15 ਮਾਰਚ
(੧੫ ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
15 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 74ਵਾਂ (ਲੀਪ ਸਾਲ ਵਿੱਚ 75ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 291 ਦਿਨ ਬਾਕੀ ਹਨ। ਖਪਤਕਾਰ ਅਧਿਕਾਰ ਦਿਵਸ:
ਵਾਕਿਆ
ਸੋਧੋ- 44 – ਰੋਮ ਦੇ ਡਿਕਟੇਟਰ ਜੂਲੀਅਸ ਸੀਜ਼ਰ ਨੂੰ ਬਰੂਟਸ ਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿਤਾ। ਰੋਮਨ ਸਾਮਰਾਜ ਨੂੰ ਕਾਇਮ ਕਰਨ ਵਾਲਿਆਂ ਵਿੱਚ ਜੂਲੀਅਸ ਦਾ ਵੱਡਾ ਰੋਲ ਸੀ।
- 1701 – ਅਨੰਦਪੁਰ ਸਾਹਿਬ ਆਉਂਦੇ ਦੜਪ ਇਲਾਕੇ ਦੇ ਸਿੱਖਾਂ ਨੂੰ ਬਜਰੌੜ ਦੇ ਰੰਘੜ ਮੁਸਲਮਾਨਾਂ ਨੇ ਲੁੱਟ ਲਿਆ।
- 1744 – ਫਰਾਂਸੀਸੀ ਸਮਰਾਟ ਲੁਈਸ 15ਵੇਂ ਨੇ ਬਰਤਾਨੀਆ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
- 1564 – ਮੁਗਲ ਸਲਤਨਤ ਅਕਬਰ ਨੇ ਜਜੀਆ ਟੈਕਸ ਨੂੰ ਖਤਮ ਕੀਤਾ।
- 1877 – ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਪਹਿਲਾ ਕ੍ਰਿਕਟ ਟੈਸਟ ਮੈਚ ਸ਼ੁਰੂ ਹੋਇਆ।
- 1907 – ਫਿਨਲੈਂਡ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਵਾਲਾ ਪਹਿਲਾਂ ਯੂਰਪੀ ਦੇਸ਼ ਬਣਿਆ।
- 1917 – ਰੂਸ ਦਾ ਆਖਰੀ ਜਾਰ ਨਿਕੋਲਸ ਦੂਜਾ ਨੇ ਗੱਦੀ ਛੱਡੀ
- 1919 – ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ 'ਚ ਸਥਿਤ ਉਸਮਾਨੀਆ ਯੂਨੀਵਰਸਿਟੀ ਦਾ ਉਦਘਾਟਨ ਕੀਤਾ।
- 1923 – ਅਨੰਦਪੁਰ ਸਾਹਿਬ ਦੇ ਗੁਰਦਵਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆਇਆ।
- 1946 – ਬਰਤਾਨੀਆ ਪ੍ਰਧਾਨ ਮੰਤਰੀ ਐਟਲੀ ਨੇ ਭਾਰਤ ਨੂੰ ਛੇਤੀ ਆਜ਼ਾਦ ਕਰਨ ਦਾ ਐਲਾਨ ਕੀਤਾ।
- 1961 – ਸਾਊਥ ਅਫ਼ਰੀਕਾ ਕਾਮਨਵੈੱਲਥ ਚੋਂ ਬਾਹਰ ਹੋ ਗਿਆ।
- 1937 – ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਪਹਿਲਾ ਬਲੱਡ ਬੈਂਕ ਸਥਾਪਤ ਕੀਤਾ ਗਿਆ।
- 1988 – 8 ਸਿਆਸੀ ਦਲਾਂ ਨੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਭਾਰਤ ਬੰਦ ਦੀ ਅਪੀਲ ਕੀਤੀ।
- 1988 – ਪੰਜਾਬ ਵਿੱਚ ਤਿੰਨ ਸਾਲ ਲਈ ਐਮਰਜੈਂਸੀ ਲਾਉਣ ਬਾਰੇ ਬਿਲ ਪਾਸ।
- 2003 – ਹੂ ਜਿਨਾਤੋ ਰੀਪਬਲਿਕ ਆਫ਼ ਚੀਨ ਦਾ ਰਾਸ਼ਟਰਪਤੀ ਬਣਿਆ।
