ਸਿੱਖ ਧਰਮ

ਪੰਜਾਬ, ਪਾਕਿਸਤਾਨ ਵਿੱਚ ਸ਼ੁਰੂ ਹੋਇਆ ਇੱਕ ਈਸ਼ਵਰਵਾਦੀ ਧਰਮ
(ਸਿਖਾ ਤੋਂ ਮੋੜਿਆ ਗਿਆ)

ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ")[lower-roman 1] ਇੱਕ ਭਾਰਤੀ ਧਰਮ ਹੈ,[1][2][3] ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ[4] ਵਿੱਚ ਸ਼ੁਰੂ ਹੋਇਆ।[lower-roman 2][5] ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ।[6][7] ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।[8][9][10] ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।

ਸਿੱਖ ਪੰਥ ਦੇ ਦਰਸ਼ਨ ਨੂੰ ਗੁਰਮਤ ਕਿਹਾ ਜਾਂਦਾ ਹੈ, ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ। ਗੁਰੂ ਗ੍ਰੰਥ ਸਾਹਿਬ ਮੂਲ ਮੰਤਰ ਨਾਲ ਸ਼ੁਰੂ ਕਰਦਾ ਹੈ ਜੋ ਇੱਕ ਓਅੰਕਾਰ (ੴ - ਇੱਕ ਰੱਬ) ਬਾਬਤ ਇੱਕ ਬੁਨਿਆਦੀ ਪ੍ਰਾਰਥਨਾ ਹੈ। ਸਿਰਜਣਹਾਰ ਦੇ ਵਿੱਚ ਵਿਸ਼ਵਾਸ ਅਤੇ ਉਸ ਦੇ ਨਾਮ ਦਾ ਸਿਮਰਨ, ਸਾਰੀ ਮਨੁੱਖਜਾਤੀ ਦੀ ਬ੍ਰਹਮ ਏਕਤਾ ਅਤੇ ਸਮਾਨਤਾ; ਸੇਵਾ ਵਿੱਚ ਰੁੱਝਣਾ ('ਨਿਰਸਵਾਰਥ ਸੇਵਾ'); ਸਾਰਿਆਂ ਦੇ ਹਿੱਤ ਚਾਹੁਣਾ; ਇਮਾਨਦਾਰ ਅਚਰਣ ਅਤੇ ਸਧਾਰਨ ਘਰੇਲੂ ਜੀਵਨ ਜਿਊਣਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਿਤ ਸਿੱਖ ਧਰਮ ਦੀਆਂ ਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ। ਇਸ ਕਰਕੇ, ਸਿੱਖ ਧਰਮ ਇਨ੍ਹਾਂ ਦਾਅਵਿਆਂ ਦੇ ਨਾਲ ਇਤਫ਼ਾਕ ਨਹੀਂ ਰੱਖਦਾ ਹੈ ਜਿਨ੍ਹਾਂ ਅਨੁਸਾਰ ਕਿਸੇ ਇੱਕ ਵਿਸ਼ੇਸ਼ ਧਾਰਮਿਕ ਪਰੰਪਰਾ ਦਾ ਪੂਰਨ ਸੱਚ 'ਤੇ ਏਕਾਧਿਕਾਰ ਹੈ। ਸਿੱਖ ਧਰਮ ਵਿੱਚ ਧਿਆਨ ਅਤੇ ਸਿਮਰਨ ਰੱਬ ਦੀ ਮੌਜੂਦਗੀ ਨੂੰ ਮਹਿਸੂਸ ਕਰਨ ਦੇ ਸਾਧਨ ਵਜੋਂ ਪ੍ਰਗਟ ਕੀਤੇ ਗਏ ਹਨ, ਇਸ ਕਰਕੇ ਇਨ੍ਹਾਂ ਨੂੰ ਸਿੱਖੀ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਗਿਣੇ ਜਾਂਦੇ ਹਨ ਜਿਨ੍ਹਾਂ ਦਾ ਅਧਿਆਤਮਕ ਅਭਿਆਸ ਕੀਰਤਨ ਅਤੇ ਨਾਮ ਜੱਪਣਾ ਵਜੋਂ ਕੀਤਾ ਜਾਂਦਾ ਹੈ। ਸਿੱਖ ਧਰਮ ਵੀ ਪੰਜ ਚੋਰਾਂ (ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ) ਨੂੰ ਕਾਬੂ ਵਿੱਚ ਰੱਖਣ ਦੀ ਸਿੱਖਿਆ 'ਤੇ ਜ਼ੋਰ ਦਿੰਦਾ ਹੈ।

ਸਿੱਖ ਧਰਮ ਭਾਰਤੀ ਉਪਮਹਾਂਦੀਪ ਵਿੱਚ ਵਿਆਪਕ ਧਾਰਮਕ ਅਤਿਆਚਾਰ ਦੇ ਸਮੇਂ ਵਿੱਚ ਵਿਕਸਤ ਹੋਇਆ, ਅਤੇ ਇਸਨੇ ਦੋਵਾਂ ਹਿੰਦੂ ਅਤੇ ਮੁਸਲਮਾਨੀ ਧਰਮ ਦੇ ਪੈਰੋਕਾਰਾਂ ਨੂੰ ਅਕਰਸ਼ਤ ਕੀਤਾ। ਭਾਰਤ ਦੇ ਮੁਗਲ ਸ਼ਾਸਕਾਂ ਨੇ ਦੋ ਸਿੱਖ ਗੁਰੂਆਂ - ਗੁਰੂ ਅਰਜਨ ਦੇਵ (1563-1605) ਅਤੇ ਗੁਰੂ ਤੇਗ ਬਹਾਦਰ (1621-1675) ਨੂੰ ਤਸੀਹੇ ਦਿੱਤੇ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਮੁਸਲਮਾਨੀ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਖਾਂ ਉੱਪਰ ਅਤਿਆਚਾਰ ਦੀ ਵਜ੍ਹਾ 1699 ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਧਾਰਮਕ ਅਜ਼ਾਦੀ ਦੀ ਰੱਖਿਆ ਕਰਨ ਹੇਤ ਖਾਲਸੇ ਦੀ ਸਥਾਪਨਾ ਕੀਤੀ ਗਈ, ਜਿਸਦੇ ਸਦੱਸ ਅੱਜ ਤੱਕ ਸੰਤ-ਸਿਪਾਹੀ ਹੋਣ ਦਾ ਉਦੇਸ਼ ਰੱਖਦੇ ਹਨ।

ਸ਼ਬਦ ਵਿਉਤਪਤੀ

ਸੋਧੋ

ਸਿੱਖ ਗ੍ਰੰਥਾਂ ਦਾ ਬਹੁਮਤ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ, ਜਿਹੜੀ ਇੱਕ ਸਿੱਖ ਲਿੱਪੀ ਵਜੋਂ ਪਛਾਣੀ ਜਾਂਦੀ ਹੈ ਜਿਸਦਾ ਅਧਾਰ ਲੰਡਾ ਲਿੱਪੀਆਂ ਹੈ ਜੋ ਅੱਜਕੱਲ ਦੇ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਵਰਤੀਆਂ ਜਾਂਦੀਆਂ ਸਨ। ਸਿੱਖ ਧਰਮ ਦੇ ਪੈਰੋਕਾਰ ਨੂੰ ਸਿੱਖ ਕਹਿੰਦੇ ਹਨ। ਜਿਸਦਾ ਅਰਥ ਹੈ 'ਗੁਰੂ ਤੋਂ ਸਿੱਖਣ ਵਾਲੇ' ਜਾਂ 'ਗੁਰੂ ਦੇ ਚੇਲੇ'। ਪੰਜਾਬੀ ਦੇ ਸ਼ਬਦ 'ਸਿੱਖੀ' ਸਿੱਖਣ ਦਾ ਅਸਥਾਈ ਮਾਰਗ ਨੂੰ ਸੰਕੇਤ ਕਰਦਾ ਹੈ ਅਤੇ ਇਸਦੀ ਮੂਲ ਵਿਉਤਪਤੀ ਕਿਰਿਆ 'ਸਿੱਖਣਾ' ਤੋਂ ਹੈ।[11][12][13][14]

