1 ਜਨਵਰੀ
(ਜਨਵਰੀ ੧ ਤੋਂ ਮੋੜਿਆ ਗਿਆ)
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
1 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ ਪਹਿਲਾ ਦਿਨ ਹੁੰਦਾ ਹੈ। ਸਾਲ ਦੇ 364 (ਲੀਪ ਸਾਲ ਵਿੱਚ 365) ਦਿਨ ਬਾਕੀ ਹੁੰਦੇ ਹਨ। ਇਸ ਦਿਨ ਨੂੰ ਬਹੁਤ ਦੇਸ਼ਾਂ ਵਿੱਚ ਰਾਤ ਦੇ ਬਾਰਾਂ ਬੱਜਨ ਵੇਲੇ ਪਟਾਕੇ ਬਜਾ ਕੇ ਮਨਾਇਆ ਜਾਂਦਾ ਹੈ।
ਵਾਕਿਆ
ਸੋਧੋ- ਸਮੋਆ (1962), ਸੁਡਾਨ (1956) ਬਰੂਨਾਈ (1984) ਅਤੇ ਹੈਤੀ (1804) ਦਾ ਆਜ਼ਾਦੀ ਦਿਵਸ।
- 45 ਬੀ ਸੀ – ਰੋਮਨ ਗਣਤੰਤਰ ਨੇ ਜੂਲੀਅਨ ਕੈਲੰਡਰ ਨੂੰ ਅਪਣਾਇਆ।
- 630 – ਹਜਰਤ ਮੁਹੰਮਦ ਫ਼ੌਜ ਲੈ ਕੇ ਮੱਕਾ 'ਤੇ ਕਬਜ਼ਾ ਕਰਨ ਵਾਸਤੇ ਚਲਿਆ |
- 1622 – ਚਰਚ ਵਿੱਚ ਪਹਿਲੀ ਜਨਵਰੀ ਤੋਂ ਨਵੇਂ ਸਾਲ ਦਾ ਮੁੱਢ ਗਿਣਿਆ ਜਾਣਾ ਸ਼ੁਰੂ ਹੋਇਆ | ਪਹਿਲਾਂ 25 ਮਾਰਚ ਨੂੰ ਸ਼ੁਰੂ ਹੋਇਆ ਕਰਦਾ ਸੀ |
- 1700 – ਰੂਸ ਨੇ ਜੂਲੀਅਨ ਕੈਲੰਡਰ ਅਪਣਾਇਆ |
- 1788 – ਦ ਟਾਈਮਜ਼ ਦੀ ਸਥਾਪਨਾ ਹੋਈ।
- 1801 – ਆਇਰਲਡ ਅਤੇ ਗ੍ਰੇਟ ਬ੍ਰਿਟੇਨ ਲੀਨ ਹੋਏ ਅਤੇ ਯੂਨਾਇਟੇਡ ਕਿੰਗਡਮ ਦੀ ਸ਼ੁਰੂਆਤ ਕੀਤੀ।
- 1806 – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਅਹਿਦਨਾਮਾ ਹੋਇਆ
- 1863 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਅਮਰੀਕਾ ਵਿੱਚ ਗ਼ੁਲਾਮੀ ਖ਼ਤਮ ਕਰਨ ਦੇ ਐਲਾਨਨਾਮੇ 'ਤੇ ਦਸਤਖ਼ਤ ਕੀਤੇ |
- 1808 – ਉਂਮੂਲਨਵਾਦ ਅੰਦੋਲਨ ਦੇ ਲੰਬੇ ਯਤਨਾਂ ਦੇ ਸਦਕਾ, ਸੰਯੁਕਤ ਰਾਜ ਅਮਰੀਕਾ ਵਿੱਚ ਗ਼ੁਲਾਮਾਂ ਦੇ ਆਯਾਤ ਤੇ ਆਧਿਕਾਰਿਕ ਤੌਰ ਤੇ ਪਾਬੰਦੀ ਗਈ।
- 1877 – ਇੰਗਲੈਂਡ ਦੀ ਰਾਣੀ ਵਿਕਟੋਰੀਆ ਭਾਰਤ ਦੀ ਮਹਾਰਾਣੀ ਵੀ ਐਲਾਨੀ ਗਈ |
- 1925 – ਨਾਰਵੇ ਦੀ ਰਾਜਧਾਨੀ ਕਰਿਸਚੀਆਨਾ ਦਾ ਨਾਂ ਓਸਲੋ ਰਖਿਆ ਗਿਆ |
