7 ਜੂਨ
(ਜੂਨ 7 ਤੋਂ ਮੋੜਿਆ ਗਿਆ)
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2025 |
7 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 158ਵਾਂ (ਲੀਪ ਸਾਲ ਵਿੱਚ 159ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 207 ਦਿਨ ਬਾਕੀ ਹਨ।
ਵਾਕਿਆ
ਸੋਧੋ- 1494 – ਸਪੇਨ ਤੇ ਪੁਰਤਗਾਲ ਨੇ ਦੱਖਣੀ ਅਮਰੀਕਾ ਵਿੱਚ ਨਵੇਂ ਲੱਭੇ ਮੁਲਕ ਆਪਸ ਵਿੱਚ ਵੰਡ ਲਏ।
- 1539 – ਮੁਗਲ ਸਲਤਨਤ ਸ਼ਾਸਕ ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਚੌਸਾ ਦੀ ਲੜਾਈ 'ਚ ਹਰਾ ਦਿੱਤਾ।
- 1557 – ਇੰਗਲੈਂਡ ਨੇ ਫਰਾਂਸ 'ਤੇ ਹਮਲੇ ਦਾ ਐਲਾਨ ਕੀਤਾ।
- 1654 – ਲੁਈ 14ਵਾਂ ਫਰਾਂਸ ਦੇ ਸਮਰਾਟ ਬਣੇ।
- 1692 – ਜਮੈਕਾ ਦੇ ਪੋਰਟ ਰਾਇਲ 'ਚ ਭੂਚਾਲ ਨਾਲ 30 ਹਜ਼ਾਰ ਲੋਕਾਂ ਦੀ ਮੌਤ ਹੋਈ।
- 1775 – ਯੂਨਾਈਟਡ ਕਲੋਨੀਜ਼ ਦਾ ਨਾਂ ਬਦਲ ਕੇ ਯੂਨਾਈਟਡ ਸਟੇਟਸ ਆਫ਼ ਅਮਰੀਕਾ ਰੱਖ ਦਿਤਾ ਗਿਆ।
- 1863 – ਫਰਾਂਸੀਸੀ ਸੈਨਿਕਾਂ ਨੇ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ 'ਤੇ ਕਬਜ਼ਾ ਕੀਤਾ।
- 1864 – ਅਬਰਾਹਮ ਲਿੰਕਨ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਦੁਬਾਰਾ ਚੁਣੇ ਗਏ।
- 1939 – ਬ੍ਰਿਟੇਨ ਦੇ ਜਾਰਜ ਸ਼ਸ਼ਟਮ ਅਤੇ ਐਲੀਜਾਬੇਥ ਅਮਰੀਕਾ ਦਾ ਦੌਰਾ ਕਰਨ ਵਾਲੇ ਪਹਿਲੇ ਸ਼ਾਹੀ ਦੰਪਤੀ ਬਣੇ।
- 1948 – ਕਮਿਊਨਿਸਟਾਂ ਨੇ ਚੈਕੋਸਲਵਾਕੀਆ ਤੇ ਮੁਕੰਮਲ ਕਬਜ਼ਾ ਕਰ ਲਿਆ।
- 1943 – ਅਕਾਲੀ ਦਲ ਨੇ ਆਜ਼ਾਦ ਪੰਜਾਬ ਦਾ ਪਤਾ ਪਾਸ ਕੀਤਾ।
- 1955 – ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਾਬਕਾ ਸੋਵੀਅਤ ਯੂਨੀਅਨ ਦੇ ਦੌਰੇ 'ਤੇ ਗਏ।
- 1979 – ਪਹਿਲੀ ਵਾਰ ਯੂਰਪੀ ਸੰਸਦ ਦਾ ਗਠਨ ਹੋਇਆ
- 1984 – ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ, ਅੰਮ੍ਰਿਤਸਰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸਿੱਖ ਸ਼ਹੀਦ।
- 1997 – ਮਹੇਸ਼ ਭੂਪਤੀ ਟੈਨਿਸ 'ਚ ਏਕਲ ਗਰੈਂਡ ਸਲੇਮ ਖਿਤਾਬ ਜਿੱਤਣ ਵਾਲੇ ਪਹਿਲਾਂ ਭਾਰਤੀ ਖਿਡਾਰੀ ਬਣੇ।
ਜਨਮ
ਸੋਧੋ- 1862– ਹੰਗਰੀ ਵਿੱਚ ਜੰਮੇ ਜਰਮਨ ਭੌਤਿਕ ਵਿਗਿਆਨੀ ਫਿਲਿਪ ਲੇਨਾਰਡ ਦਾ ਜਨਮ।