‌‌ਇਤਿਹਾਸ

ਸੋਧੋ
 
ਸਿੱਖਾਂ ਦਾ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ

ਗੁਰ ਨਾਨਕ (1469-1539) ਤਲਵੰਡੀ ਰਾਏ ਭੋਇ, ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ (ਹੁਣ ਪੰਜਾਬ, ਪਾਕਿਸਤਾਨ ਵਿੱਚ) ਕਹਿੰਦੇ ਹਨ, ਵਿੱਚ ਪੈਦਾ ਹੋਏ। ਉਹਨਾਂ ਦੇ ਮਾਤਾ-ਪਿਤਾ ਖੱਤਰੀ ਹਿੰਦੂ ਸਨ ਅਤੇ ਕੁਲੀਨ ਵਰਗ ਨਾਲ ਸਬੰਧਤ ਸਨ। ਬਚਪਨ ਤੋਂ ਹੀ ਗੁਰੂ ਨਾਨਕ ਜੀ ਪ੍ਰਭੂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਫੋਕੇ ਕ੍ਰਮਕਾਂਡਾਂ ਦਾ ਖੰਡਨ ਸਮੇਂ ਸਮੇਂ ਤੇ ਕਰਦੇ ਰਹਿੰਦੇ ਸਨ, ਜਿਸ ਦੀ ਮਿਸਾਲ ਗੁਰੂ ਜੀ ਦੇ ਜਨੇਊ ਪਾਉਣ ਤੋਂ ਇਨਕਾਰ ਕਰਨ ਤੋਂ ਮਿਲ ਜਾਂਦੀ ਹੈ | ਪ੍ਰਮਾਤਮਾ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਵਿਆਹ ਵੀ ਕਰਵਾਇਆ, ਉਨ੍ਹਾਂ ਦੇ 2 ਸਪੁਤਰ ਬਾਬਾ ਸਿਰੀ ਚੰਦ ਅਤੇ ਬਾਬਾ ਲਖਮੀ ਚੰਦ ਹੋਏ ਅਤੇ ਉਨ੍ਹਾਂ ਨੇ ਸੁਲਤਾਨ ਪੁਰ ਲੋਧੀ ਵਿਖੇ ਉਥੋਂ ਦੇ ਨਵਾਬ ਕੋਲ ਮੋਦੀ (ਕਰਿਆਨੇ ਦੇ ਵੱਡੇ ਸਟੋਰ ਵਿੱਚ ਮੈਨੇਜਰ) ਦੀ ਨੌਕਰੀ ਵੀ ਕੀਤੀ। ਉਪਰੰਤ ਉਨ੍ਹਾਂ ਨੇ ਰੱਬੀ ਪ੍ਰੇਰਣਾ ਅਨੁਸਾਰ ਚਾਰ ਮਹੱਤਵਪੂਰਨ ਯਾਤਰਾਵਾਂ ਲੋਕਾਈ ਨੂੰ ਪ੍ਰਮਾਤਮਾ ਨਾਲ ਜੋੜਨ, ਮਾੜੇ ਕੰਮਾਂ ਤੋਂ ਰੋਕਣ ਅਤੇ ਕਰਮਕਾਂਡਾਂ ਵਿਚੋਂ ਕਢਣ ਵਾਸਤੇ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਆਖਿਆ ਜਾਂਦਾ ਹੈ, ਜੋ ਕਿ ਹਜ਼ਾਰਾਂ ਮੀਲ ਲੰਮੀਆਂ ਸਨ। ਜਿਸ ਵਿੱਚ ਉਨ੍ਹਾਂ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਨਾਲ ਗੁਰੂ ਜੀ ਦੇ ਕੀਰਤਨ ਵਿੱਚ ਸੰਗਤ ਕਰਦੇ ਸਨ ਅਤੇ ਭਾਈ ਬਾਲਾ ਜੀ ਗੁਰੂ ਜੀ ਦੀ ਹਜੂਰੀ ਸੇਵਾ ਕਰਦੇ ਸਨ।

੧੫੩੮ ਵਿੱਚ, ਗੁਰੂ ਨਾਨਕ ਨੇ ਭਾਈ ਲਹਿਣਾ ਜੀ ਨੂੰ, ਆਪਣੇ ਪੁੱਤਰ ਦੀ ਬਜਾਏ ਗੁਰਗੱਦੀ ਲਈ ਚੁਣਿਆ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ। ਉਹਨਾਂ ਨੇ ਗੁਰੂ ਨਾਨਕ ਰਾਹੀਂ ਸ਼ੁਰੂ ਕੀਤੇ ਕੰਮ ਨੂੰ ਜਾਰੀ ਰੱਖਿਆ। ਗੁਰੂ ਅਮਰਦਾਸ ੭੩ ਸਾਲ ਦੀ ਉਮਰ ਵਿੱਚ ੧੫੫੨ ਵਿੱਚ ਸਿੱਖਾਂ ਦੇ ਤੀਜੇ ਗੁਰੂ ਬਣੇ। ਗੁਰੂ ਅਮਰਦਾਸ ਜੀ ਦੀ ਗੁਰਆਈ ਦੌਰਾਨ ਗੋਇੰਦਵਾਲ ਸਿੱਖੀ ਦਾ ਮਹਾਨ ਕੇਂਦਰ ਬਣ ਗਿਆ। ਉਹਨਾਂ ਨੇ ਔਰਤਾਂ ਨੂੰ ਬਰਾਬਰ ਹੱਕ ਦਿਵਾਉਣ, ਸਤੀ ਪ੍ਰਥਾ ਤੇ ਰੋਕ ਲਗਾਉਣ ਅਤੇ ਲੰਗਰ ਪਰੰਪਰਾ ਸ਼ੁਰੂ ਕੀਤੀ, ਜਿਸ ਵਿੱਚ ੧੫੬੭ ਵਿੱਚ ਅਕਬਰ ਬਾਦਸ਼ਾਹ ਨੇ ਪੰਜਾਬ ਦੇ ਆਮ ਲੋਕਾਂ ਨਾਲ ਬੈਠ ਕੇ ਲੰਗਰ ਛਕਿਆ। ਗੁਰੂ ਅਮਰਦਾਸ ਨੇ ੧੪੦ ਮਿਸ਼ਨਰੀ ਤਿਆਰ ਕੀਤੇ, ਜਿੰਨ੍ਹਾਂ ਵਿੱਚ 52 ਔਰਤਾਂ ਸਨ, ਜਿੰਨ੍ਹਾਂ ਸਿੱਖ ਧਰਮ ਦਾ ਪ੍ਰ੍ਚਾਰ ਕੀਤਾ। ੧੫੭੪ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ੯੫ ਸਾਲ ਦੀ ਉਮਰ ਵਿੱਚ ਉਹਨਾਂ ਆਪਣੇ ਜਵਾਈ, ਭਾਈ ਜੇਠਾ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਬਣਾਇਆ।

