28 ਦਸੰਬਰ
(੨੮ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2025 |
28 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 362ਵਾਂ (ਲੀਪ ਸਾਲ ਵਿੱਚ 363ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 3 ਦਿਨ ਬਾਕੀ ਹਨ।
ਵਾਕਿਆ
ਸੋਧੋ- 1588 – ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ ਨੇ ਰੱਖੀ।
- 1620 – ਗੁਰੂ ਹਰਿਗੋਬਿੰਦ ਸਾਹਿਬ ਸੱਤ ਸਾਲ ਮਗਰੋਂ ਅੰਮ੍ਰਿਤਸਰ ਆਏ।
- 1711 – ਬਿਲਾਸਪੁਰ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ।
- 1879 – ਸਕਾਟਲੈਂਡ ਵਿੱਚ ਟੇਅ ਬਰਿਜ ਉਦੋਂ ਟੁਟਿਆ, ਜਦੋਂ ਉਸ ਤੋਂ ਗੱਡੀ ਲੰਘ ਰਹੀ ਸੀ; ਇਸ ਨਾਲ 75 ਲੋਕ ਮਾਰੇ ਗਏ।
- 1885 – ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ।
- 1908 – ਸਿਚੀਲੀਆ ਵਿੱਚ ਭੂਚਾਲ ਨਾਲ 75000 ਲੋਕ ਮਾਰੇ ਗਏ।
- 1926 – ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ ਦੀ ਟੀਮ ਨੇ ਨਿਊ ਸਾਊਥ ਵੇਲਜ਼ ਦੀ ਟੀਮ ਵਿਰੁਧ ਕ੍ਰਿਕਟ ਮੈਚ ਵਿੱਚ 1107 ਦੌੜਾਂ ਬਣਾਈਆਂ।
- 1943 – ਔਰਟੋਨਾ ਦੀ ਲੜਾਈ ਕੈਨੇਡਾ ਦੀ ਜਿੱਤ ਨਾਲ ਖਤਮ ਹੋਈ।
- 1948 – ਇਜ਼ਰਾਈਲ ਵਿਰੁਧ ਜੰਗ ਵਿੱਚ ਹਾਰਨ ਤੋਂ ਖ਼ਫ਼ਾ ਹੋ ਕੇ, ਮਿਸਰ ਦੀ ਗ਼ੈਰ-ਕਾਨੂੰਨੀ ਜਮਾਤ ਮੁਸਲਿਮ ਬ੍ਰਦਰਹੁਡ ਨੇ, ਮੁਲਕ ਦੇ ਪ੍ਰੀਮੀਅਮ ਨੋਕਰਾਸ਼ੀ ਪਾਸ਼ਾ ਨੂੰ ਕਤਲ ਕਰ ਦਿਤਾ।
- 1968 – ਇਜ਼ਰਾਈਲ ਨੇ ਲੇਬਨਾਨ ਵਿੱਚ ਬੈਰੂਤ ਹਵਾਈ ਅੱਡੇ 'ਤੇ ਬੰਬਾਰੀ ਕਰ ਕੇ 13 ਜਹਾਜ਼ ਤਬਾਹ ਕਰ ਦਿਤੇ।
- 1973 – ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੇ ਮਸ਼ਹੂਰ ਨਾਵਲ 'ਗੁਲਾਗ ਆਰਕੀਪੇਲਾਗੋ' ਛਾਪਿਆ ਜਿਸ ਵਿੱਚ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
ਜਨਮ
ਸੋਧੋ- 1856 – ਅਮਰੀਕਾ ਦਾ 28ਵੇਂ ਰਾਸ਼ਟਰਪਤੀ ਵੁੱਡਰੋਅ ਵਿਲਸਨ ਦਾ ਜਨਮ।
- 1874 – ਸਵਿਸ ਸਿਆਸਤਦਾਨ, ਵਕੀਲ ਅਤੇ ਕੂਟਨੀਤਕ ਮੈਕਸ ਊਬੇਰ ਦਾ ਜਨਮ।
- 1921 – ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਪਦਮ ਦਾ ਜਨਮ।
- 1921 – ਪੰਜਾਬ ਦਾ ਕਮਿਊਨਿਸਟ ਆਗੂ, ਸਿਰਕੱਢ ਪੱਤਰਕਾਰ ਜਗਜੀਤ ਸਿੰਘ ਅਨੰਦ ਦਾ ਜਨਮ।
- 1927 – ਭਾਰਤੀ ਪੰਜਾਬ ਦਾ ਗ਼ਜ਼ਲ ਅਤੇ ਗੀਤ ਗਾਇਕ ਮਾਸਟਰ ਮਦਨ ਦਾ ਜਨਮ।
- 1932 – ਉਦਯੋਗਪਤੀ ਧੀਰੂਭਾਈ ਅੰਬਾਨੀ ਦਾ ਜਨਮ।
- 1937 – ਉਦਯੋਗਪਤੀ ਰਤਨ ਟਾਟਾ ਦਾ ਜਨਮ।
- 1940 – ਭਾਰਤੀ ਰਾਜਨੀਤੀਵਾਨ ਅਤੇ ਰਾਜ ਸਭਾ ਦਾ ਮੈਂਬਰ ਏ ਕੇ ਐਂਟੋਨੀ ਦਾ ਜਨਮ।
- 1952 – ਭਾਰਤੀ ਹਿੰਦੀ ਲੇਖਕ, ਕਵੀ ਹੇਮੰਤ ਸ਼ੇਸ਼ ਦਾ ਜਨਮ।
- 1952 – ਭਾਰਤੀ ਸਿਆਸਤਦਾਨ ਅਤੇ ਵਕੀਲ ਅਰੁਣ ਜੇਤਲੀ ਦਾ ਜਨਮ।
- 1969 – ਫ਼ਿਨਿਸ਼-ਅਮਰੀਕੀ ਸਾਫ਼ਟਵੇਅਰ ਇੰਜੀਨੀਅਰ ਲੀਨਸ ਤੂਰਵਲਦਸ ਦਾ ਜਨਮ।
ਦਿਹਾਂਤ
ਸੋਧੋ- 1859 – ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਥਾਮਸ ਬੈਬਿੰਗਟਨ ਮੈਕਾਲੇ ਦਾ ਦਿਹਾਂਤ।
- 1925 – ਰੂਸੀ ਕਵੀ ਸੇਰਗੇਈ ਯੇਸੇਨਿਨ ਦਾ ਦਿਹਾਂਤ।
- 1971 – ਪੰਜਾਬੀ ਦਾ ਨਾਵਲਕਾਰ ਨਾਨਕ ਸਿੰਘ ਦਾ ਦਿਹਾਂਤ।
- 1977 – ਭਾਰਤੀ ਆਧੁਨਿਕ ਹਿੰਦੀ ਕਵੀ ਸੁਮਿਤਰਾਨੰਦਨ ਪੰਤ ਦਾ ਦਿਹਾਂਤ।
- 2014 – ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਹਰਦਿਲਜੀਤ ਸਿੰਘ ਲਾਲੀ ਦਾ ਦਿਹਾਂਤ।