23 ਜੁਲਾਈ
(ਜੁਲਾਈ ੨੩ ਤੋਂ ਮੋੜਿਆ ਗਿਆ)
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
23 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 204ਵਾਂ (ਲੀਪ ਸਾਲ ਵਿੱਚ 205ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 161 ਦਿਨ ਬਾਕੀ ਹਨ।
ਵਾਕਿਆ
ਸੋਧੋ- 1549– ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵੇਂ ਦੇ ਚੀਫ਼ ਮਨਿਸਟਰ ਥਾਮਸ ਕਰੌਮਵੈਲ ਨੂੰ ਗ਼ੱਦਾਰੀ ਅਤੇ ਕੁਫ਼ਰ ਦਾ ਦੋਸ਼ ਲਾ ਕੇ ਲੰਡਨ ਵਿੱਚ ਫਾਂਸੀ ਦਿਤੀ ਗਈ।
- 1829– ਅਮਰੀਕਾ ਵਿੱਚ ਵਿਲੀਅਮ ਬਰਟ ਨੇ ਪਹਿਲਾ ਟਾਈਪ ਰਾਈਟਰ ਪੇਟੈਂਟ ਕਰਵਾਇਆ।
- 1904– ਸੇਂਟ ਲੂਈਸ (ਮਿਸਉਰੀ, ਅਮਰੀਕਾ) ਦੇ ਚਾਰਲਸ ਈ. ਮੈਂਚਿਜ਼ ਨੇ ਆਈਸ ਕਰੀਮ ਵਾਲੀ ਕੋਨ ਦੀ ਕਾਢ ਕੱਢੀ।
- 1952– ਮਿਸਰ ਦੇ ਜਰਨੈਲ ਜਮਾਲ ਅਬਦਲ ਨਾਸਿਰ ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ ਪ੍ਰਾਈਮ ਮਨਿਸਟਰ ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
- 1984– ‘ਮਿਸ ਅਮਰੀਕਾ’ ਨੇ ਅਪਣਾ ਤਾਜ ਮੋੜ ਦਿਤਾ। ਉਸ ‘ਤੇ ਦੋਸ਼ ਸੀ ਕਿ ਉਸ ਦੀਆਂ ਅਲਫ਼ ਨੰਗੀਆਂ ਤਸਵੀਰਾਂ ‘ਪੈਂਟਹਾਊਸ’ ਮੈਗ਼ਜ਼ੀਨ ਵਿੱਚ ਛਪੀਆਂ ਸਨ।
- 1707– ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚਕਾਰ ਮੁਲਾਕਾਤ
- 1914– ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ (ਅੰਮ੍ਰਿਤਸਰ) ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ ਤਾਕਿ ਕਾਨੂੰਨੀ ਅੜਿੱਕੇ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼, 29 ਮਾਰਚ, 1914 ਨੂੰ ਸਿੱਧਾ ਕੈਨੇਡਾ ਪਹੁੰਚਣਾ ਸੀ। ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ, 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿਤੀ। ਜਹਾਜ਼ ‘ਤੇ ਫ਼ਾਇਰਿੰਗ ਕਰ ਕੇ ਜਹਾਜ਼ ਨੂੰ ਤਬਾਹ ਕਰਨ ਦੀ ਧਮਕੀ ਦਿਤੀ। ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ, 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ, ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨ ਤੋਂ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਜਹਾਜ਼ ਵਿੱਚਲੇ ਸਿੱਖ ਵੀ, ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਅਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ। ਅਖ਼ੀਰ, 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ।
- 1985– ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿੱਚਕਾਰ ਮੁਲਾਕਾਤ ਹੋਈ।