ਜੇਠਾ ਜੀ ਗੁਰੂ ਰਾਮਦਾਸ ਦੇ ਰੂਪ ਵਿੱਚ ਗੁਰਗੱਦੀ ਉੱਤੇ ਬੈਠੇ। ਉਹਨਾਂ ਰਾਮਦਾਸਪੁਰ ਨਾਂ ਦਾ ਸ਼ਹਿਰ ਵਸਾਇਆ, ਜਿਸ ਦਾ ਨਾਂ ਬਾਅਦ ਵਿੱਚ ਅੰਮ੍ਰਿਤਸਰ ਬਣ ਗਿਆ। 1581 ਵਿੱਚ, ਗੁਰੂ ਅਰਜਨ ਦੇਵ – ਚੌਥੇ ਗੁਰੂ ਜੀ ਦੇ ਸਭ ਤੋਂ ਛੋਟੇ ਸਪੁੱਤਰ, ਸਿੱਖਾਂ ਦੇ ਪੰਜਵੇਂ ਗੁਰੂ ਬਣੇ। ਹਰਿਮੰਦਰ ਸਾਹਿਬ ਦੇ ਨਿਰਮਾਣ ਤੋਂ ਇਲਾਵਾ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਸ਼ਬਦਾਂ ਨੂੰ ਲਿਖਵਾਇਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ੨੦੦੦ ਤੋਂ ਵੱਧ ਸ਼ਬਦਾਂ ਦਾ ਯੋਗਦਾਨ ਦਿੱਤਾ। ੧੬੦੪ ਵਿੱਚ ਉਹਨਾਂ ਸਿੱਖਾਂ ਦੇ ਪਹਿਲੇ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਆਦਿ ਗ੍ਰੰਥ ਨੂੰ ਸਥਾਪਤ ਕਰਵਾਇਆ। ੧੬੦੬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਤਬਦੀਲੀਆਂ ਨਾ ਕਰਨ ਤੋਂ ਇਨਕਾਰ ਕਰਨ ਉੱਤੇ ਮੁਗ਼ਲ ਬਾਦਸ਼ਾਹ ਵਲੋਂ ਉਹਨਾਂ ਨੂੰ ਜਿਉਂਦੇ ਜੀਅ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰਵਾ ਦਿੱਤਾ ਗਿਆ।

ਗੁਰੂ ਹਰਗੋਬਿੰਦ ਜੀ, ਸਿੱਖਾਂ ਦੇ ਛੇਵੇਂ ਗੁਰੂ ਬਣੇ। ਉਹਨਾਂ ਦੋ ਤਲਵਾਰਾਂ ਧਾਰਨ ਕੀਤੀਆਂ - ਇੱਕ ਮੀਰੀ ਦੀ ਅਤੇ ਦੂਜੀ ਪੀਰੀ ਦੀ। ਉਸ ਸਮੇਂ ਤੋਂ, ਸਿੱਖ ਇੱਕ ਫੌਜੀ ਤਾਕਤ ਬਣ ਗਏ ਅਤੇ ਆਪਣੀ ਅਜ਼ਾਦੀ ਲਈ ਜੰਗੀ ਸਿਲਖਾਈ ਦਿੱਤੀ ਜਾਣ ਲੱਗੀ। ੧੬੪੪ ਵਿੱਚ, ਗੁਰੂ ਹਰਿ ਰਾਏ ਸਿੱਖਾਂ ਦੇ ਗੁਰੂ ਬਣੇ ਅਤੇ ਉਹਨਾਂ ਦੇ ਬਾਅਦ ਗੁਰੂ ਹਰਿ ਕ੍ਰਿਸ਼ਨ ਜੀ, ਸਭ ਤੋਂ ਛੋਟੀ ਉਮਰ ਵਿੱਚ ੧੬੬੧ ਈਸਵੀ ਵਿੱਚ। ਗੁਰੂ ਤੇਗ ਬਹਾਦਰ ਜੀ ੧੬੬੫ ਵਿੱਚ ਗੁਰੂ ਬਣੇ ਅਤੇ ੧੬੭੫ ਤੱਕ ਸਿੱਖਾਂ ਦੀ ਅਗਵਾਈ ਕੀਤੀ, ਜਦੋਂ ਤੱਕ ਕਿ ਉਹਨਾਂ ਕਸ਼ਮੀਰੀ ਹਿੰਦੂਆਂ ਵਲੋਂ ਸਹਾਇਤਾ ਦੀ ਬੇਨਤੀ ਕਰਨ ਉੱਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੁਰਬਾਨੀ ਦੇ ਦਿੱਤੀ।

੧੬੭੫ ਈਸਵੀ ਵਿੱਚ, ਮੁਗਲ ਸ਼ਾਸਕ ਔਰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਰੂਪ ਵਿੱਚ ਸ਼ਹੀਦ ਕਰਵਾ ਦਿੱਤਾ। ਸਿੱਖ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਲੋਕਾਂ ਲਈ ਕੁਰਬਾਨੀ ਦੇਣ ਦੇ ਕਾਰਨ "ਹਿੰਦ ਦੀ ਚਾਦਰ" ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿੰਨ੍ਹਾਂ ਨੂੰ ਮੁਗਲ ਬਾਦਸ਼ਾਹ ਇਸਲਾਮ ਕਬੂਲ ਕਰਾਉਣ ਵਿੱਚ ਅਸਫ਼ਲ ਰਿਹਾ ਹੈ। ਇਸ ਘਟਨਾ ਨੇ ਸਿੱਖ ਇਤਿਹਾਸ ਵਿੱਚ ਵੱਡਾ ਮੋੜ ਲਿਆਂਦਾ। ਅਗਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਕਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ, ਜਿੰਨ੍ਹਾਂ ਨੂੰ ਖ਼ਾਲਸਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਨ ਉਪਰੰਤ, ਗੁਰੂ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ (ਜਿੱਤ ਦੀ ਚਿੱਠੀ) ਭੇਜਿਆ। ਸਿੱਖਾਂ ਦੇ ਅੰਤਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ੧੭੦੮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਆਖਰੀ ਅਤੇ ਜੁੱਗੋ ਜੁੱਗ ਅਟੱਲ ਗੁਰੂ ਦੇ ਰੂਪ ਵਿੱਚ ਦਰਜਾ ਦਿੱਤਾ।

ਫਿਲਾਸਫੀ ਅਤੇ ਸਿੱਖਿਆਵਾਂ

ਸੋਧੋ

ਸਿੱਖ ਧਾਰਮਿਕ ਸਿੱਖਿਆਵਾਂ ਨੂੰ 5 ਭਾਗਾਂ 'ਚ ਵੰਡਿਆ ਜਾ ਸਕਦਾ ਹੈ:

