੯ ਫ਼ਰਵਰੀ
(ਫ਼ਰਵਰੀ ੯ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 |
9 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 40ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 325 (ਲੀਪ ਸਾਲ ਵਿੱਚ 326) ਦਿਨ ਬਾਕੀ ਹਨ।
ਵਾਕਿਆ
ਸੋਧੋ- 1846 – ਸਿੱਖ ਫ਼ੌਜਾਂ ਦੇ ਮੁਖੀ ਤੇਜਾ ਸਿੰਘ (ਤੇਜ ਰਾਮ ਮਿਸਰ) ਨੇ ਸਿੱਖਾਂ ਨੂੰ ਸਭਰਾਵਾਂ ਦੀ ਲੜਾਈ ਵਿਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ।
- 1863 – ਅੱਗ ਬੁਝਾਉਣ ਵਾਲੀ ਦੁਨੀਆਂ ਦੀ ਪਹਿਲੀ ਮਸ਼ੀਨ ਪੇਟੈਂਟ ਕਰਵਾਈ ਗਈ।
- 1895 – ਵਾਲੀਬਾਲ ਦੀ ਖੇਡਾ ਵਿਲੀਅਮ ਮੋਰਗਨ ਦੁਆਰਾ ਹੋਲਯੋਕ ਮੈਸਾਚੂਸਟਸ ਵਿੱਚ ਸ਼ੁਰੂ ਕੀਤੀ ਗਈ।
- 1904 – ਜਾਪਾਨ ਨੇ ਰੂਸ ਵਿਰੁਧ ਜੰਗ ਦਾ ਐਲਾਨ ਕੀਤਾ।
- 1924 – ਜੈਤੋ ਦਾ ਮੋਰਚਾ ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ।
- 1934 – ਨਿਊਯਾਰਕ ਦੀ ਤਵਾਰੀਖ਼ ਵਿਚ ਸੱਭ ਤੋਂ ਠੰਢਾ ਦਿਨ, ਤਾਪਮਾਨ -25.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
- 1962 – ਇੰਗਲੈਂਡ ਨੇ ਜਮਾਈਕਾ ਨੂੰ ਆਜ਼ਾਦੀ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ।
- 1969 – ਦੁਨੀਆਂ ਦੇ ਸੱਭ ਤੋਂ ਵੱਡੇ ਜਹਾਜ਼ ਬੋਇੰਗ 747 ਨੇ ਪਹਲੀ ਉਡਾਣ ਭਰੀ।
- 1991 – ਲਿਥੁਆਨੀਆ ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
- 1994 – ਇਜ਼ਰਾਈਲ ਦੇ ਵਜ਼ੀਰ ਸ਼ਿਮੌਨ ਪੈਰੇਜ਼ ਨੇ ਪੀ.ਐਲ.ਓ. ਨਾਲ ਅਮਨ ਸਮਝੌਤੇ 'ਤੇ ਦਸਤਖ਼ਤ ਕੀਤੇ।
ਜਨਮ
ਸੋਧੋ- 1737 – ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਲੇਖਕ, ਬੁੱਧੀਜੀਵੀ ਥਾਮਸ ਪੇਨ ਦਾ ਜਨਮ।
- 1773 – ਅਮਰੀਕਾ ਦਾ ਰਾਸ਼ਟਰਪਤੀ ਵਿਲੀਅਮ ਹੈਨਰੀ ਹੈਰੀਸਨ ਦਾ ਜਨਮ।
- 1801 – ਮਹਾਰਾਜਾ ਖੜਕ ਸਿੰਘ ਦਾ ਜਨਮ।
- 1887 – ਰੂਸੀ ਘਰੇਲੂ ਯੁੱਧ ਸਮੇਂ ਲਾਲ ਫੌਜ ਦਾ ਸੈਨਾਪਤੀ ਵਾਸਿਲੀ ਇਵਾਨੋਵਿਚ ਚਾਪਾਏਵ ਦਾ ਜਨਮ।
- 1913 – ਉਰਦੂ ਲੇਖਕ ਅਤੇ ਕਵੀ ਜ਼ਿਆ ਫ਼ਤੇਹਾਬਾਦੀ ਦਾ ਜਨਮ।
