Louisville
ਲੂਈਜ਼ੀਆਨਾ Louisiana LA   181204301812-04-30 04,293,204 Baton Rouge New Orleans
ਮੇਨ Maine ME   182003151820-03-15 01,317,207 Augusta Portland
ਮੈਰੀਲੈਂਡ Maryland MD   178804281788-04-28 05,618,344 Annapolis Baltimore
ਮੈਸਾਚੂਸਟਸ Massachusetts MA   178802061788-02-06 06,449,755 Boston Boston
ਮਿਸ਼ੀਗਨ Michigan MI   183701261837-01-26 10,071,822 Lansing Detroit
ਮਿਨੇਸੋਟਾ Minnesota MN   185805111858-05-11 05,197,621 Saint Paul Minneapolis
ਮਿਸੀਸਿੱਪੀ Mississippi MS   181712101817-12-10 02,918,785 Jackson Jackson
ਮਿਜ਼ੂਰੀ Missouri MO   182108101821-08-10 05,878,415 Jefferson City Kansas City
ਮੋਂਟਾਨਾ Montana MT   188911081889-11-08 00,957,861 Helena Billings
ਨਬਰਾਸਕਾ Nebraska NE   186703011867-03-01 01,774,571 Lincoln Omaha
ਨਵਾਡਾ Nevada NV   186410311864-10-31 02,565,382 Carson City Las Vegas
ਨਿਊ ਹੈਂਪਸ਼ਰ New Hampshire NH   178806211788-06-21 01,315,828 Concord Manchester
ਨਿਊ ਜਰਸੀ New Jersey NJ   178712181787-12-18 08,685,920 Trenton Newark
ਨਿਊ ਮੈਕਸੀਕੋ New Mexico NM   191201061912-01-06 01,969,915 Santa Fe Albuquerque
ਨਿਊ ਯਾਰਕ New York NY   178807261788-07-26 19,297,729 ਅਲਬਨੀ ਨਿਊਯਾਰਕNew York City[28]
ਉੱਤਰੀ ਕੈਰੋਲੀਨਾ North Carolina NC   178911211789-11-21 09,061,032 Raleigh Charlotte
ਉੱਤਰੀ ਡਕੋਟਾ North Dakota ND   188911021889-11-02 00,639,715 Bismarck Fargo
ਓਹਾਇਓ Ohio OH   180303011803-03-01 11,466,917 Columbus Columbus
ਓਕਲਾਹੋਮਾ Oklahoma OK   190711161907-11-16 03,617,316 Oklahoma City Oklahoma City
ਔਰੇਗਨ Oregon OR   185902141859-02-14 03,747,455 Salem Portland
ਪੈੱਨਸਿਲਵੇਨੀਆ Pennsylvania PA   178712121787-12-12 12,432,792 Harrisburg Philadelphia
ਰੋਡ ਟਾਪੂ Rhode Island RI   179005291790-05-29 01,057,832 Providence Providence
ਦੱਖਣੀ ਕੈਰੋਲੀਨਾ South Carolina SC   178805231788-05-23 04,407,709 Columbia Columbia
ਦੱਖਣੀ ਡਕੋਟਾ South Dakota SD   188911021889-11-02 00,796,214 Pierre Sioux Falls
ਟੈਨੇਸੀ Tennessee TN   179606011796-06-01 06,156,719 Nashville Memphis
ਟੈਕਸਸ Texas TX   184512291845-12-29 23,904,380 Austin Houston
ਯੂਟਾ Utah UT   189601041896-01-04 02,645,330 Salt Lake City Salt Lake City
ਵਰਮਾਂਟ Vermont VT   179103041791-03-04 00,621,254 Montpelier Burlington
ਵਰਜਿਨੀਆ Virginia VA   178806251788-06-25 07,712,091 Richmond Virginia Beach
ਵਾਸ਼ਿੰਗਟਨ Washington WA   188911111889-11-11 06,468,424 Olympia Seattle
ਪੱਛਮੀ ਵਰਜਿਨੀਆ West Virginia WV   186306201863-06-20 01,812,035 Charleston Charleston
ਵਿਸਕਾਂਸਨ Wisconsin WI   184805291848-05-29 05,601,640 Madison Milwaukee
ਵਾਇਓਮਿੰਗ Wyoming WY   189007101890-07-10 00,522,830 ਸ਼ੇਐਨ ਸ਼ੇਐਨ