ਮੂਲ ਸੋਚ ਅਤੇ ਨਿਯਮ

ਸੋਧੋ
  1. "ਇਕ ਓਅੰਕਾਰ" – ਇੱਕ ਪਰਮਾਤਮਾ: ਸਿਰਫ਼ ਇੱਕ ਹੀ ਰੱਬ ਹੈ, ਜਿਸ ਦੇ ਬੇਅੰਤ ਗੁਣ ਅਤੇ ਨਾਂ ਹਨ; ਉਹ ਸਭ ਧਰਮਾਂ ਲਈ ਇੱਕੋ ਹੀ ਹੈ, ਉਸ ਦਾ ਕੋਈ ਲਿੰਗ ਨਹੀਂ ਹੈ, ਪਰ ਉਹ ਸਭ ਥਾਵਾਂ ਅਤੇ ਸਭ ਚੀਜ਼ਾਂ ਵਿੱਚ ਮੌਜੂਦ ਹੈ।
  2. ਛੇਤੀ ਉੱਠੋ ਅਤੇ ਪ੍ਰਾਰਥਨਾ: ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ (ਅੰਮ੍ਰਿਤ ਵੇਲੇ ਉੱਠੋ ਅਤੇ ਰੱਬ ਦਾ ਨਾਂ ਧਿਆਓ ਅਤੇ ਇਕਗਾਰਕਤਾ ਬਣਾਉ।
  3. ਹੱਕ ਦੀ ਰੋਜ਼ੀ ਰੋਟੀ ਕਮਾਉ: ਹਰੇਕ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਅਤੇ ਦੂਜੇ ਦਾ ਹੱਕ ਨਾ ਖੋਵੋ, ਪਰ ਹਰੇਕ ਨੂੰ ਆਪਣੀ ਮਿਹਨਤ ਦਾ ਫ਼ਲ ਦੂਜਿਆਂ ਨਾਲ ਵੰਡਣਾ ਚਾਹੀਦਾ ਹੈ।
  4. ਹੋਰਾਂ ਨਾਲ ਸਾਂਝਾ: ਹਰੇਕ ਦਾ ਘਰ ਦੂਜਿਆਂ ਲਈ ਹਮੇਸ਼ਾ ਖੁੱਲਾ ਹੈ। ਸਭ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸਭ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਇੱਕ ਦੀ ਮਿਹਨਤ ਦਾ ਫ਼ਲ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ।
  5. ਜੂਨ-ਚੱਕਰ, ਕਰਮ ਅਤੇ ਮੁਕਤੀ: ਸਭ ਜੰਤੂਆਂ ਵਿੱਚ ਆਤਮਾ ਹੈ, ਜੋ ਕਿ ਵੱਖ-ਵੱਖ ਜੂਨਾਂ ਵਿੱਚ ਉਦੋਂ ਤੱਕ ਘੁੰਮਦੀਆਂ ਰਹਿੰਦੀ ਹੈ, ਜਦੋਂ ਤੱਕ ਮੁਕਤੀ ਨਹੀਂ ਮਿਲ ਜਾਂਦੀ ਹੈ।
  6. ਰੱਬ ਨੂੰ ਯਾਦ ਰੱਖੋ: ਰੱਬ ਨੂੰ ਪਿਆਰ ਕਰੋ, ਪਰ ਉਸ ਵਿੱਚ ਸ਼ਰਧਾ ਰੱਖੋ।
  7. ਮਨੁੱਖਤਾ: ਸਭ ਮਨੁੱਖ ਬਰਾਬਰ ਹਨ। ਸਭ ਸਰਵ-ਸ਼ਕਤੀਮਾਨ ਵਾਹਿਗੁਰੂ, ਦੇ ਧੀਆਂ-ਪੁੱਤਰ ਹਨ।
  8. ਅਖਲਾਕੀ ਕਦਰਾਂ ਰੱਖੋ: ਸਭ ਜੀਵਾਂ ਦੇ ਹੱਕਾਂ ਨੂੰ ਬਚਾਉ, ਅਤੇ ਉਹਨਾਂ ਦੀ ਖਾਤਰ ਲੜੋ, ਖਾਸ ਕਰਕੇ ਆਪਣੇ ਸਾਥੀਆਂ ਦੇ।
  9. ਨਿੱਜੀ ਸ਼ਹਾਦਤ: ਸਭ ਸਰਵੋਤਮ ਅਸੂਲਾਂ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਲਈ ਤਿਆਰ ਰਹੋ- ਗੁਰੂ ਤੇਗ ਬਹਾਦਰ ਜੀ ਵੱਲ ਵੇਖੋ।
  10. ਰੱਬ ਲਈ ਕਈ ਮਾਰਗ ਹਨ: ਸਿੱਖ ਇਹ ਵਿਸ਼ਵਾਸ ਕਰਦੇ ਹਨ ਕਿ ਮੁਕਤੀ ਗੈਰ-ਸਿੱਖਾਂ ਰਾਹੀਂ ਨੂੰ ਵੀ ਪ੍ਰਾਪਤ ਹੋ ਸਕਦੀ ਹੈ।
  11. ਜ਼ਿੰਦਗੀ ਬਾਰੇ ਚੰਗੀ ਸੋਚ: “ਚੜ੍ਹਦੀ ਕਲਾ” – ਜ਼ਿੰਦਗੀ ਬਾਰੇ ਹਮੇਸ਼ਾ ਚੰਗੀ, ਖੁਸ਼-ਉਮੀਦ, ਪ੍ਰਸੰਨ-ਚਿੱਤ ਸੋਚ ਰੱਖਣੀ ਚਾਹੀਦੀ ਹੈ।
  12. ਅਨੁਸ਼ਾਸਤ ਜੀਵਨ: ਅੰਮ੍ਰਿਤ ਛਕਣ ਉਪਰੰਤ, ਸਿੱਖ ਨੂੰ ਪੰਜ ਕਕਾਰ ਪਹਿਨਣੇ ਜ਼ਰੂਰੀ ਹਨ, ਪੰਜਾਂ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ।
  13. ਦਿਨ ਦੀ ਕੋਈ ਖਾਸ ਪੂਜਾ ਨਹੀਂ: ਸਿੱਖ ਕਿਸੇ ਖਾਸ ਦਿਨ ਦੇ ਪਵਿੱਤਰ ਹੋਣ ਵਿੱਚ ਯਕੀਨ ਨਹੀਂ ਰੱਖੇਗਾ।
  14. ੫ ਬੁਰਾਈਆਂ ਤੋਂ ਬਚੋ: ਹਰੇਕ ਸਿੱਖ ਨੂੰ 5 ਬੁਰਾਈਆਂ ਤੋਂ ਬਚਣਾ ਚਾਹੀਦਾ ਹੈ: ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ
  15. ਬਚਾਅ ਲਈ ੫ ਹਥਿਆਰ: ਸੰਤੋਖ, ਦਾਨ, ਦਿਆਲਤਾ, ਚੜ੍ਹਦੀ ਕਲਾ, ਮਨੁੱਖਤਾ

ਹੋਰ ਵਧੇਰੇ ਜਾਣਕਾਰੀ ਲਈ ਸਿੱਖੀ ਮੂਲ ਸੋਚ ਅਤੇ ਨਿਯਮ ਦੀ ਚੋਣ ਕਰੋ।

  1. ਅਫਵਾਹਾਂ ਤੋਂ ਬਚੋ ਅਤੇ ਰੱਬ ਵਿੱਚ ਵਿਸ਼ਵਾਸ ਕਰੋ

ਅਸਲ ਕਦਰਾਂ

ਸੋਧੋ

ਸਿੱਖਾਂ ਨੂੰ ਇਹਨਾਂ ਹੇਠ ਦਿੱਤੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ:

