3 ਜੂਨ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
3 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 154ਵਾਂ (ਲੀਪ ਸਾਲ ਵਿੱਚ 155ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 211 ਦਿਨ ਬਾਕੀ ਹਨ।
ਵਾਕਿਆ
ਸੋਧੋ- 1818 – ਬ੍ਰਿਟਿਸ਼ ਅਤੇ ਮਰਾਠਾ ਮਹਾਸੰਘ ਦਰਮਿਆਨ ਯੁੱਧ।
- 1847 – ਰਾਟਰਡਮ ਹੇਗ ਰੇਲਵੇ ਦਾ ਸ਼ੁਭ ਆਰੰਭ।
- 1864 – ਅਮਰੀਕਾ ਵਿੱਚ ਸਿਵਲ ਵਾਰ ਦੌਰਾਨ ਵਰਜੀਨੀਆ ਦੀ ਬੰਦਰਗਾਹ ਕੋਲਡ ਹਾਰਬਰ ਵਿੱਚ ਹੋਈ ਲੜਾਈ ਦੌਰਾਨ ਅੱਧੇ ਘੰਟੇ ਵਿੱਚ 7000 ਫ਼ੌਜੀ ਮਾਰੇ ਗਏ।
- 1907 – ਅਜੀਤ ਸਿੰਘ ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ (ਹੁਣ ਬਰਮਾਦੇਸ਼) ਭੇਜਿਆ ਗਿਆ।
- 1915 – ਰਵਿੰਦਰਨਾਥ ਟੈਗੋਰ ਨੂੰ ਬ੍ਰਿਟਿਸ਼ ਸਰਕਾਰ ਨੇ ਨਾਈਹੁਡ (ਸਰ) ਦੀ ਉਪਾਧੀ ਦਿੱਤੀ।
- 1940 – ਦੂਜੀ ਵੱਡੀ ਜੰਗ ਦੌਰਾਨ ਜਰਮਨੀ ਨੇ ਪੈਰਿਸ ਉਤੇ 1100 ਬੰਬ ਸੁੱਟੇ।
- 1947 – ਅੰਗਰੇਜ਼ ਸ਼ਾਸਕਾਂ ਭਾਰਤ ਵੰਡ ਦੇ ਸੁਝਾਅ ਨੂੰ ਭਾਰਤੀ ਨੇਤਾਵਾਂ ਨੇ ਸਹਿਮਤੀ ਦਿੱਤੀ। ਪੰਜਾਬ ਦੀ ਵੰਡ ਦਾ ਐਲਾਨ।
- 1951– ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦਾ ਉਦਘਾਟਨ।
- 1972 – ਪਹਿਲੇ ਜੰਗੀ ਜਹਾਜ਼ ਨੀਲਗਿਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਂਚ ਕੀਤਾ।
- 1989 – ਚੀਨੀ ਫ਼ੌਜ ਨੇ ਤੀਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
- 1984 – ਪੰਜਾਬ ਵਿੱਚ ਭਾਰਤੀ ਫ਼ੌਜ ਨੇ ਕੰਟਰੋਲ ਕਰ ਲਿਆ।
- 1992 – ਬ੍ਰਾਜ਼ੀਲ ਦੇ ਰਿਓ ਡੀ ਜਨੇਰੋ 'ਚ ਵਿਸ਼ਵ ਵਾਤਾਵਰਣ ਸਿਖਰ ਸੰਮੇਲਨ।
ਜਨਮ
ਸੋਧੋ- 1844– ਭਾਰਤ ਤੋਂ ਹਿੰਦੀ ਦਾ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ ਬਾਲ ਕ੍ਰਿਸ਼ਨ ਭੱਟ ਦਾ ਜਨਮ।
- 1857– ਬਰਤਾਨਵੀ ਰਾਜ ਦੌਰਾਨ ਭਾਰਤੀ ਉਪਮਹਾਦੀਪ ਤੋਂ ਇਸਲਾਮ ਦਾ ਵਿਦਵਾਨ ਅੱਲਾਮਾ ਸ਼ਿਬਲੀ ਨਾਮਾਨੀ ਦਾ ਜਨਮ।
- 1901 – ਪਹਿਲੇ ਗਿਆਨਪੀਠ ਪੁਰਸਕਾਰ ਜੇਤੂ ਮਹਾਕਵੀ ਜੀ ਸ਼ੰਕਰ ਕੁਰੂਪ ਦਾ ਜਨਮ।
- 1924– ਭਾਰਤ ਦੇ ਰਾਜ ਤਮਿਲਨਾਡੂ ਦਾ ਸਿਆਸਤਦਾਨ ਅਤੇ ਪੰਜ ਵਾਰ ਦਾ ਮੁੱਖ ਮੰਤਰੀ ਐਮ. ਕਰੁਣਾਨਿਧੀ ਦਾ ਜਨਮ।
- 1927– ਕੈਨੇਡਾ ਦਾ ਪ੍ਰਭਾਵਸ਼ਾਲੀ ਗੇਅ ਕਾਰਕੁੰਨਾਂ ਜਾਰਜ ਹਿਸਲੋਪ ਦਾ ਜਨਮ।
- 1926– ਅਮਰੀਕੀ ਕਵੀ ਐਲਨ ਗਿਨਜ਼ਬਰਗ ਦਾ ਜਨਮ।
- 1930– ਭਾਰਤੀ ਰਾਜਨੇਤਾ ਤੇ ਵਿਦੇਸ਼ ਮੰਤਰੀ ਜਾਰਜ ਫਰਨਾਡੇਜ਼ ਦਾ ਜਨਮ ਹੋਇਆ।