- 1923 – ਭਾਰਤੀ ਅਕਾਦਮਿਕ, ਨਿਬੰਧਕਾਰ, ਸਿਵਲ ਸਮਾਜ ਕਾਰਕੁਨ ਕਬੀਰ ਚੌਧਰੀ ਦਾ ਜਨਮ।
- 1936 – ਪੰਜਾਬੀ ਕਵੀ, ਸਾਹਿਤਕਾਰ ਆਤਮ ਹਮਰਾਹੀ ਦਾ ਜਨਮ।
- 1940 – ਭਾਰਤੀ ਕਵੀ, ਆਲੋਚਕ, ਅਨੁਵਾਦਕ ਅਤੇ ਪੱਤਰਕਾਰ ਵਿਸ਼ਨੂੰ ਖਰੇ ਦਾ ਜਨਮ।
- 1940 – ਸਾਹਿਤ ਦਾ ਨੋਬਲ ਇਨਾਮ ਜੇਤੂ ਅਫ਼ਰੀਕੀ ਅਦੀਬ ਅਤੇ ਨਾਵਲਕਾਰ ਜੇ ਐਮ ਕੋਇਟਜ਼ੀ ਦਾ ਜਨਮ।
- 1944 – ਅਮਰੀਕੀ ਨਾਵਲਕਾਰਾ, ਮਿੰਨੀ ਕਹਾਣੀ ਲੇਖਿਕਾ, ਕਵੀਤਰੀ ਅਲਾਇਸ ਵਾਕਰ ਦਾ ਜਨਮ।
- 1945 – ਜਪਾਨੀ ਸੈੱਲ ਜੀਵ ਵਿਗਿਆਨੀ ਯੋਸ਼ੀਨੋਰੀ ਓਸੁਮੀ ਦਾ ਜਨਮ।
- 1958 – ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਅਮ੍ਰਿਤਾ ਸਿੰਘ ਦਾ ਜਨਮ।
- 1969 – ਚੀਨੀ ਖੇਡ ਨਿਸ਼ਾਨੇਬਾਜ਼ ਜੀ ਗੈਂਗ ਦਾ ਜਨਮ।
- 1979 – ਚੀਨੀ ਅਦਾਕਾਰਾ ਅਤੇ ਮਾਡਲ ਜ਼ਾਂਗ ਜ਼ੀ ਦਾ ਜਨਮ।
- 1981 – ਅੰਗਰੇਜ਼ੀ ਅਦਾਕਾਰ ਟਾਮ ਹਿਡਲਸਟਨ ਦਾ ਜਨਮ।
- 1984 – ਭਾਰਤੀ ਅਦਾਕਾਰਾ ਉਦਿਤਾ ਗੋਸਵਾਮੀ ਦਾ ਜਨਮ।
- 1986 – ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ, ਪੱਤਰਕਾਰ ਅਤੇ ਲੇਖਕ ਉਸਮਾਨ ਖ਼ਾਲਿਦ ਬੱਟ ਦਾ ਜਨਮ।
ਦਿਹਾਂਤ
ਸੋਧੋ- 1619 – ਇਤਾਲਵੀ ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ ਲੂਸੀਲੀਓ ਵਾਨੀਨੀ ਦਾ ਦਿਹਾਂਤ।
- 1881 – ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਫ਼ਿਓਦਰ ਦਾਸਤੋਵਸਕੀ ਦਾ ਦਿਹਾਂਤ।
- 1921 – ਰੂਸੀ ਅਰਾਜਕਤਾਵਾਦੀ ਚਿੰਤਕ ਪੀਟਰ ਕਰੋਪੋਤਕਿਨ ਦਾ ਦਿਹਾਂਤ।
- 1979 – ਅਮਰੀਕੀ ਕਵੀ, ਨਿਬੰਧਕਾਰ, ਸਮਾਜਿਕ ਟਿੱਪਣੀਕਾਰ ਐਲਨ ਟੇਟ ਦਾ ਦਿਹਾਂਤ।
- 1984 – ਸੋਵੀਅਤ ਸਿਆਸਤਦਾਨ ਯੂਰੀ ਆਂਦਰੋਪੋਵ ਦਾ ਦਿਹਾਂਤ।
- 2006 – ਭਾਰਤੀ ਅਦਾਕਾਰਾ ਨਾਦਿਰਾ ਦਾ ਦਿਹਾਂਤ(ਜ. 1932)।
- 2008 – ਭਾਰਤੀ ਸਮਾਜਸੇਵੀ ਬਾਬਾ ਆਮਟੇ ਦਾ ਦਿਹਾਂਤ।
- 2011 – ਪੰਜਾਬੀ ਵਿਦਵਾਨ, ਉਘੇ ਆਲੋਚਕ ਅਤੇ ਚਿੰਤਕ ਡਾ. ਸਤਿੰਦਰ ਸਿੰਘ ਨੂਰ ਦਾ ਦਿਹਾਂਤ।
- 2013 – ਭਾਰਤੀ ਆਤੰਕਵਾਦੀ ਅਫ਼ਜ਼ਲ ਗੁਰੂ ਨੂੰ ਫਾਸੀ(ਜ. 1969)।