  1. ਬਰਾਬਰਤਾ: ਰੱਬ ਸਾਹਮਣੇ ਸਭ ਮਨੁੱਖ ਬਰਾਬਰ ਹਨ।
  2. ਰੱਬ ਦੀ ਰੂਹ: ਸਭ ਜੀਵ ਜੰਤ ਰੱਬ ਦਾ ਭਾਗ ਹਨ ਅਤੇ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
  3. ਨਿੱਜੀ ਅਧਿਕਾਰ: ਹਰ ਵਿਅਕਤੀ ਨੂੰ ਜਿਉਣ ਦਾ ਅਧਿਕਾਰ ਹੈ, ਪਰ ਇਸ ਅਧਿਕਾਰ 'ਤੇ ਪਾਬੰਦੀਆਂ ਹਨ।
  4. ਕਰਮ: ਹਰੇਕ ਦੇ ਕਰਮ ਮੁਕਤੀ ਲਈ ਸਹਾਇਕ ਹਨ – ਚੰਗੇ ਕਰਮ, ਰੱਬ ਨੂੰ ਯਾਦ ਰੱਖਣਾ।
  5. ਪਰਿਵਾਰਕ ਜ਼ਿੰਦਗੀ ਜਿਉਣੀ: ਬੱਚਿਆਂ ਨੂੰ ਪੈਦਾ ਕਰਨ ਅਤੇ ਪਾਲਣ ਪੋਸ਼ਣ ਲਈ ਪਰਿਵਾਰਕ ਇਕਾਈ ਦੇ ਰੂਪ ਵਿੱਚ ਰਹਿਣਾ ਲਾਜ਼ਮੀ ਹੈ।
  6. ਸਾਂਝ: ਇਹ ਸਾਂਝ ਵਧਾਉਣ ਲਈ ਅਤੇ ਆਪਣੀ ਕੁੱਲ ਕਮਾਈ ਵਿੱਚ ਦਸਵੰਦ ਕੱਢਣ (ਦਾਨ ਕਰਨਾ) ਨੂੰ ਉਤਸ਼ਾਹਿਤ ਕਰਦਾ ਹੈ।
  7. ਰੱਬ ਦਾ ਭਾਣਾ ਮੰਨਣਾ: ਆਪਣੀ ਸ਼ਖਸੀਅਤ ਦਾ ਏਦਾਂ ਵਿਕਾਸ ਕਰਨਾ ਕਿ ਖ਼ੁਸ਼ੀ ਅਤੇ ਗ਼ਮੀ ਦੀਆਂ ਘਟਨਾਵਾਂ ਨੂੰ ਇੱਕੋ ਜਿਹਾ ਮੰਨਣਾ ਹੈ।
  8. ਜ਼ਿੰਦਗੀ ਦੇ ੪ ਫਲ਼: ਸੱਚਾਈ, ਸੰਤੋਖ, ਸੰਤੁਸ਼ਟੀ ਅਤੇ ਨਾਮ।

ਹੋਰ ਵਧੇਰੇ ਜਾਣਕਾਰੀ ਲਈ ਵੇਖੋ: Sikhism underlying values.

ਰਹਿਤ ਮਰਿਆਦਾ

ਸੋਧੋ
  1. ਗੈਰਤਰਕਪੂਰਨ ਵਿਵਹਾਰ: ਸਿੱਖਾਂ ਲਈ ਰਸਮਾਂ ਮਹੱਤਵਪੂਰਨ ਨਹੀਂ ਹਨ (ਧਾਰਮਿਕ ਯਾਤਰਾਵਾਂ, ਨਦੀਆਂ ਵਿੱਚ ਇਸ਼ਨਾਨ, ਪੱਥਰਾਂ, ਤਸਵੀਰਾਂ ਦੀ ਪੂਜਾ, ਔਰਤਾਂ ਲਈ ਕੱਪੜੇ ਪਾਉਣ ਦੀ ਪਾਬੰਦੀ ਆਦਿ)
  2. ਮੋਹ ਮਾਇਆ: (“ਮਾਇਆ”) ਪਦਾਰਥਾਂ ਦਾ ਸਿੱਖਾਂ ਲਈ ਕੋਈ ਮਤਲਬ ਨਹੀਂ ਹੈ। ਧਨ, ਸੋਨਾ, ਭੰਡਾਰ, ਜ਼ਮੀਨ, ਜਾਇਦਾਦ ਸੰਸਾਰ ਛੱਡਣ ਸਮੇਂ ਧਰਤੀ ਉੱਤੇ ਹੀ ਰਹਿ ਜਾਵੇਗਾ। ਉਹਨਾਂ ਨਾਲ ਜੁੜਨ ਦਾ ਫਾਇਦਾ ਨਹੀਂ ਹੈ।
  3. ਜੀਵ ਦੀ ਸ਼ਹਾਦਤ: ਸਤੀ (ਵਿਧਵਾਵਾਂ ਨੂੰ ਉਹਨਾਂ ਦੇ ਪਤੀ ਨੂੰ ਜਲਾਉਣ ਸਮੇਂ ਚਿਖਾ ਵਿੱਚ ਸੁੱਟਣਾ), ਧਾਰਮਿਕ ਕਾਰਜ ਲਈ ਜੀਵਾਂ ਦੀ ਬਲੀ ਦੇਣ ਉਤੇ ਪਾਬੰਦੀ ਹੈ।
  4. ਨਾ-ਪਰਿਵਾਰਕ ਜ਼ਿੰਦਗੀ: ਇੱਕ ਸਿੱਖ ਨੂੰ ਅਵਾਰਾ, ਭਿਖਾਰੀ, ਜੋਗੀ, ਭਿਖੂ, ਸਾਧ ਜਾਂ ਬ੍ਰਹਮਚਾਰੀ ਦੇ ਰੂਪ ਵਿੱਚ ਨਹੀਂ ਰਹਿਣਾ ਚਾਹੀਦਾ।
  5. ਬਿਨਾਂ ਕੰਮ ਦੇ ਗੱਲਬਾਤ: ਗੱਪਸ਼ੱਪ, ਬਹਿਸ, ਝੂਠ ਬੋਲਣਾ ਵਰਜਿਤ ਹੈ।
  6. ਮਾਦਕ ਪਦਾਰਥ: ਸ਼ਰਾਬ ਪੀਣੀ, ਨਸ਼ਿਆਂ ਦੀ ਵਰਤੋਂ, ਤੰਬਾਕੂ, ਸਿਗਰਟਨੋਸ਼ੀ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਹੈ।
  7. ਪੁਜਾਰੀ ਵਰਗ: ਸਿੱਖ ਧਾਰਮਿਕ ਕਾਰਜ ਕਰਨ ਲਈ ਕਿਸੇ ਪੁਜਾਰੀ (ਧਾਰਮਿਕ ਪੁਰਸ਼) ਉੱਤੇ ਨਿਰਭਰ ਨਹੀਂ ਕਰਦੇ ਹਨ।

ਹੋਰ ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਿਆਦਾ ਨੂੰ ਵੇਖੋ।

ਤਕਨੀਕਾਂ ਅਤੇ ਢੰਗ

ਸੋਧੋ
  1. ਨਾਮ ਜਪੋ: - ਮੁਫ਼ਤ ਸੇਵਾ, ਧਿਆਨ ਅਤੇ ਸਿਮਰਨ, ਧਾਰਮਿਕ ਕੀਰਤਨ
  2. ਕਿਰਤ ਕਰੋ: - ਰੱਬ ਨੂੰ ਯਾਦ ਰੱਖਦੇ ਹੋਏ ਇਮਾਨਦਾਰੀ, ਕਮਾਈ, ਮੇਹਨਤ ਕਰਨੀ।
  3. ਵੰਡ ਛੱਕੋ: - ਲੋੜ ਸਮੇਂ ਹੋਰਾਂ ਨਾਲ ਰੋਜ਼ੀ ਸਾਂਝੀ ਕਰਨੀ, ਮੁਫ਼ਤ ਭੋਜਨ ਲੰਗਰ, ਕਿਰਤ ਕਮਾਈ ਵਿੱਚੋਂ ਦਸਵੰਦ ਕੱਢਣਾ।