ਹੋਰ ਵੇਖੋ

ਸੋਧੋ
  1. 50 ਵਿੱਚੋਂ 30 ਰਾਜ ਸਿਰਫ਼ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੰਦੇ ਹਨ। ਹਵਾਈ ਰਾਜ ਹਵਾਈ ਅਤੇ ਅੰਗਰੇਜ਼ੀ ਦੋਵਾਂ ਨੂੰ ਅਧਿਕਾਰਤ ਭਾਸ਼ਾਵਾਂ ਵਜੋਂ ਮਾਨਤਾ ਦਿੰਦਾ ਹੈ, ਅਲਾਸਕਾ ਰਾਜ ਅੰਗਰੇਜ਼ੀ ਦੇ ਨਾਲ-ਨਾਲ 20 ਅਲਾਸਕਾ ਮੂਲ ਭਾਸ਼ਾਵਾਂ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੰਦਾ ਹੈ, ਅਤੇ [ਸਾਊਥ ਡਕੋਟਾ]] ਓਸੇਤੀ ਸਿਕੋਵਿਨ ਨੂੰ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦਿੰਦਾ ਹੈ।
  2. The historical and informal demonym Yankee has been applied to Americans, New Englanders, or northeasterners since the 18th century.
  3. 3.0 3.1 At 3,531,900 sq mi (9,147,590 km2), the United States is the third-largest country in the world by land area, behind Russia and China. By total area (land and water), it is the third-largest behind Russia and Canada, if its coastal and territorial water areas are included. However, if only its internal waters are included (bays, sounds, rivers, lakes, and the Great Lakes), the U.S. is the fourth-largest, after Russia, Canada, and China.

    Coastal/territorial waters included: 3,796,742 sq mi (9,833,517 km2)[16]
    Only internal waters included: 3,696,100 sq mi (9,572,900 km2)[17]
  4. Excludes Puerto Rico and the other unincorporated islands because they are counted separately in U.S. census statistics.
  5. After adjustment for taxes and transfers
  6. See Time in the United States for details about laws governing time zones in the United States.
  7. See Date and time notation in the United States.
  8. A single jurisdiction, the U.S. Virgin Islands, uses left-hand traffic.
  9. The United States has a maritime border with the British Virgin Islands, a British territory, since the BVI borders the U.S. Virgin Islands.[18] BVI is a British Overseas Territory but itself is not a part of the United Kingdom.[19] Puerto Rico has a maritime border with the Dominican Republic.[20] American Samoa has a maritime border with the Cook Islands, maintained under the Cook Islands–United States Maritime Boundary Treaty.[21][22] American Samoa also has maritime borders with independent Samoa and Niue.[23]
  10. The U.S. Census Bureau provides a continuously updated but unofficial population clock in addition to its decennial census and annual population estimates: [1]