- 1947– ਭਾਰਤੀ-ਬ੍ਰਿਟਿਸ਼ ਲੇਖਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਮਾਲਾ ਸੇਨ ਦਾ ਜਨਮ।
- 1954– ਸੰਯੁਕਤ ਰਾਜ ਅਮਰੀਕਾ ਦੀ ਜੀਵ ਵਿਗਿਆਨੀ, ਵਾਤਾਵਰਣ ਵਿਗਿਆਨੀ ਸ਼ੈਰਨ ਮਟੋਲਾ ਦਾ ਜਨਮ।
- 1956– ਅਮਰੀਕੀ ਲੇਖਕ, ਵਪਾਰੀ ਅਤੇ ਪੱਤਰਕਾਰ ਸਟੇਸੀ ਹਾਰਨ ਦਾ ਜਨਮ।
- 1965– ਭਾਰਤੀ ਫਿਲਮ ਡਾਇਰੈਕਟਰ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ੋਨਾਲੀ ਬੋਸ ਦਾ ਜਨਮ।
- 1966– ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਦਾ ਜਨਮ।
- 1983– ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਲੱਕੀ ਧਾਲੀਵਾਲ ਦਾ ਜਨਮ।
- 1984– ਭਾਰਤੀ ਕ੍ਰਿਕਟ ਖਿਡਾਰੀ ਸਟੂਅਰਟ ਬਿੰਨੀ ਦਾ ਜਨਮ।
- 1987– ਭਾਰਤੀ ਗਾਇਕਾ, ਅਭਿਨੇਤਰੀ, ਡਾਂਸਰ ਅਤੇ ਟੈਲੀਵੀਯਨ ਸ਼ੋਅ ਵਿੱਚ ਮੇਜ਼ਬਾਨੀ ਮੌਲੀ ਡੇਵ ਦਾ ਜਨਮ।
- 1989– ਚਿਲੀ ਅਭਿਨੇਤਰੀ ਅਤੇ ਮੇਜੋ-ਸੋਪ੍ਰਾਨੋ ਗਾਇਕਾ ਡੇਨੀਏਲਾ ਵੇਗਾ ਦਾ ਜਨਮ।
ਮੌਤ
ਸੋਧੋ- 1657– ਇੰਗਲਿਸ਼ ਡਾਕਟਰ ਜਿਸ ਦਾ ਸਰੀਰਕ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਵਿਲੀਅਮ ਹਾਰਵੇ ਦਾ ਦਿਹਾਂਤ।
- 1891– ਅਰਮੀਨੀਅਨ ਅਦਾਕਾਰ, ਕਵੀ, ਲੇਖਕ, ਕਲਾਕਾਰ ਪੈਟਰੋਸ ਐਡਮਿਅਨ ਦਾ ਦਿਹਾਂਤ।
- 1899– ਆਸਟ੍ਰੀਅਨ ਸੰਗੀਤਕਾਰ ਜੋਹਾਨ ਸਟਰਾਸ II ਦਾ ਦਿਹਾਂਤ।
- 1924– ਜਰਮਨ ਭਾਸ਼ੀ ਬੋਹੇਮੀਆਈ ਨਾਵਲਕਾਰ ਅਤੇ ਲਘੂ-ਕਹਾਣੀ ਲੇਖਕ ਫ਼ਰਾਂਜ਼ ਕਾਫ਼ਕਾ ਦਾ ਦਿਹਾਂਤ।
- 1932– ਭਾਰਤੀ ਵਪਾਰੀ ਦੋਰਾਬਜੀ ਟਾਟਾ ਦਾ ਦਿਹਾਂਤ।
- 1948– ਪੰਜਾਬ, ਭਾਰਤੀ ਆਜ਼ਾਦੀ ਸੰਗਰਾਮੀਆ ਅਤੇ ਸਾਇੰਸਦਾਨ ਰੁਚੀ ਰਾਮ ਸਾਹਨੀ ਦਾ ਦਿਹਾਂਤ।
- 1963– ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਆਪਬੀਤੀਕਾਰ ਨਾਜ਼ਿਮ ਹਿਕਮਤ ਦਾ ਦਿਹਾਂਤ।
- 1964– ਫ਼ਿਨਲੈਂਡੀ ਲੇਖਕਾਂ ਫ਼ਰੰਸ ਏਮੀਲ ਸਿਲੰਪਾ ਦਾ ਦਿਹਾਂਤ।
- 1989 – ਇਰਾਨ ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ ਰੂਹੁੱਲਾ ਖ਼ੁਮੈਨੀ ਦੀ ਮੌਤ ਹੋਈ।
- 1999– ਪੰਜਾਬੀ ਕਵੀ ਨਿਰੰਜਨ ਸਿੰਘ ਨੂਰ ਦਾ ਦਿਹਾਂਤ।
- 2011– ਹਰਿਆਣਾ ਦੇ ਛੇਵੇਂ ਮੁੱਖ ਮੰਤਰੀ ਭਜਨ ਲਾਲ ਦੀ ਮੌਤ ਹੋਈ।
- 2013– ਬਰਤਾਨਵੀ ਅਮਰੀਕਨ ਬਾਲੀਵੁੱਡ ਅਦਾਕਾਰ, ਮਾਡਲ ਅਤੇ ਗਾਇਕਾ ਜਿਆ ਖਾਨ ਦਾ ਦਿਹਾਂਤ।
- 2014– ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦਾ ਆਗੂ ਗੋਪੀਨਾਥ ਮੁੰਡੇ ਦਾ ਦਿਹਾਂਤ।
- 2016– ਪੰਜਾਬੀ ਗਲਪਕਾਰ, ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਸੁਖਵੰਤ ਕੌਰ ਮਾਨ ਦਾ ਦਿਹਾਂਤ।