ਵਧੇਰੇ ਜਾਣਕਾਰੀ ਲਈ ਵੇਖੋ ਸਿੱਖ ਸਿਧਾਂਤ ਅਤੇ ਢੰਗ

ਹੋਰ ਸਿਧਾਂਤ

ਸੋਧੋ
  1. ਰੱਬ ਦੇ ਪੁੱਤਰ ਨਹੀਂ: ਇਸਾਈਆਂ ਵਾਂਗ ਗੁਰੂ “ਰੱਬ ਦੇ ਪੁੱਤਰ” ਨਹੀਂ ਸਨ। ਸਿੱਖੀ ਮੁਤਾਬਕ ਸਭ ਹੀ ਰੱਬ ਦੇ ਬੱਚੇ ਹਨ ਅਤੇ ਰੱਬ ਹੀ ਉਹਨਾਂ ਦਾ ਮਾਤਾ/ਪਿਤਾ ਹੈ।
  2. ਸਭ ਨੂੰ ਜੀ ਆਇਆਂ ਨੂੰ: ਸਭ ਧਰਮਾਂ ਦੇ ਲੋਕ ਗੁਰਦੁਆਰੇ ਵਿੱਚ ਜਾ ਸਕਦੇ ਹਨ, ਪਰ ਕੁਝ ਨਿਯਮਾਂ ਦੀ ਪਾਲਨਾ ਕਰਨੀ ਲਾਜ਼ਮੀ ਹੈ- ਆਪਣਾ ਸਿਰ ਢਕਿਆ ਹੋਵੇ, ਜੁੱਤੀਆਂ ਲਾਹੀਆਂ ਹੋਣ, ਕੋਈ ਵੀ ਨਸ਼ਾ ਨਾ ਕੀਤਾ ਹੋਵੇ।
  3. ਬਹੁ-ਪੱਧਰੀ ਪਹੁੰਚ: ਸਿੱਖੀ ਸੋਚ ਨੂੰ ਇੱਕ ਬਹੁ-ਪੱਧਰੀ ਸੋਚ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਉਦਾਹਰਨ ਲਈ “ਸਹਿਜਧਾਰੀ” (ਹੌਲੀ ਅਪਨਾਉਣ ਵਾਲੇ) ਵੀ ਸਿੱਖ ਹਨ, ਜਿੰਨਾਂ ਨੇ ਪੰਜ ਕਕਾਰ ਧਾਰਨ ਨਹੀਂ ਕੀਤੇ ਹਨ, ਪਰ ਉਹ ਹਾਲੇ ਵੀ ਸਿੱਖ ਹੀ ਹਨ।

ਸਿੱਖ ਗੁਰੂ

ਸੋਧੋ

ਸਿੱਖ ਗੁਰੂ

ਸੋਧੋ

ਸਿੱਖੀ ਨੂੰ ਦਸ ਗੁਰੂਆਂ, ਜਿੰਨਾਂ ਨੂੰ ਅਧਿਆਪਕ ਦੇ ਤੌਰ ਕੇ ਜਾਣਿਆ ਜਾਂਦਾ ਹੈ, ਨੇ ੧੪੬੯ ਤੋਂ ੧੭੦੮ ਵਿੱਚ ਤਿਆਰ ਕੀਤਾ ਹੈ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜ਼ਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਕਰਨਾ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਗੁਰੂ ਬਣਾਇਆ। ਭਾਰਤ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲਗਭਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸ ਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।

# ਨਾਂ ਗੁਰਗੱਦੀ ਪ੍ਰਕਾਸ਼ ਉਸਤਵ ਜੋਤੀ ਜੋਤ ਉਮਰ ਪਿਤਾ ਮਾਤਾ
ਗੁਰੂ ਨਾਨਕ ਦੇਵ ੧੫ ਅਪ੍ਰੈਲ ੧੪੬੯ ੧੫ ਅਪ੍ਰੈਲ ੧੪੬੯ ੨੨ ਸਤੰਬਰ ੧੫੩੯ ੬੯ ਮਹਿਤਾ ਕਾਲੂ ਮਾਤਾ ਤ੍ਰਿਪਤਾ
ਗੁਰੂ ਅੰਗਦ ਦੇਵ ਜੀ ੭ ਸਤੰਬਰ ੧੫੩੯ ੩੧ ਮਾਰਚ ੧੫੦੪ ੨੯ ਮਾਰਚ ੧੫੫੨ ੪੮ ਬਾਬਾ ਫੇਰੂ ਮੱਲ ਮਾਤਾ ਰਾਮੋ
ਗੁਰੂ ਅਮਰਦਾਸ ਜੀ ੨੫ ਮਾਰਚ ੧੫੫੨ ੫ ਮਈ ੧੪੭੯ ੧ ਸਤੰਬਰ ੧੫੭੪ ੯੫ ਤੇਜ ਭਾਨ ਮਾਤਾ ਬਖ਼ਤ ਕੌਰ
ਗੁਰੂ ਰਾਮਦਾਸ ਜੀ ੨੯ ਅਗਸਤ ੧੫੭੪ ੨੪ ਸਤੰਬਰ ੧੫੩੪ ੧ ਸਤੰਬਰ ੧੫੮੧ ੪੭ ਬਾਬਾ ਹਰੀਦਾਸ ਮਾਤਾ ਦਇਆ ਕੌਰ
ਗੁਰੂ ਅਰਜਨ ਦੇਵ ਜੀ ੨੮ ਅਗਸਤ ੧੫੮੧ ੧੫ ਅਪ੍ਰੈਲ ੧੫੬੩ ੩੦ ਮਈ ੧੬੦੬ ੪੩ ਗੁਰੂ ਰਾਮਦਾਸ ਮਾਤਾ ਭਾਨੀ
ਗੁਰੂ ਹਰਗੋਬਿੰਦ ਜੀ ੩੦ ਮਈ ੧੬੦੬ ੧੯ ਜੂਨ 1੧੫੯੫ ੩ ਮਾਰਚ ੧੬੪੪ ੪੯ ਗੁਰੂ ਅਰਜਨ ਦੇਵ ਮਾਤਾ ਗੰਗਾ
ਗੁਰੂ ਹਰਿਰਾਇ ਜੀ ੨੮ ਫ਼ਰਵਰੀ ੧੬੪੪ ੨੬ ਫ਼ਰਵਰੀ ੧੬੩੦ ੬ ਅਕਤੂਬਰ ੧੬੬੧ ੩੧ ਬਾਬਾ ਗੁਰਦਿੱਤਾ ਮਾਤਾ ਨਿਹਾਲ ਕੌਰ
ਗੁਰੂ ਹਰਿ ਕ੍ਰਿਸ਼ਨ ਜੀ ੬ ਅਕਤੂਬਰ ੧੬੬੧ ੭ ਜੁਲਾਈ ੧੬੫੬ ੩੦ ਮਾਰਚ ੧੬੬੪ ਗੁਰੂ ਹਰਿਰਾਇ ਮਾਤਾ ਕ੍ਰਿਸ਼ਨ ਕੌਰ
ਗੁਰੂ ਤੇਗ ਬਹਾਦਰ ਜੀ ੨੦ ਮਾਰਚ ੧੬੬੫ ੧ ਅਪ੍ਰੈਲ ੧੬੨੧ ੧੧ ਨਵੰਬਰ ੧੬੭੫ ੫੪ ਗੁਰੂ ਹਰਗੋਬਿੰਦ ਮਾਤਾ ਨਾਨਕੀ
੧੦ ਗੁਰੂ ਗੋਬਿੰਦ ਸਿੰਘ ਜੀ ੧੧ ਨਵੰਬਰ ੧੬੭੫ ੨੨ ਦਸੰਬਰ ੧੬੬੬ ੬ ਅਕਤੂਬਰ ੧੭੦੮ ੪੨ ਗੁਰੂ ਤੇਗ ਬਹਾਦਰ ਮਾਤਾ ਗੂਜਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸੋਧੋ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਧਾਰਮਿਕ ਗ੍ਰੰਥ ਹਨ। ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰ੍ਹਵੇਂ ਅਤੇ ਅੰਤਮ ਗੁਰੂ ਹਨ ਅਤੇ ਸਿੱਖਾਂ ਵਿੱਚ ਬਹੁਤ ਹੀ ਸਨਮਾਨਯੋਗ ਹਨ ਅਤੇ ਇੱਕ ਜ਼ਿੰਦਾ ਗੁਰੂ ਦੇ ਬਰਾਬਰ ਮੰਨੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰੇ ਵਿੱਚ ਕੇਂਦਰੀ ਥਾਂ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੁਦੁਆਰੇ ਦੇ ਕੇਂਦਰੀ ਹਾਲ ਵਿੱਚ ਵੱਖਰੇ ਥਾਂ ਉੱਤੇ ਸੁਸ਼ੋਭਿਤ ਕੀਤਾ ਜਾਂਦਾ ਹੈ। ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਨਮਾਨ ਨਾਲ ਰੱਖਿਆ ਜਾਂਦਾ ਹੈ ਅਤੇ ਇੱਕ ਮੰਜੀ ਸਾਹਿਬ ਉੱਤੇ ਖੂਬਸੂਰਤ ਅਤੇ ਰੰਗਦਾਰ ਵਸਤਰਾਂ ਨਾਲ ਸਜਾਇਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਰੂਪੀ ਗੁਰੂ ਹਨ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਆਦਿ ਗ੍ਰੰਥ' ਜਾਂ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਕਰਕੇ ਵੀ ਜਾਣੇ ਜਾਂਦੇ ਹਨ। ਇਹ ਹੁਣ ਸਿੱਖਾਂ ਦੇ ਸਾਖਤ ਗੁਰੂ ਹਨ।