ਜਨਮ
ਸੋਧੋ- 1767 – ਸੰਯੁਕਤ ਰਾਜ ਅਮਰੀਕਾ ਦੇ ਸਤਵੇਂ ਰਾਸ਼ਟਰਪਤੀ ਐਂਡਰਿਊ ਜੈਕਸਨ ਦਾ ਜਨਮ।
- 1852 – ਆਇਰਿਸ਼ ਨਾਟਕਕਾਰ, ਲੋਕਧਾਰਾ ਸ਼ਾਸਤਰੀ ਅਤੇ ਥੀਏਟਰ ਮੈਨੇਜਰ ਲੇਡੀ ਗਰੈਗਰੀ ਦਾ ਜਨਮ।
- 1919 – ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਪਾਰਵਤੀ ਕ੍ਰਿਸ਼ਣਨ ਦਾ ਜਨਮ।
- 1933 – ਪੰਜਾਬੀ ਲੇਖਕ ਸੋਹਣ ਸਿੰਘ ਮੀਸ਼ਾ ਦਾ ਜਨਮ।
- 1934 – ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਕਾਂਸ਼ੀ ਰਾਮ ਦਾ ਜਨਮ।
- 1959 – ਨਾਈਜੀਰੀਆਈ ਕਵੀ ਅਤੇ ਨਾਵਲਕਾਰ ਬਿਨ ਓਕਰੀ ਦਾ ਜਨਮ।
- 1963 – ਭਾਰਤੀ ਪੱਤਰਕਾਰ, ਪ੍ਰਕਾਸ਼ਕ ਅਤੇ ਨਾਵਲਕਾਰ ਤਰੁਣ ਤੇਜਪਾਲ ਦਾ ਜਨਮ।
- 1968 – ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਮਿਨੋਤੀ ਦੇਸਾਈ ਦਾ ਜਨਮ।
- 1975 – ਪੰਜਾਬੀ ਦਾ ਪੱਤਰਕਾਰ ਅਤੇ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਜਨਮ।
- 1983 – ਪੰਜਾਬੀ ਅਤੇ ਹਿੰਦੀ ਗਾਇਕ ਹਨੀ ਸਿੰਘ ਦਾ ਜਨਮ।
- 1984 – ਆਸਟ੍ਰੇਲੀਆ ਮਹਿਲਾ ਕ੍ਰਿਕੇਟ ਖਿਡਾਰਨ ਜੂਲੀ ਹੰਟਰ ਦਾ ਜਨਮ।
- 1993 – ਭਾਰਤ ਪੇਸ਼ਾ ਅਭਿਨੇਤਰੀ, ਗਾਇਕਾ ਆਲਿਆ ਭੱਟ ਦਾ ਜਨਮ।
ਦਿਹਾਂਤ
ਸੋਧੋ- 44 – ਇਤਹਾਸ ਪ੍ਰਸਿੱਧ ਰੋਮਨ ਜਰਨੈਲ ਅਤੇ ਰਾਜਨੀਤੀਵਾਨ ਜੂਲੀਅਸ ਸੀਜ਼ਰ ਦਾ ਦਿਹਾਂਤ।
- 1206 – ਅਫਗਾਨ ਬਾਦਸ਼ਾਹ ਮੁਹੰਮਦ ਗ਼ੌਰੀ ਦਾ ਦਿਹਾਂਤ।
- 1913 – ਬ੍ਰਿਟਿਸ਼ ਪ੍ਰਬੰਧਕ, ਵਿਦਵਾਨ ਅਤੇ ਲੇਖਕ ਮੈਕਸ ਆਰਥਰ ਮੈਕਾਲਿਫ਼ ਦਾ ਦਿਹਾਂਤ।
- 1938 – ਰੂਸੀ ਮਾਰਕਸਵਾਦੀ, ਬੋਲਸ਼ੇਵਿਕ ਰੂਸੀ ਇਨਕਲਾਬੀ, ਅਤੇ ਸੋਵੀਅਤ ਸਿਆਸਤਦਾਨ ਨਿਕੋਲਾਈ ਬੁਖਾਰਿਨ ਦਾ ਦਿਹਾਂਤ।
- 1945 – ਯਹੁਦੀ ਰੋਜ਼ਨਾਮਚਾ-ਨਵੀਸ ਦ ਡਾਇਰੀ ਆਫ਼ ਅ ਯੰਗ ਗਰਲ ਦੀ ਲਿਖਾਰਨ ਆਨਾ ਫ਼ਰਾਂਕ ਦਾ ਦਿਹਾਂਤ।
- 2008 – ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸਰਲਾ ਠਕਰਾਲ ਦਾ ਦਿਹਾਂਤ।
- 2011 – ਪੰਜਾਬੀ ਭਾਸ਼ਾ ਦਾ ਕਵੀ, ਆਲੋਚਕ ਅਤੇ ਪੱਤਰਕਾਰ ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ ਦਾ ਦਿਹਾਂਤ।
- 2015 – ਗਾਂਧੀ ਕਥਾ ਵਾਚਕ ਅਤੇ ਗੁਜਰਾਤ ਵਿਦਿਆਪੀਠ ਦਾ ਸੇਵਾਮੁਕਤ ਚਾਂਸਲਰ ਨਰਾਇਣ ਦੇਸਾਈ ਦਾ ਦਿਹਾਂਤ।