- 1948 – ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਹੋਈ।
- 1973 – ਇੰਗਲੈਂਡ ਯੂਰਪੀ ਸੰਘ ਵਿੱਚ ਸ਼ਾਮਲ ਹੋਇਆ |
- 1978 – ਏਅਰ ਇੰਡੀਆ ਦੇ ਜਹਾਜ਼ ਦਾ ਬੰਬਈ ਕੋਲ ਹਾਦਸਾ, 213 ਮਰੇ |
- 1983 – ਅਧੁਨਿਕ ਇੰਟਰਨੈੱਟ ਦੀ ਸ਼ੁਰੂਆਤ।
- 1985 – ਇੰਗਲੈਂਡ ਵਿੱਚ ਪਹਿਲੀ ਮੋਬਾਈਲ ਫ਼ੋਨ ਕਾਲ ਕੀਤੀ ਗਈ |
- 1995 – ਯੂਰਪੀ ਸੰਘ ਵਿੱਚ ਆਸਟਰਿਆ, ਸਵੀਡਨ ਅਤੇ ਫਿਨਲੈਂਡ ਵੀ ਆ ਜੁੜੇ
- 1995 – ਵਿਸ਼ਵ ਵਪਾਰ ਸੰਗਠਨ ਦੀ ਸਥਾਪਨਾ ਹੋਈ।
- 1998 – ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਹੋਈ।
- 1999 – ਯੂਰਪੀ ਸੰਘ ਨੇ ਸਾਝੀ ਮੁਦਰਾ ਯੂਰੋ ਦੀ ਸ਼ੁਰੂਆਤ ਦੀ ਜਿਨੂੰ ਪੰਦਰਾਂ ਮੈਂਬਰ ਦੇਸ਼ਾਂ ਨੇ ਅਪਨਾਇਆ
- 2000– ਦੁਨੀਆ ਭਰ ਵਿੱਚ ਦੂਜੇ ਮਿਲੈਨੀਅਮ ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ |
- 2002 – ਯੂਰੋ ਨੂੰ ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ ਨੇ ਆਪਣੀ ਰਾਸ਼ਟਰੀ ਮੁਦਰਾ ਦੇ ਰੂਪ ਵਿੱਚ ਸਵੀਕਾਰ ਕੀਤਾ।
- 2007 – ਰੋਮਾਨਿਆ ਅਤੇ ਬੁਲਗਾਰੀਆ ਯੂਰਪੀ ਯੂਨੀਅਨ ਵਿੱਚ ਆਏ
- 2008 – ਮਾਲਟਾ ਅਤੇ ਸਾਈਪ੍ਰਸ ਨੇ ਵੀ ਯੂਰੋ ਨੂੰ ਅਪਨਾਇਆ।
ਜਨਮ
ਸੋਧੋ- 1484 – ਸਵਿਟਜ਼ਰਲੈਂਡ ਦੀ ਧਾਰਮਿਕ ਕ੍ਰਾਂਤੀ ਦਾ ਲੀਡਰ ਹੁਲਦਰਿਚ ਜ਼ਵਿੰਗਲੀ ਦਾ ਜਨਮ।
- 1875 – ਉਰਦੂ ਸ਼ਾਇਰ, ਸੰਪਾਦਕ, ਸਿਆਸਤਦਾਨ ਹਸਰਤ ਮੋਹਾਨੀ ਦਾ ਜਨਮ।
- 1879 – ਅੰਗਰੇਜ਼ੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਓਪੇਰਾ-ਲੇਖਕ ਈ ਐਮ ਫੋਰਸਟਰ ਦਾ ਜਨਮ।
- 1888 – ਭਾਰਤੀ ਕਿੱਤਾ ਰੁਬਾਈ ਕਵੀ ਅਮਜਦ ਹੈਦਰਾਬਾਦੀ ਦਾ ਜਨਮ।
- 1892 – ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਮਹਾਂਦੇਵ ਦੇਸਾਈ ਦਾ ਜਨਮ।
- 1900 – ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਕੂਟਨੀਤਕ ਚਿਉਨ ਸ਼ੁਗੀਹਾਰਾ ਦਾ ਜਨਮ।