ਇਨ੍ਹਾਂ ਪਦਿਆਂ ਵਿੱਚ ਮੂਲ ਸ਼ਬਦ ਹੈ ਗ੍ਰੰਥ, ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ। ਸਾਹਿਬ ਤੇ ਸ੍ਰੀ ਸਤਕਾਰ ਦੇ ਸੂਚਕ ਹਨ, ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰੱਖਦਾ ਹੈ ਅਤੇ ਆਦਿ ਦਾ ਲਫ਼ਜ਼ੀ ਅਰਥ ਹੈ ਮੁੱਢਲਾ ਜਾਂ ਪਹਿਲਾ, ਜੋ ਇਸ ਗ੍ਰੰਥ ਨੂੰ ਸਿੱਖਾਂ ਦੀ ਦੂਸਰੀ ਪਵਿੱਤਰ ਪੁਸਤਕ, ‘ਦਸਮ ਗ੍ਰੰਥ’, ਜਿਸ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ, ਤੋਂ ਨਿਖੇੜਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਚਨਾਵਾਂ ਦੇ ਰਚਨਹਾਰੇ ਵੱਖ-ਵੱਖ ਸ਼੍ਰੇਣੀਆਂ ਤੇ ਫਿਰਕਿਆਂ ਨਾਲ ਸੰਭੰਧ ਰੱਖਦੇ ਹਨ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ। ਜਿੰਨੇ ਵੱਖ-ਵੱਖ ਰਚਨਹਾਰੇ ਹਨ, ਓਨੇ ਹੀ ਹਨ ਇਸ ਵਿੱਚ ਰਾਗ ਤੇ ਰਾਗਨੀਆਂ। ਸਾਰੇ ਮਜ਼ਮੂਨ ਨੂੰ ਵੱਖ-ਵੱਖ ਤਰ੍ਹਾਂ ਦੇ ਕਾਵਿ ਰੂਪਾਂ ਵਿੱਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ, ਅਸਟਪਦੀਆਂ ਤੇ ੪ ਪੰਕਤੀਆਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਗਿਆ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰੱਖਿਆ ਗਿਆ ਹੈ। ੧੪੩੦ ਅੰਗਾਂ ਵਾਲੀ ਬੀੜ, ਜਿਸ ਨੂੰ ਸਿੱਖਾਂ ਦੀ ਪ੍ਰਤਿਨਿਧ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਰੂਪ ਵਿੱਚ ਛਾਪਣ ਦੀ ਮਾਨਤਾ ਹੈ, ਇੱਕ ਮਿਆਰ ਬਣ ਗਈ ਹੈ। ਇਸ ਰੂਪ ਵਿੱਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ- ਤਤਕਰਾ(੧-੧੩), ਸਿਰੀ ਰਾਗ(੧੪-੯੩), ਮਾਝ ਰਾਗ(੯੪-੧੫੦), ਗਉੜੀ ਰਾਗ(੧੫੧-੩੪੬), ਆਸਾ ਰਾਗ(੩੪੭-੪੮੮), ਗੂਜਰੀ ਰਾਗ(੪੮੯-੫੨੬), ਦੇਵਗੰਧਾਰੀ ਰਾਗ(੫੨੭-੫੩੬), ਬਿਹਾਗੜਾ ਰਾਗ(੫੩੭-੫੫੬), ਵਡਹੰਸ ਰਾਗ(੫੫੭-੫੯੪), ਸੋਰਠ ਰਾਗ(੫੯੫-੬੫੯), ਧਨਾਸਰੀ ਰਾਗ(੬੬੦-੬੯੫), ਜੈਤਸਰੀ ਰਾਗ(੬੯੬-੭੧੦), ਟੋਡੀ ਰਾਗ(੭੧੧-੭੧੮), ਬੈਰਾੜੀ ਰਾਗ(੭੧੯-੭੨੦), ਤੈਲੰਗ ਰਾਗ(੭੨੧-੭੨੭), ਸੂਹੀ ਰਾਗ(੭੨੮-੭੯੪), ਬਿਲਾਵਲ ਰਾਗ(੭੯੫-੮੫੮), ਗੌਂਡ ਰਾਗ(੮੫੪-੮੭੫), ਰਾਮਕਲੀ ਰਾਗ(੮੭੬-੯੭੪), ਨਟ ਨਰਾਇਣ ਰਾਗ(੯੭੫-੯੮੩), ਮਾਲਿ ਗਉੜਾ ਰਾਗ(੯੮੪-੯੮੮), ਮਾਰੂ ਰਾਗ(੯੮੯-੧੧੦੬), ਤੁਖਾਰੀ ਰਾਗ(੧੧੦੭-੧੧੧੭), ਕੇਦਾਰਾ ਰਾਗ(੧੧੧੮-੧੧੨੪), ਭੈਰਉ ਰਾਗ(੧੧੨੫-੧੧੬੭), ਬੈਸੰਤ ਰਾਗ(੧੧੫੮-੧੧੯੬), ਸਾਰੰਗ ਰਾਗ(੧੧੯੭-੧੨੫੩), ਮਲਾਰ ਰਾਗ(੧੨੫੪-੧੨੯੩), ਕਾਨੜਾ ਰਾਗ(੧੨੯੪-੧੩੧੮), ਕਲਿਆਣ ਰਾਗ(੧੩੧੯-੧੩੨੬), ਪਰਭਾਤੀ ਰਾਗ(੧੩੨੭-੧੩੫੧), ਜੈਜਾਵੰਤੀ ਰਾਗ(੧੩੫੨-੧੩੫੩), ਸਲੋਕ ਸਹਸਕ੍ਰਿਤੀ(੧੩੫੩-੧੩੬੦), ਗਾਥਾ, ਫ਼ੁਨਹੇ ਤੇ ਚਉਬੋਲੇ(੧੩੬੦-੧੩੬੪), ਸਲੋਕ ਕਬੀਰ(੧੩੬੪-੧੩੭੭), ਸਲੋਕ ਫ਼ਰੀਦ(੧੩੭੭-੧੩੮੪), ਸਵੱਈਏ(੧੩੮੫-੧੪੦੯), ਸਲੋਕ ਵਾਰਾਂ ਤੋਂ ਵਧੀਕ(੧੪੧੦-੧੪੨੯), ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)।

