12 ਜੂਨ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
12 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 163ਵਾਂ (ਲੀਪ ਸਾਲ ਵਿੱਚ 164ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 202 ਦਿਨ ਬਾਕੀ ਹਨ।
ਵਾਕਿਆ
ਸੋਧੋ- 1665 – ਨਿਊ ਐਮਸਟਰਡਮ ਦਾ ਨਾਂ ਬਦਲ ਕੇ ਨਿਊ ਯਾਰਕ ਕੀਤਾ ਗਿਆ।
- 1812 – ਨੈਪੋਲੀਅਨ ਨੇ ਰੂਸ ਤੇ ਹਮਲਾ ਕੀਤਾ
- 1849 – ਲੇਵਿਸ ਹਸਲੈਂਟ ਨੇ ਗੈਸ ਮਾਸਕ ਨੂੰ ਪੇਟੇਂਟ ਕਰਵਾਇਆ।
- 1897 – ਆਸਾਮ 'ਚ ਜ਼ਬਰਦਸਤ ਭੂਚਾਲ ਨਾਲ 1500 ਲੋਕਾਂ ਦੀ ਮੌਤ।
- 1905 – ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਖੇ ਭਾਰਤੀ ਸੇਵਾ ਸੁਸਾਇਟੀ ਸਥਾਪਿਤ ਕੀਤੀ।
- 1926 – ਜਰਮਨ ਨੂੰ ਮੈਂਬਰ ਬਣਾਉਣ ਦੇ ਵਿਰੋਧ ਵਿੱਚ ਬਰਾਜ਼ੀਲ ਨੇ 'ਲੀਗ ਆਫ਼ ਨੇਸ਼ਨਜ਼' ਦੀ ਮੈਂਬਰੀ ਛੱਡ ਦਿਤੀ।
- 1937 – ਜੋਸਿਫ਼ ਸਟਾਲਿਨ ਦੇ ਹੁਕਮਾਂ ਹੇਠ ਇਕੋ ਦਿਨ ਵਿੱਚ ਰੂਸੀ ਫ਼ੌਜ ਦੇ 8 ਸੀਨੀਅਰ ਜਰਨੈਲਾਂ ਨੂੰ ਮਾਰ ਦਿਤਾ ਗਿਆ।
- 1942 – ਅਡੋਲਫ ਹਿਟਲਰ ਨੇ ਸਲਾਵਿਕ ਲੋਕਾਂ ਨੂੰ ਦਾਸ ਬਣਾਉਣ ਦਾ ਆਦੇਸ਼ ਦਿੱਤਾ।
- 1958 – ਗੁਰਦਵਾਰਾ ਸੈਂਟਰਲ ਟਾਊਨ, ਜਲੰਧਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਅਤੇ ਸਿਰਦਾਰ ਗੁਰਚਰਨ ਸਿੰਘ ਗ਼ਰੀਬ ਦੀ ਅਗਵਾਈ ਹੇਠ ਇੱਕ ਸਿੱਖ ਸਟੇਟ ਕਾਨਫ਼ਰੰਸ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਖੁਲ੍ਹੇਆਮ ਸਿੱਖ ਸਟੇਟ ਦੀ ਕਾਇਮੀ ਦੀ ਮੰਗ ਕੀਤੀ।
- 1964 – ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- 1975 – ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ।
- 1982 – ਅਮਰੀਕਾ ਦੇ ਨਿਊ ਯਾਰਕ 'ਚ ਪਰਮਾਣੂੰ ਹਥਿਆਰਾਂ ਦੇ ਖਿਲਾਫ ਪ੍ਰਦਰਸ਼ਨ।
- 1984 – ਰੇਡੀਉ ਤੋਂ ਦਰਬਾਰ ਸਾਹਿਬ ਦਾ ਕੀਰਤਨ ਦੁਆਰਾ ਸ਼ੁਰੂ।
- 1994 – ਮਸ਼ਹੂਰ ਖਿਡਾਰੀ ਤੇ ਟੀਵੀ. ਐਕਰ ਓ.ਜੇ. ਸਿੰਪਸਨ ਦੀ ਸਾਬਕਾ ਬੀਵੀ ਨਿਕੋਲ ਤੇ ਉਸ ਦੇ ਦੋਸਤ ਰੌਨਲਡ ਗੋਲਡਮੈਨ ਦਾ ਕਤਲ।
- 1996 – ਅਮਰੀਕਾ ਦੀ ਫ਼ੈਡਰਲ ਕੋਰਟ ਨੇ ਇੰਟਰਨੈੱਟ ਉੱਤੇ ਅਸ਼ਲੀਲਤਾ ਵਿਰੁਧ ਕਾਨੂੰਨ ਨੂੰ 'ਵਿੱਚਾਰਾਂ ਦੀ ਆਜ਼ਾਦੀ ਦੇ ਖ਼ਿਲਾਫ਼' ਗਰਦਾਨ ਕੇ ਰੱਦ ਕਰ ਦਿਤਾ।
