13 ਜਨਵਰੀ
(29 ਪੋਹ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
13 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 13ਵਾਂ ਦਿਨ ਹੁੰਦਾ ਹੈ। ਸਾਲ ਦੇ 352 (ਲੀਪ ਸਾਲ ਵਿੱਚ 353) ਦਿਨ ਬਾਕੀ ਹੁੰਦੇ ਹਨ।
ਵਾਕਿਆ
ਸੋਧੋ- 1666 – ਫਰਾਂਸੀਸੀ ਯਾਤਰੀ ਅਤੇ ਵਪਾਰੀ ਜੀਨ ਬੈਪਿਟਸਟ ਤਾਵੇਨਿਅਰ ਢਾਕਾ ਪੁੰਹਚਿਆ ਅਤੇ ਸ਼ਾਇਸਤਾ ਖਾਨ ਨੂੰ ਮਿਲਿਆ।
- 1703 – ਸੈਦ ਖ਼ਾਨ ਤੇ ਅਲਫ਼ ਖ਼ਾਨ ਵਲੋਂ ਗੁਰੂ ਗੋਬਿੰਦ ਸਿੰਘ 'ਤੇ ਹਮਲਾ।
- 1780 – ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲਹਿਰ ਦੇ ਮੋਹਰੀ ਭਾਈ ਮਹਾਰਾਜ ਸਿੰਘ ਦਾ ਜਨਮ।
- 1849 – ਚੇਲੀਆਂਵਾਲਾ ਦੀ ਲੜਾਈ: ਸਿੱਖਾਂ ਅਤੇ ਅੰਗਰੇਜ਼ਾ ਵਿੱਚ ਲੜਾਈ ਹੋਈ।
- 1893 – ਬਰਤਾਨੀਆ ਵਿੱਚ ਲੇਬਰ ਪਾਰਟੀ ਬਣੀ।
- 1910 – ਨਿਊ ਯਾਰਕ ਸ਼ਹਿਰ ਤੋਂ ਪਹਿਲਾ ਜਨਤਕ ਰੇਡੀਉ ਪ੍ਰਸਾਰਣ ਹੋਇਆ।
- 1943 – ਜਰਮਨ ਚਾਂਸਲਰ ਅਡੋਲਫ ਹਿਟਲਰ ਨੇ ਵਿਰੋਧੀਆਂ ਵਿਰੁਧ ਪੂਰਨ ਜੰਗ ਦਾ ਐਲਾਨ ਕੀਤਾ।
- 1964 – ਕਲਕੱਤਾ ਵਿੱਚ ਹੋਏ ਹਿੰਦੂ-ਮੁਸਲਮ ਫਸਾਦਾਂ ਵਿੱਚ 100 ਤੋਂ ਵੱਧ ਲੋਕ ਮਾਰੇ ਗਏ।
- 1986 – ਅਬੋਹਰ ਤੇ ਫ਼ਾਜ਼ਿਲਕਾ ਦੇ ਪਿੰਡਾਂ ਦੀ ਬੋਲੀ ਵਾਸਤੇ ਰਾਏਸ਼ੁਮਾਰੀ ਹੋਈ।
- 1989 – ਬਰਤਾਨੀਆ ਦੇ ਸਾਰੇ ਆਈ.ਬੀ.ਐਮ. ਕੰਪਿਊਟਰ 'ਫ਼ਰਾਈਡੇ ਦ ਥਰਟੀਨਥ' ਵਾਇਰਸ ਦਾ ਸ਼ਿਕਾਰ ਹੋਏ।
- 1992 – ਜਾਪਾਨ ਨੇ ਦੂਜੀ ਸੰਸਾਰ ਜੰਗ ਵਿੱਚ ਹਜ਼ਾਰਾਂ ਕੋਰੀਅਨ ਔਰਤਾਂ ਨੂੰ ਜਾਪਾਨੀ ਫ਼ੌਜੀਆਂ ਵਾਸਤੇ ਸੈਕਸ ਗ਼ੁਲਾਮਾਂ ਵਜੋਂ ਵਰਤਣ ਦੀ ਮੁਆਫ਼ੀ ਮੰਗੀ।
ਜਨਮ
ਸੋਧੋ- 1843 – ਉੜੀਆ ਸਾਹਿਤ ਦਾ ਕਥਾਕਾਰ, ਨਾਵਲਕਾਰ ਅਤੇ ਕਹਾਣੀਕਾਰ ਫ਼ਕੀਰ ਮੋਹਨ ਸੈਨਾਪਤੀ ਦਾ ਜਨਮ।
- 1857 – ਭਾਰਤੀ ਪਹਿਲਵਾਨ ਕਿੱਕਰ ਸਿੰਘ ਦਾ ਜਨਮ।