ਹਵਾਲੇ

ਸੋਧੋ
  1. 36 U.S.C. § 302
  2. "An Act To make The Star-Spangled Banner the national anthem of the United States of America". H.R. 14, Act of Error: the date or year parameters are either empty or in an invalid format, please use a valid year for year, and use DMY, MDY, MY, or Y date formats for date. 71st United States Congress.
  3. "2020 Census Illuminates Racial and Ethnic Composition of the Country". United States Census. Retrieved August 13, 2021.
  4. "Race and Ethnicity in the United States: 2010 Census and 2020 Census". United States Census. Retrieved August 13, 2021.
  5. "A Breakdown of 2020 Census Demographic Data". NPR. August 13, 2021.
  6. "About Three-in-Ten U.S. Adults Are Now Religiously Unaffiliated". Measuring Religion in Pew Research Center's American Trends Panel. Pew Research Center. December 14, 2021. Retrieved December 21, 2021.
  7. Compton's Pictured Encyclopedia and Fact-index: Ohio. 1963. p. 336.
  8. Areas of the 50 states and the District of Columbia but not Puerto Rico nor other island territories per "State Area Measurements and Internal Point Coordinates". Census.gov. August 2010. Retrieved March 31, 2020. reflect base feature updates made in the MAF/TIGER database through August, 2010.
  9. "Surface water and surface water change". Organisation for Economic Co-operation and Development (OECD). 2015. Retrieved October 11, 2020.
  10. Bureau, US Census. "Growth in U.S. Population Shows Early Indication of Recovery Amid COVID-19 Pandemic". Census.gov. Retrieved 2022-12-24. {{cite web}}: |last= has generic name (help)
  11. "Census Bureau's 2020 Population Count". United States Census. Retrieved April 26, 2021. The 2020 census is as of April 1, 2020.
  12. 12.0 12.1 12.2 12.3 "World Economic Outlook Database, April 2023". IMF.org. International Monetary Fund. April 10, 2023. Archived from the original on October 11, 2022. Retrieved April 10, 2023.
  13. Bureau, US Census. "Income and Poverty in the United States: 2020". Census.gov. p. 48. Retrieved July 26, 2022. {{cite web}}: |last= has generic name (help)
  14. "Human Development Report 2021/2022" (PDF) (in ਅੰਗਰੇਜ਼ੀ). United Nations Development Programme. September 8, 2022. Retrieved September 8, 2022.
  15. "The Difference Between .us vs .com". Cozab. January 3, 2022. Archived from the original on ਅਪ੍ਰੈਲ 16, 2023. Retrieved ਜੁਲਾਈ 30, 2023. {{cite web}}: Check date values in: |archive-date= (help)
  16. "China". CIA World Factbook. Retrieved June 10, 2016.
  17. "United States". Encyclopædia Britannica. Archived from the original on December 19, 2013. Retrieved January 31, 2010.
  18. "United States Virgin Islands". Encyclopædia Britannica (Online ed.). https://www.britannica.com/place/United-States-Virgin-Islands.. Retrieved July 3, 2020. "[...]which also contains its near neighbor, the British Virgin Islands.". 
  19. "United Kingdom Overseas Territories – Toponymic Information" (PDF). Present Committee on Geographic Names. Retrieved 2023-01-07. – Hosted on the Government of the United Kingdom website.
  20. "Puerto Rico". Encyclopædia Britannica (Online ed.). https://www.britannica.com/place/Puerto-RicoBritannica.com. Retrieved July 3, 2020. 
  21. Anderson, Ewan W. (2003). International Boundaries: A Geopolitical Atlas. Routledge: New York. ISBN 9781579583750; OCLC 54061586
  22. Charney, Jonathan I., David A. Colson, Robert W. Smith. (2005). International Maritime Boundaries, 5 vols. Hotei Publishing: Leiden.
  23. "Pacific Maritime Boundaries". pacgeo.org. Archived from the original on July 31, 2020. Retrieved July 3, 2020.
  24. "Official USPS Abbreviations" (HTML). United States Postal Service. 1998. Retrieved 2007-02-26.
  25. "Table 1: Annual Estimates of the Population for the United States and States, and for Puerto Rico: April 1, 2000 to July 1, 2007" (CSV). 2007 Population Estimates. United States Census Bureau, Population Division. 2007-12-27. Retrieved 2008-02-21.
  26. "United States -- States; and Puerto Rico: GCT-T1-R. Population Estimates (geographies ranked by estimate) Data Set: 2007 Population Estimates". 2007 Population Estimates. United States Census Bureau, Population Estimates Program. 2007-07-01. Archived from the original (HTML) on 2008-05-24. Retrieved 2008-05-03. {{cite web}}: Unknown parameter |US-9S&-CONTEXT= ignored (help); Unknown parameter |dead-url= ignored (|url-status= suggested) (help)
  27. "Annual Estimates of the Population for All Incorporated Places: April 1, 2000 to July 1, 2007" (CSV). 2007 Population Estimates. United States Census Bureau, Population Division. 2008-07-09. Retrieved 2008-09-08.
  28. ਨਿਊਯਾਰਕ ਸ਼ਹਿਰ ਅਮਰੀਕਾ ਦਾ ਸਭ ਤੋਂ ਜਿਆਦਾ ਜਨ ਸੰਖਿਆ ਵਾਲਾ ਸ਼ਹਿਰ ਹੈ।

ਸਰੋਤ

ਸੋਧੋ

ਬਾਹਰੀ ਲਿੰਕ

ਸੋਧੋ

ਸਰਕਾਰ

  • Official U.S. Government web portal. Gateway to government sites.
  • House. Official site of the United States House of Representatives.
  • Senate. Official site of the United States Senate.
  • White House. Official site of the President of the United States.
  • [[[:ਫਰਮਾ:SCOTUS URL]] Supreme Court]. Official site of the Supreme Court of the United States.

ਇਤਿਹਾਸ

ਨਕਸ਼ੇ

40°N 100°W / 40°N 100°W / 40; -100 (United States of America)