- 1917– ਅਮਰੀਕੀ ਗਾਇਕ, ਅਦਾਕਾਰ, ਕਾਮੇਡੀਅਨ ਅਤੇ ਫਿਲਮ ਨਿਰਮਾਤਾ ਡੀਨ ਮਾਰਟਿਨ ਦਾ ਜਨਮ।
- 1924– ਪੰਜਾਬ ਦਾ ਉੱਘਾ ਕਮਿਊਨਿਸਟ ਅਤੇ ਟਰੇਡ ਯੂਨੀਅਨ ਆਗੂ, ਪੈਨਸ਼ਨ ਸਕੀਮ ਦੇ ਪਿਤਾਮਾ ਕਾਮਰੇਡ ਪਰਦੁਮਨ ਸਿੰਘ ਦਾ ਜਨਮ।
- 1931– ਲਾਤਵੀਆਈ ਲੇਖਕ ਦਾਗਨੀਜ਼ਾ ਜ਼ਿਗਮੋਂਤੇ ਦਾ ਜਨਮ।
- 1942– ਮਿਊਨਿਖ ਦੇ ਇਤਿਹਾਸ ਦੇ ਪ੍ਰੋਫੈਸਰ ਰੇਨਰ ਕਰੋਨ ਦਾ ਜਨਮ।
- 1952– ਤੁਰਕੀ ਨਾਵਲਕਾਰ ਅਤੇ 2006 ਵਿੱਚ ਸਾਹਿਤ ਲਈ ਨੋਬਲ ਇਨਾਮ ਜੇਤੂ ਓਰਹਾਨ ਪਾਮੁਕ ਦਾ ਜਨਮ।
- 1954– ਭਾਰਤੀ ਐਥਲੈਟਿਕਸ ਕੋਚ ਆਰ. ਡੀ. ਸਿੰਘ ਦਾ ਜਨਮ।
- 1974– ਬ੍ਰਿਟਿਸ਼ ਸਾਹਸਕਰਮੀ, ਲੇਖਕ ਅਤੇ ਟੈਲੀਵਿਜ਼ਨ ਪ੍ਰਸਤੂਤਾ ਬੀਅਰ ਗ੍ਰਿਲਜ਼ ਦਾ ਜਨਮ।
- 1974 – ਭਾਰਤੀ ਟੈਨਿਸ ਖਿਡਾਰੀ ਮਹੇਸ਼ ਭੂਪਤੀ
- 1981– ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਅੰਮ੍ਰਿਤਾ ਰਾਓ ਦਾ ਜਨਮ।
- 1991– ਅਮਰੀਕੀ ਅਦਾਕਾਰਾ ਅਤੇ ਮੌਡਲ ਐਮਿਲੀ ਰਤਾਜਕੋਸਕੀ ਦਾ ਜਨਮ।
- 1996– ਭਾਰਤੀ ਕ੍ਰਿਕਟ ਖਿਡਾਰੀ ਸਭੀਨੇਣੀ ਮੇਘਨਾ ਦਾ ਜਨਮ।
ਮੌਤ
ਸੋਧੋ- 1848– ਰੂਸੀ ਸਾਹਿਤ ਆਲੋਚਕ ਵਿਸਾਰੀਓਨ ਬੇਲਿੰਸਕੀ ਦਾ ਦਿਹਾਂਤ।
- 1866– ਸੁਕੁਆਮਿਸ਼ ਕਬੀਲੇ (ਸੁਕੁਆਮਿਸ਼) ਅਤੇ ਡੂਵਾਮਿਸ਼ ਮੂਲ ਨਿਵਾਸੀਆਂ ਦਾ ਮੁਖੀ ਚੀਫ਼ ਸਿਆਟਲ ਦਾ ਦਿਹਾਂਤ।
- 1954– ਬ੍ਰਿਟਿਸ਼ ਪਾਇਨੀਅਰਿੰਗ ਕੰਪਿਊਟਰ ਵਿਗਿਆਨੀ, ਗਣਿਤਸ਼ਾਸਤਰੀ, ਤਰਕਸ਼ਾਸਤਰੀ ਅਲਾਨ ਟੂਰਿੰਗ ਦਾ ਦਿਹਾਂਤ।
- 1967– ਅਮਰੀਕੀ ਕਵੀ, ਲੇਖਕ, ਆਲੋਚਕ, ਅਤੇ ਵਿਅੰਗਕਾਰ ਡਰੋਥੀ ਪਾਰਕਰ ਦਾ ਦਿਹਾਂਤ।
- 1970– ਅੰਗਰੇਜ਼ੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਓਪੇਰਾ-ਲੇਖਕ ਈ ਐਮ ਫੋਰਸਟਰ ਦਾ ਦਿਹਾਂਤ।
- 1980– ਪੈਰਿਸ ਦਾ ਲੇਖਕ ਹੈਨਰੀ ਮਿੱਲਰ ਦਾ ਦਿਹਾਂਤ।
- 1993– ਕ੍ਰੋਏਸ਼ੀਅਨ ਪੇਸ਼ੇਵਰ ਬਾਸਕਟਬਾਲ ਖਿਡਾਰੀ ਡਰੈਜਿਨ ਪੈਟਰੋਵਿਕ ਦਾ ਦਿਹਾਂਤ।
- 2002– ਭਾਰਤ ਦੇ 5ਵੇਂ ਉਪ ਰਾਸ਼ਟਰਪਤੀ ਸ੍ਰੀ ਬੀ. ਡੀ. ਜੱਤੀ ਦਾ ਦਿਹਾਂਤ।
- 2009– ਫੈਸੀਨੇਟਿੰਗ ਵੁਮੈਨਹੁੱਡ ਲਹਿਰ ਦੀ ਸੰਸਥਾਪਕ ਹੈਲੇਨ ਐਂਡੇਲਿਨ ਦਾ ਦਿਹਾਂਤ।
- 2011– ਬੰਗਲਾਦੇਸ਼ੀ ਕਲਾਕਾਰ ਅਤੇ 1983 ਵਿਚ ਏਕੁਸ਼ੀ ਪਦਕ ਅਤੇ 1999 ਵਿਚ ਆਜ਼ਾਦੀ ਦਿਵਸ ਪੁਰਸਕਾਰ ਜੇਤੂ ਮੁਹੰਮਦ ਕਿਬਰੀਆ ਦਾ ਦਿਹਾਂਤ।
- 2019– ਹਿੰਦੀ-ਉਰਦੂ ਦੇ ਮਸ਼ਹੂਰ ਲੇਖਕ ਅਤੇ ਪੱਤਰਕਾਰ ਫਿਰੋਜ਼ ਅਸ਼ਰਫ ਦਾ ਦਿਹਾਂਤ।