- 1866 – ਯੂਨਾਨੀ ਅਤੇ ਆਰਮੇਨੀਆਈ ਵਿਰਾਸਤ ਰਹੱਸਵਾਦੀ ਦਾਰਸ਼ਨਿਕ ਜਾਰਜ ਗੁਰਜੀਏਫ ਦਾ ਜਨਮ।
- 1911 – ਹਿੰਦੀ ਉਰਦੂ ਸ਼ਬਦਕੋਸ਼ ਦਾ ਸੰਪਾਦਨ ਸ਼ਮਸ਼ੇਰ ਬਹਾਦੁਰ ਸਿੰਘ ਦਾ ਜਨਮ।
- 1913 – ਭਾਰਤ ਦੇ ਰਾਜ ਕੇਰਲ ਦੇ ਮੁੱਖ ਮੰਤਰੀ ਅਛੂਤਾ ਮੈਨਨ ਦਾ ਜਨਮ।
- 1926 – ਭਾਰਤ ਦਾ ਨਾਟਕਕਾਰ ਦੇਵਿੰਦਰ ਦਾ ਜਨਮ।
- 1937 – ਜੰਮੂ, ਭਾਰਤ ਦੇ ਸੰਤੂਰ ਵਾਦਕ ਪੰਡਤ ਸ਼ਿਵਕੁਮਾਰ ਸ਼ਰਮਾ ਦਾ ਜਨਮ।
- 1949 – ਭਾਰਤ ਦਾ ਪਹਿਲਾ ਅਤੇ ਦੁਨੀਆ ਦਾ 138ਵਾਂ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦਾ ਜਨਮ।
- 1960 – ਅਮਰੀਕੀ ਭੌਤਿਕ ਵਿਗਿਆਨੀ ਐਰਿਕ ਬੈੱਟਸਿਸ਼ ਦਾ ਜਨਮ।
- 1965 – ਭਾਰਤੀ ਸਿਆਸਤਦਾਨ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਜਨਮ।
- 1969 – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਬਲਜਿੰਦਰ ਨਸਰਾਲੀ ਦਾ ਜਨਮ।
- 1976 – ਪੰਜਾਬੀ ਕਹਾਣੀਕਾਰ ਅਨੇਮਨ ਸਿੰਘ ਦਾ ਜਨਮ।
- 1982 – ਪਾਕਿਸਤਾਨੀ ਕ੍ਰਿਕਟ ਕਮਰਾਨ ਅਕਮਲ ਦਾ ਜਨਮ।
- 1983 – ਭਾਰਤੀ ਹਿੰਦੀ ਫਿਲਮ ਦੇ ਅਭਿਨੇਤਾ ਇਮਰਾਨ ਖਾਨ ਦਾ ਜਨਮ।
ਦਿਹਾਂਤ
ਸੋਧੋ- 1629 – ਉਦਾਸੀ ਮੱਤ ਦੇ ਮੌਢੀ ਸ੍ਰੀ ਚੰਦ ਦਾ ਦਿਹਾਂਤ।
- 1691 – ਅਗਰੇਜ਼ ਵਿਦਰੋਹੀ ਅਤੇ ਰਿਲੀਜੀਅਸ ਸੋਸਾਇਟੀ ਆਫ਼ ਫ੍ਰੈਂਡਜ ਦਾ ਬਾਨੀ ਜਾਰਜ ਫੌਕਸ ਦਾ ਦਿਹਾਂਤ।
- 1941 – ਆਇਰਿਸ਼ ਨਾਵਲਕਾਰ ਅਤੇ ਕਵੀ ਜੇਮਜ਼ ਜੋਆਇਸ ਦਾ ਦਿਹਾਂਤ।
- 1942 – ਭਾਰਤ ਕਿੱਤਾ ਸਕਰੀਨ-ਲੇਖਕ ਡਾਇਲਾਗ-ਲੇਖਕ ਨਾਟਕਕਾਰ ਜਾਵੇਦ ਸਿੱਦੀਕੀ ਦਾ ਦਿਹਾਂਤ।
- 1962 – ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਅਜੈ ਕੁਮਾਰ ਘੋਸ਼ ਦਾ ਦਿਹਾਂਤ।
- 2002 – ਅਮਰੀਕੀ ਮਾਹੀਗੀਰ, ਅਰਨੈਸਟ ਹੈਮਿੰਗਵੇ ਦੇ ਨਾਵਲ ਬੁੱਢਾ ਅਤੇ ਸਮੁੰਦਰ ਦੇ ਨਾਇਕ ਲਈ ਮਾਡਲ ਗਰੀਗੋਰੀਓ ਫ਼ੁਐਂਤੇ ਦਾ ਦਿਹਾਂਤ।