- 1907 – ਭਾਸ਼ਾ ਵਿਗਿਆਨੀ ਡਾ. ਹਰਦੇਵ ਬਾਹਰੀ ਦਾ ਜਨਮ।
- 1919 – ਅਮਰੀਕੀ ਲੇਖਕ ਜੇ ਡੀ ਸੈਲਿੰਜਰ ਦਾ ਜਨਮ।
- 1920 – ਪੰਜਾਬੀ ਲੇਖਕ, ਆਲੋਚਕ, ਖੋਜੀ ਡਾ. ਸੁਰਿੰਦਰ ਸਿੰਘ ਕੋਹਲੀ ਦਾ ਜਨਮ।
- 1922 – ਭਾਰਤੀ ਸੁਤੰਤਰਤਾ ਸੈਲਾਨੀ ਵੱਸਣ ਸਿੰਘ ਦਾ ਜਨਮ।
- 1924 – ਮਹਾਨ ਸਿੱਖ ਵਿਦਿਵਾਨ ਡਾ. ਕਿਰਪਾਲ ਸਿੰਘ ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ
- 1930 – ਸੀਰੀਆ ਦਾ ਕਵੀ ਅਡੋਨਿਸ ਦਾ ਜਨਮ।
- 1937 – ਭਾਰਤੀ ਇਤਿਹਾਸਕਾਰ ਕਾਸ਼ੀ ਨਾਥ ਸਿੰਘ ਦਾ ਜਨਮ।
- 1937 – ਹਿੰਦੀ ਦਾ ਕਵੀ ਅਤੇ ਨਾਵਲਕਾਰ ਵਿਨੋਦ ਕੁਮਾਰ ਸ਼ੁਕਲ ਦਾ ਜਨਮ।
- 1941 – ਬ੍ਰਿਤਾਨੀ ਵਿਗਿਆਨੀ ਅਤੇ ਚਿਕਿਤਸਾ ਦੇ ਨੋਬਲ ਪੁਰਸਕਾਰ ਦੇ ਸਹਵਿਜੇਤਾ ਮਾਰਟਿਨ ਜਾਨ ਐਵੰਸ ਦਾ ਜਨਮ।
- 1944 – ਪੰਜਾਬੀ ਆਲੋਚਕ ਡਾ. ਤੇਜਵੰਤ ਮਾਨ ਦਾ ਜਨਮ।
- 1944 – ਬੰਗਲਾਦੇਸ਼ੀ ਰਾਜਨੇਤਾ ਅਬਦੁਲ ਹਾਮਿਦ ਦਾ ਜਨਮ।
- 1944 – ਹਿੰਦੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰ ਪ੍ਰੀਕਸ਼ਤ ਸਾਹਨੀ ਦਾ ਜਨਮ।
- 1946 – ਪੰਜਾਬੀ ਦਾ ਕਵੀ ਅਤੇ ਸਾਹਿਤਕ ਪੱਤਰਕਾਰ ਪ੍ਰਮਿੰਦਰਜੀਤ ਦਾ ਜਨਮ।
- 1949 – ਪੰਜਾਬ ਗਿਆਨ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ ਲੇਖਕ ਅੱਛਰੂ ਸਿੰਘ ਦਾ ਜਨਮ।
- 1949 – ਪਾਕਿਸਤਾਨੀ ਲੇਖਕ, ਸਾਹਿਤਕ ਆਲੋਚਕ ਅਤੇ ਕਾਲਮਨਵੀਸ ਮਨਜ਼ੂਰ ਏਜਾਜ਼ ਦਾ ਜਨਮ।
- 1950 – ਭਾਰਤੀ ਉਰਦੂ ਕਵੀ ਅਤੇ ਬਾਲੀਵੁੱਡ ਗੀਤਕਾਰ ਰਾਹਤ ਇੰਦੋਰੀ ਦਾ ਜਨਮ।
- 1950 – ਭਾਰਤੀ-ਕਨੇਡੀਅਨ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਦੀਪਾ ਮਹਿਤਾ ਦਾ ਜਨਮ।
- 1951 – ਐਪਿਕ ਪੰਜਾਬੀ ਕਵੀ ਅਲੀ ਅਰਸ਼ਦ ਮੀਰ ਦਾ ਜਨਮ।
- 1951 – ਭਾਰਤੀ ਐਕਟਰ ਅਤੇ ਫ਼ਿਲਮਸਾਜ਼ ਨਾਨਾ ਪਾਟੇਕਰ ਦਾ ਜਨਮ।