- 2014– ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।
ਜਨਮ
ਸੋਧੋ- 1856– ਭਾਰਤੀ ਅਜ਼ਾਦੀ ਸੰਗਰਾਮੀ ਬਾਲ ਗੰਗਾਧਰ ਤਿਲਕ ਦਾ ਜਨਮ। (ਦਿਹਾਂਤ 1920)
- 1898 – ਬੰਗਾਲੀ ਨਾਵਲਕਾਰ ਤਾਰਾਸ਼ੰਕਰ ਬੰਧੋਪਾਧਿਆਏ ਦਾ ਜਨਮ।
- 1906– ਭਾਰਤੀ ਅਜ਼ਾਦੀ ਸੰਗਰਾਮੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ। (ਸ਼ਹੀਦ 1931)
- 1925 – ਬੰਗਲਾਦੇਸ਼ੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਤਾਜੁੱਦੀਨ ਅਹਿਮਦ ਦਾ ਜਨਮ।
- 1934 – ਰੋਮਨ ਕੈਥੋਲਿਕ ਧਾਰਮਿਕ ਸਿਸਟਰ, ਜਿਸ ਨੇ ਮਦਰ ਟੇਰੇਸਾ ਦੀ ਮੌਤ ਉੱਪਰਾਂਤ ਸੰਨ 1997 ਵਿੱਚ ਮਿਸ਼ਨਰੀਜ ਆਫ ਚੈਰਿਟੀ ਦੇ ਸੁਪੀਰੀਅਰ ਜਨਰਲ ਨਿਰਮਲਾ ਜੋਸ਼ੀ ਦਾ ਜਨਮ।
- 1936 – ਪੰਜਾਬੀ ਦਾ ਇੱਕ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ।
- 1954 – ਭਾਰਤੀ ਕ੍ਰਿਕਟ ਅੰਪਾਇਰ ਇਵਤੂਰੀ ਸ਼ਿਵਰਾਮ ਦਾ ਜਨਮ।
- 1966 – ਪਾਕਿਸਤਾਨੀ ਪੱਤਰਕਾਰ, ਖਬਰ ਐਂਕਰ, ਅਤੇ ਸੁਰੱਖਿਆ ਵਿਸ਼ਲੇਸ਼ਕ ਹਾਮਿਦ ਮੀਰ ਦਾ ਜਨਮ।
- 1967 – ਅਮਰੀਕੀ ਅਭਿਨੇਤਾ ਅਤੇ ਨਿਰਦੇਸ਼ਕ ਫਿਲਿਪ ਸੀਮੌਰ ਹਾਫਮੈਨ ਦਾ ਜਨਮ।
- 1973 – ਭਾਰਤੀ ਕਵੀ, ਲੇਖਕ ਅਤੇ ਆਲੋਚਕ ਨੰਦਿਨੀ ਸਾਹੂ ਦਾ ਜਨਮ।
- 1973 – ਰੌਕ ਪੌਪ ਡਾਂਸ ਕਿੱਤਾ ਗਾਇਕ ਗੀਤਕਾਰ ਸੰਗੀਤਕਾਰ ਅਦਾਕਾਰ ਹਿਮੇਸ਼ ਰੇਸ਼ਮਿਅਾ ਦਾ ਜਨਮ।
- 1978 – ਭਾਰਤ ਪੇਸ਼ਾ ਅਦਾਕਾਰਾ, ਡਾਂਸਰ ਕ੍ਰਿਸ਼ਨਾਕਸ਼ੀ ਸ਼ਰਮਾ ਦਾ ਜਨਮ।
- 1984 – ਅਮਰੀਕੀ ਬਾਸਕਟਬਾਲ ਕੋਚ ਬ੍ਰੈਂਡਨ ਰਾਏ ਦਾ ਜਨਮ।
- 1989 – ਅੰਗਰੇਜ਼ੀ ਅਦਾਕਾਰ ਜੋ ਹੈਰੀ ਪੋਟਰ ਦੀ ਮਸਹੂਰ ਭੂਮਿਕਾ ਡੇਨੀਅਲ ਰੈੱਡਕਲਿਫ ਦਾ ਜਨਮ।
- 1990 – ਭਾਰਤੀ ਕ੍ਰਿਕਟਰ ਅਤੇ ਸਾਬਕਾ ਸ਼ਤਰੰਜ ਖਿਡਾਰੀ ਯੁਜ਼ਵੇਂਦਰ ਚਾਹਲ ਦਾ ਜਨਮ।
- 2012– ਅਜ਼ਾਦ ਹਿੰਦ ਫ਼ੌਜ਼ ਦਾ ਕੈਪਟਨ ਲਕਸ਼ਮੀ ਸਹਿਗਲ ਦਾ ਦਿਹਾਂਤ। (ਦਿਹਾਂਤ 1914)
ਦਿਹਾਂਤ
ਸੋਧੋ- 1885 – ਅਮਰੀਕਾ ਦਾ ਅਠਾਰ੍ਹਵਾਂ ਰਾਸ਼ਟਰਪਤੀ ਉੱਲੀਸੱਸ ਐਸ. ਗਰਾਂਟ ਦਾ ਦਿਹਾਂਤ।
- 1916 – ਸਕਾਟਿਸ਼ ਕੈਮਿਸਟ ਸੀ, ਜਿਸਨੇ ਉੱਤਮ ਗੈਸਾਂ ਦੀ ਖੋਜ ਵਿਲੀਅਮ ਰੈਮਸੇ ਦਾ ਦਿਹਾਂਤ।
- 1927 – ਜਿਲਿਆਂ ਵਾਲਾ ਬਾਗ ਤੇ ਗੋਲੀਬਾਰੀ ਕਰਨ ਵਾਲਾ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਜਨਰਲ ਡਾਇਰ ਦਾ ਦਿਹਾਂਤ।
- 1942 – ਬੁਲਗਾਰੀਆਈ ਕਵੀ, ਕਮਿਊਨਿਸਟ ਅਤੇ ਇਨਕਲਾਬੀ ਨਿਕੋਲਾ ਵਾਪਤਸਾਰੋਵ ਦਾ ਦਿਹਾਂਤ।
- 1955 - 1890 ਈ. ਨੂੰ ਜਨਮੇ ਚੰਬਲ ਦੇ ਡਾਕੂ ਅਤੇ ਲੋਕਾਂ ਦੀ ਮਦਦ ਕਰਨ ਵਾਲ਼ੇ 'ਡਾਕੂ ਮਾਨ ਸਿੰਘ' ਦਾ ਮੁਕਾਬਲੇ 'ਚ ਦਿਹਾਂਤ ਹੋਇਆ।
- 2004 – ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਅਲੀ ਦਾ ਦਿਹਾਂਤ।
- 2007 – ), ਅਫਗਾਨਿਸਤਾਨ ਦਾ ਆਖ਼ਰੀ ਬਾਦਸ਼ਾਹ ਮੁਹੰਮਦ ਜ਼ਾਹਿਰ ਸ਼ਾਹ ਦਾ ਦਿਹਾਂਤ।