- 2012 – ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਡੀਜ਼ਲ, ਕੈਂਸਰ ਕਾਰਨ ਬਣ ਸਕਦਾ ਹੈ।
ਜਨਮ
ਸੋਧੋ- 1926– ਪੰਜਾਬੀ ਕਵੀ ਅਤੇ ਗੀਤਕਾਰ ਸੁਰਜੀਤ ਰਾਮਪੁਰੀ ਦਾ ਜਨਮ।
- 1929– ਰੋਜ਼ਨਾਮਚਾ-ਨਵੀਸ ਅਤੇ ਲਿਖਾਰਨ ਇਕ ਜਵਾਨ ਕੁੜੀ ਦੀ ਡਾਇਰੀ ਦੀ ਲੇਖਕਾ ਆਨਾ ਫ਼ਰਾਂਕ ਦਾ ਜਨਮ।
- 1932– ਭਾਰਤ ਮੈਟਰੋ ਮੈਨ ਈ. ਸ੍ਰੀਧਰਨ ਦਾ ਜਨਮ।
- 1932– ਭਾਰਤੀ ਅਭਿਨੇਤਰੀ ਸੀ ਅਤੇ ਸਿਖਲਾਈ ਪ੍ਰਾਪਤ ਭਰਤਨਾਟਿਅਮ ਨਰਤਕੀ ਪਦਮਨੀ ਦਾ ਜਨਮ।
- 1935– ਪੰਜਾਬੀ ਲੇਖਕ ਸੁਖਦੇਵ ਮਾਦਪੁਰੀ ਦਾ ਜਨਮ।* 1956– ਪੰਜਾਬ ਦਾ ਮਸ਼ਹੂਰ ਚਿੱਤਰਕਾਰ ਜਰਨੈਲ ਸਿੰਘ ਦਾ ਜਨਮ।
- 1964– ਭਾਰਤੀ ਸਿਆਸਤਦਾਨ ਪਸੁਪੁਲੇਤੀ ਬਲਾਰਾਜੂ ਦਾ ਜਨਮ।
- 1965– ਨਾਰਵੇਈ-ਕੈਨੇਡੀਅਨ ਪੌਰਨੋਗ੍ਰਾਫਿਕ ਅਭਿਨੇਤਰੀ, ਵੈਬਕੈਮ ਮਾਡਲ ਅਤੇ ਵੈਬਮਾਸਟਰ ਵਿੱਕੀ ਵੇਟ ਦਾ ਜਨਮ।
- 1973– ਬੰਗਾਲੀ- ਮਸ਼ਹੂਰ ਭਾਰਤੀ ਨਾਰੀਵਾਦੀ ਵਕੀਲ, ਇਤਿਹਾਸਕਾਰ ਅਤੇ ਸਾਹਿਤਕ ਵਿਦਵਾਨ ਬਰਨੀਤਾ ਬਾਗਚੀ ਦਾ ਜਨਮ।
- 1976– ਪੰਜਾਬੀ ਕਵੀ ਜਤਿੰਦਰ ਔਲਖ ਦਾ ਜਨਮ।
- 1985– ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਮੈਂਬਰ ਸਬਾ ਅੰਜੁਮ ਕਰੀਮ ਦਾ ਜਨਮ।
- 1995– ਪਾਕਿਸਤਾਨੀ ਫੁੱਟਬਾਲ ਖਿਡਾਰੀ ਫ਼ਾਤਿਮਾ ਅੰਸਾਰੀ ਦਾ ਜਨਮ।
- 1999– ਯੂਟਿਉਵਰ ਅਜੈ ਨਾਗਰ ਦਾ ਜਨਮ।
ਦਿਹਾਂਤ
ਸੋਧੋ- 1972 – ਮਹਾਤਮਾ ਗਾਂਧੀ ਦੀ ਆਤਮਕਥਾ ਲਿਖਣ ਵਾਲੇ ਡੀ. ਜੀ. ਤੇਂਦੁਲਕਰ ਦਾ ਦਿਹਾਂਤ।
- 1976 – ਭਾਰਤੀ ਦਰਸ਼ਨ ਸ਼ਾਸਤਰੀ ਗੋਪੀਨਾਥ ਕਵੀਰਾਜ ਦਾ ਦਿਹਾਂਤ।
- 1985– ਭਾਰਤੀ ਅਧਿਆਤਮਿਕ ਗੁਰੂ ਅਨਾਸਸੂਯਾ ਦੇਵੀ ਦਾ ਦਿਹਾਂਤ।
- 1997– ਭਾਰਤੀ ਉਰਦੂ ਕਵੀ ਅਨੰਦ ਨਰਾਇਣ ਮੁੱਲਾ ਦਾ ਦਿਹਾਂਤ।
- 2013– ਲੰਬੀ ਉਮਰ ਵਾਲਾ 116 ਸਾਲ, 54 ਦਿਨ ਜਿਰੋਮੋਨ ਕਿਮੂਰਾ ਦਾ ਦਿਹਾਂਤ।
- 2014– ਭਾਰਤੀ ਕਲਾਸੀਕਲ ਡਾਂਸਰ ਅਤੇ ਸੰਗੀਤਕਾਰ ਹਾਓਬਮ ਓਂਗਬੀ ਨਗੰਗਬੀ ਦੇਵੀ ਦਾ ਦਿਹਾਂਤ।
- 2015– ਚੰਡੀਗੜ੍ਹ, ਦੇ ਰੌਕ ਗਾਰਡਨ ਦਾ ਨਿਰਮਾਤਾ ਸਵੈ-ਸਿਖਿਅਤ ਕਲਾਕਾਰ ਨੇਕ ਚੰਦ ਸੈਣੀ ਦਾ ਦਿਹਾਂਤ।
- 2015 – ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਦਿਹਾਂਤ।
- 2018– ਮੱਧ ਪ੍ਰਦੇਸ਼, ਭਾਰਤ ਰੂਹਾਨੀ ਗੁਰੂ ਭੈਯੂ ਜੀ ਮਹਾਰਾਜ ਨੇ ਖੁਦਕੁਸ਼ੀ ਕੀਤੀ।
- 2020– ਭਾਰਤੀ ਉਰਦੂ ਕਵੀ, ਵਿਦਵਾਨ, ਅਤੇ ਪੱਤਰਕਾਰ ਅਨੰਦ ਮੋਹਨ ਜੁਤਸ਼ੀ ਗੁਲਜ਼ਾਰ ਦੇਹਲਵੀ ਦਾ ਦਿਹਾਂਤ।