- 1952 – ਭਾਰਤ ਦਾ ਹਿੰਦੀ ਕਵੀ ਉਦੈ ਪ੍ਰਕਾਸ਼ ਦਾ ਜਨਮ।
- 1953 – ਪੰਜਾਬੀ ਦਾ ਨਾਵਲਕਾਰ ਕਰਮਜੀਤ ਕੁੱਸਾ ਦਾ ਜਨਮ।
- 1955 – ਪੰਜਾਬੀ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਜਸਬੀਰ ਸਿੰਘ ਜੱਸ ਦਾ ਜਨਮ।
- 1955 – ਪਾਕਿਸਤਾਨੀ ਪੰਜਾਬੀ ਅਤੇ ਉਰਦੂ ਕਵੀ ਅਤੇ ਗਲਪਕਾਰ ਮੀਰ ਤਨਹਾ ਯੂਸਫੀ ਦਾ ਜਨਮ।
- 1958 – ਪੰਜਾਬੀ ਸ਼ਾਇਰ ਅਤੇ ਸਾਹਿਤਕਾਰ ਪਿਸ਼ੌਰਾ ਸਿੰਘ ਪੇਸ਼ੀ ਦਾ ਜਨਮ।
- 1961 – ਕੈਨੇਡਾ ਦਾ ਪੰਜਾਬੀ ਸਾਹਿਤਕਾਰ ਮੇਜਰ ਮਾਂਗਟ ਦਾ ਜਨਮ।
- 1962 – ਭਾਰਤੀ ਔਰਤ ਉਦਯੋਗਪਤੀ ਸੁਨੰਦਾ ਪੁਸ਼ਕਰ ਦਾ ਜਨਮ।
- 1964 – ਅਫ਼ਗਾਨ ਗਾਇਕਾ ਨਗ਼ਮਾ ਦਾ ਜਨਮ।
- 1966 – ਪੰਜਾਬ, ਭਾਰਤ ਕਿੱਤਾ ਕਵੀ, ਲੇਖਕ ਬਲਦੇਵ ਦੂਹੜੇ ਦਾ ਜਨਮ।
- 1966 – ਨਿੱਕੀ ਪੰਜਾਬੀ ਕਹਾਣੀਕਾਰ ਕੇਸਰਾ ਰਾਮ ਦਾ ਜਨਮ।
- 1975 – ਭਾਰਤੀ ਗੀਤਕਾਰ ਅਤੇ ਸੰਗੀਤਕਾਰ ਕੇ ਕਲਿਆਣ ਦਾ ਜਨਮ।
- 1975 – ਭਾਰਤੀ ਮਹਿਲਾ, ਟਰੈਕ ਅਤੇ ਫੀਲਡ ਅਥਲੀਟ ਅਨੁਰਾਧਾ ਬਿਸਵਾਲ ਦਾ ਜਨਮ।
- 1975 – ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਸੋਨਾਲੀ ਬੇਂਦਰੇ ਦਾ ਜਨਮ।
- 1976 – ਭਾਰਤੀ ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਕੁਲਜੀਤ ਰੰਧਾਵਾ ਦਾ ਜਨਮ।
- 1978 – ਭਾਰਤੀ ਅਭਿਨੇਤਰੀ ਵਿਦਿਆ ਬਾਲਨ ਦਾ ਜਨਮ।
- 1983 – ਜਮਾਇਕਾ ਦੀ ਮਹਿਲਾ ਅਥਲੀਟ ਮੇਲੈਨ ਵਾਕਰ ਦਾ ਜਨਮ।
- 1988 – ਪਾਕਿਸਤਾਨੀ ਸਵੈਟ ਘਾਟੀ ਦੀ ਪਸ਼ਤੋ ਗਾਇਕਾ ਗ਼ਜ਼ਾਲਾ ਜਾਵੇਦ ਦਾ ਜਨਮ।
ਦਿਹਾਂਤ
ਸੋਧੋ- 1752 – ਸਿੰਧ ਪਾਕਿਸਤਾਨ ਦਾ ਸੂਫੀ ਕਵੀ ਸ਼ਾਹ ਅਬਦੁਲ ਲਤੀਫ਼ ਭਟਾਈ ਦਾ ਦਿਹਾਂਤ।
- 1960 – ਸਵਿਸ ਸਿਆਸਤਦਾਨ, ਵਕੀਲ ਅਤੇ ਕੂਟਨੀਤਕ ਮੈਕਸ ਊਬੇਰ ਦਾ ਦਿਹਾਂਤ।
- 2005 – ਪੰਜਾਬੀ ਕਹਾਣੀਕਾਰ ਦਲਬੀਰ ਚੇਤਨ ਦਾ ਦਿਹਾਂਤ।