11 ਜਨਵਰੀ
(੧੧ ਜਨਵਰੀ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
11 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 11ਵਾਂ ਦਿਨ ਹੁੰਦਾ ਹੈ। ਸਾਲ ਦੇ 354 (ਲੀਪ ਸਾਲ ਵਿੱਚ 355) ਦਿਨ ਬਾਕੀ ਹੁੰਦੇ ਹਨ।
ਵਾਕਿਆ
ਸੋਧੋ- 1878 – ਨਿਊ ਯਾਰਕ 'ਚ ਪਹਿਲੀ ਵਾਰ ਦੁੱਧ ਕੱਚ ਦੀਆਂ ਬੋਤਲਾਂ ਵਿੱਚ ਮਿਲਣਾ ਸ਼ੁਰੂ ਹੋਇਆ।
- 1919 – ਜਰਮਨ ਵਿੱਚ ਕਮਿਊਨਿਸਟ ਪਾਰਟੀ ਤੇ ਪਾਬੰਧੀ ਲਗਾਈ ਗਈ।
- 1922– ਕਿਸੇ ਸ਼ੱਕਰ ਰੋਗ ਦੇ ਮਰੀਜ਼ ਲਈ ਇੰਸੂਲਿਨ ਦਾ ਪ੍ਰਯੋਗ ਪਹਿਲੀ ਵਾਰ ਟੋਰਾਂਟੋ ਜਰਨਲ ਹਸਪਤਾਲ, ਟੋਰਾਂਟੋ, ਕੈਨੇਡਾ ਵਿੱਖੇ ਕਿੱਤਾ ਗਿਆ।
- 1942 – ਜਾਪਾਨ ਨੇ ਹਾਲੈਂਡ ਵਿਰੁੱਧ ਜੰਗ ਦਾ ਐਲਾਨ ਕੀਤਾ।
- 1942 – ਜਾਪਾਨ ਨੇ ਕੁਆਲਾ ਲੁੰਪੁਰ (ਮਲੇਸ਼ੀਆ) ਤੇ ਕਬਜ਼ਾ ਕੀਤਾ।
- 1956 – ਕੁਰੂਕਸ਼ੇਤਰ ਯੂਨੀਵਰਸਿਟੀ ਦੀ ਸਥਾਪਨਾ ਹੋਈ।
- 1972– ਪੂਰਬੀ ਪਾਕਿਸਤਾਨ ਦਾ ਨਾਮ ਬਦਲ ਕੇ ਬੰਗਲਾਦੇਸ਼ ਰੱਖਿਆ ਗਿਆ।
- 1980 – 14 ਸਾਲ ਦੀ ਉਮਰ ਦਾ ਨਿਗਲ ਸਾਰਟ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਚੈੱਸ ਚੈਪੀਅਨ ਬਣਿਆ।
- 1988– ਤੋਂ ਵਿਸ਼ਵ ਹਾਸ ਦਿਵਸ ਮਨਾਇਆ ਜਾਂਦਾ ਹੈ।
ਜਨਮ
ਸੋਧੋ- 1859 – ਭਾਰਤ ਦੇ ਵਾਇਸਰਾਏ ਲਾਰਡ ਕਰਜਨ ਦਾ ਜਨਮ।
- 1918 – ਪੰਜਾਬੀ ਦੇ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦਾ ਜਨਮ।
- 1934 – ਬ੍ਰਿਟਿਸ਼ ਕੰਪਿਊਟਰ ਵਿਗਿਆਨੀ ਟੋਨੀ ਹੋਏਰ ਦਾ ਜਨਮ।
- 1954 – ਭਾਰਤ ਦਾ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਕਾਰਕੁੰਨ, ਨੋਬਲ ਅਮਨ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਦਾ ਜਨਮ।
- 1958 – ਪੰਜਾਬੀ ਥੀਏਟਰ ਡਾਇਰੈਕਟਰ ਅਤੇ ਨਾਟਕਕਾਰ ਟੋਨੀ ਬਾਤਿਸ਼ ਦਾ ਜਨਮ।
- 1969 – ਭਾਰਤੀ ਮਾਡਲ ਅਤੇ ਭਾਰਤੀ ਫਿਲਮ ਅਦਾਕਾਰਾ ਅਨੂ ਅਗਰਵਾਲ ਦਾ ਜਨਮ।
- 1973 – ਭਾਰਤ ਦੇ ਕ੍ਰਿਕਟ ਖਿਡਾਰੀ ਰਾਹੁਲ ਦ੍ਰਾਵਿੜ ਦਾ ਜਨਮ।
ਦਿਹਾਂਤ
ਸੋਧੋ- 1612 – ਸਲਤਨਤ ਕੁਤਬਸ਼ਾਹੀ ਦੇ ਪੰਜਵੇਂ ਸੁਲਤਾਨ ਮੁਹੰਮਦ ਕੁੱਲੀ ਕੁਤਬ ਸ਼ਾਹ ਦਾ ਦਿਹਾਂਤ।
- 1915 – ਮੇਵਾ ਸਿੰਘ ਲੋਪੋਕੇ ਨੂੰ ਵੈਨਕੂਵਰ ਕੈਨੇਡਾ ਵਿੱਚ ਫਾਂਸੀ ਦਿੱਤੀ।
- 1966 – ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਦਿਹਾਂਤ।
- 1978 – ਪਾਕਿਸਤਾਨੀ ਉਰਦੂ ਕਵੀ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ ਇਬਨੇ ਇੰਸ਼ਾ ਦਾ ਦਿਹਾਂਤ।
- 1986 – ਪੰਜਾਬੀ ਕਵੀ ਅਤੇ ਗੀਤਕਾਰ ਸੰਤ ਰਾਮ ਉਦਾਸੀ ਦਾ ਦਿਹਾਂਤ।
- 2008 – ਐਵਰੈਸਟ ਪਹਾੜ ਤੇ ਚੜ੍ਹਣ ਵਾਲਾ ਪਹਿਲਾ ਵਿਅਕਤੀ ਐਡਮੰਡ ਹਿਲਰੀ ਦਾ ਦਿਹਾਂਤ।
- 2009 – ਭਾਰਤੀ ਲੇਖਿਕਾ, ਸਿੱਖਿਆ ਸ਼ਾਸਤਰੀ, ਪੁਨਰਜੋਤ, ਨਾਮ ਦੀ ਐਨਜੀਓ ਦੀ ਸਿਰਜਕ ਅਤੇ ਡਾਇਰੈਕਟਰ ਮਨਵੀਨ ਸੰਧੂ ਦਾ ਦਿਹਾਂਤ।
- 2013 – ਅਮਰੀਕਾ ਦੇ ਕੰਪਿਊਟਰ ਪ੍ਰੋਗਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਐਰਨ ਸਵਾਰਟਜ਼ ਦਾ ਦਿਹਾਂਤ।