ਭਗਤ ਬਾਣੀ

ਸੋਧੋ

ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ ੩੧ ਰਾਗਾਂ ਵਿੱਚੋਂ ੨੨ ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ ੩੪੯ ਹਨ, ਅਤੇ ਭਗਤ-ਬਾਣੀ ਵਿੱਚ ੩ ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਵੀ ਹਨ। ਭਗਤ ਬਾਣੀ ਦੇ ਸ਼ਬਦਾਂ ਦੀ ਗਿਣਤੀ:-

ਭਗਤ/ਗੁਰੂ ਸ਼ਬਦ
ਕਬੀਰ ਜੀ 224
ਭੀਖਨ ਜੀ 2
ਨਾਮਦੇਵ ਜੀ 61
ਸੂਰਦਾਸ ਜੀ 1
ਰਵਿਦਾਸ ਜੀ 40
ਪਰਮਾਨੰਦ ਜੀ 1
ਤ੍ਰਿਲੋਚਨ ਜੀ 4
ਸੈਣ ਜੀ 1
ਫਰੀਦ ਜੀ 4
ਪੀਪਾ ਜੀ 1
ਬੈਣੀ ਜੀ 3
ਸਧਨਾ ਜੀ 1
ਧੰਨਾ ਜੀ 3
ਰਾਮਾਨੰਦ ਜੀ 1
ਜੈਦੇਵ ਜੀ 2
ਗੁਰੂ ਅਰਜਨ ਦੇਵ ਜੀ 3
ਜੋੜ 352

ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿੱਚ ਕਬੀਰ ਜੀ ਦੀਆਂ ੩ ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸਲੋਕਾਂ ਦੇ ਸੰਗ੍ਰਹਿ ਵੀ ਹਨ:- ਕਬੀਰ ਜੀ = ੨੪੩ (ਇਹਨਾਂ ਸਲੋਕਾਂ ਵਿੱਚ ਗੁਰ-ਵਿਅਕਤੀਆਂ ਦੇ ਵੀ ਕੁਝ) ਫਰੀਦ ਜੀ = ੧੩੦ ਸਲੋਕ ਹਨ।

ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ

ਸੋਧੋ

ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿੱਚ ਹੈ। = ੬ ਪਉੜੀਆਂ। ਹੇਠ ਲਿਖੇ ਭੱਟਾਂ ਦੇ ਸਵੱਯੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ:- (੧) ਕਲਸਹਾਰ (੨) ਜਾਲਪ (੩) ਕੀਰਤ (੪) ਭਿੱਖਾ (੫) ਸਲ੍ਹ (੬) ਭਲ੍ਹ (੭) ਨਲ੍ਹ (੮) ਬਲ੍ਹ (੯) ਗਯੰਦ (੧੦) ਹਰਿਬੰਸ

ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੋਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗ੍ਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ। ੭੦੦੦ ਸ਼ਬਦਾਂ ਦੇ ਇਸ ਸੰਗ੍ਰਹਿ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ, ਭਾਰਤ ਦੇ ਵੱਖ ਵੱਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿੱਚ ਸ਼ੇਖ ਫਰੀਦ, ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ। ਇਸ ਪਵਿੱਤਰ ਗ੍ਰੰਥ ਦੇ ੯੭੪ ਪੱਤਰੇ ਸਨ ਜਿਨ੍ਹਾਂ ਦੇ ੧੨”x੮” ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ। ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗ੍ਰੰਥ ਦਾ ਸੰਕਲਨ ਕੀਤਾ ਉੱਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।

ਗੁਰਿਆਈ

ਸੋਧੋ

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-

“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ।ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“

‘ਗੁਰੂ ਗ੍ਰੰਥ ਸਾਹਿਬ ਸਦੀਵੀ ਗੁਰੂ ਹਨ’: ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੜ ਭਰੇ ਸਮੇਂ ਵੀ ਜਦੋਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਸ਼ਰਨ ਲੈਣੀ ਪਈ, ਸਿਖਾਂ ਦੀ ਸਭ ਤੋਂ ਵਡਮੁੱਲੀ ਸ਼ੈਅ ਗੁਰੂ ਗ੍ਰੰਥ ਸਾਹਿਬ ਹੀ ਸੀ ਜਿਸ ਉੱਤੇ ਉਹਨਾਂ ਨੂੰ ਸਭ ਤੋਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੋਂ ਵੱਧ ਮਹਿਫ਼ੂਜ਼ ਰੱਖਿਆ। ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਪੁਸਤਕ ਦੀ ਬਰਾਬਰੀ ਨਹੀਂ ਕਰਨ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ, ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ, ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗ੍ਰੰਥ ਸਾਹਿਬ ਦੁਆਲੇ ਹੀ ਕੇਂਦ੍ਰਿਤ ਸੀ। ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗ੍ਰੰਥ ਸਾਹਿਬ ਦੀ ਇਬਾਦਤ ਤੋਂ ਬਾਦ ਹੀ ਸ਼ੁਰੂ ਕਰਦਾ ਸੀ। ਦਿਨਾਂ-ਦਿਹਾੜਿਆਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਉਣ ਜਾਇਆ ਕਰਦਾ ਸੀ। ਸਿੱਖਾਂ ਵਾਸਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇੱਕੋ-ਇੱਕ ਧਾਰਮਿਕ ਇਬਾਦਤ ਦਾ ਜ਼ਰੀਆ ਹਨ। ਇਸ ਤੋਂ ਇਲਾਵਾ ਮਨੁੱਖ ਦੀ ਸ਼ਕਲ ਵਿੱਚ ਜਾਂ ਚਿੰਨ੍ਹ ਦੀ ਸ਼ਕਲ ਵਿੱਚ ਹੋਰ ਕੁਝ ਵੀ ਨਹੀਂ।

ਸਿੱਖ ਅੱਜ-ਕੱਲ

ਸੋਧੋ

ਅੱਜ, ਸਿੱਖ ਭਾਰਤ ਭਰ ਵਿੱਚ ਫੈਲੇ ਹੋਏ ਹਨ ਅਤੇ ਦੁਨਿਆਂ ਭਰ ਵਿੱਚ ਮੌਜੂਦ ਹਨ। ਸਿੱਖ ਮਰਦਾਂ ਦੇ ਨਾਲ ਨਾਲ ਕੁਝ ਔਰਤਾਂ ਨੂੰ ਉਹਨਾਂ ਦੇ ਲੰਮੇ ਵਾਲਾਂ ਨੂੰ ਢੱਕਣ ਲਈ ਹਮੇਸ਼ਾ ਪਹਿਨੀ ਜਾਣ ਵਾਲੀ ਪੱਗ ਤੋਂ ਪਛਾਣਿਆ ਜਾ ਸਕਦਾ ਹੈ। ਪੱਗ ਮੁਸਲਮਾਨ ਵਲੋਂ ਪਾਈ ਜਾਣ ਵਾਲੀ ਪੱਗੜੀ ਤੋਂ ਵੱਖਰੀ ਹੈ ਅਤੇ ਇਹਨਾਂ ਨੂੰ ਆਪਸ ਵਿੱਚ ਮਿਲਾਉਣਾ ਨਹੀਂ ਚਾਹੀਦਾ ਹੈ। (ਕੁਝ ਦੇਸ਼ਾਂ ਵਿੱਚ ਮੋਟਰਸਾਇਕਲ ਚਲਾਉਣ ਵਾਲਿਆਂ ਨੂੰ ਹੈਲਮਿਟ ਪਾਉਣ ਦੇ ਨਿਯਮਾਂ ਵਿੱਚ ਉਹਨਾਂ ਲਈ ਸੋਧ ਕਰਨ ਪਈ ਹੈ) ਇਹਨਾਂ ਦੇ ਨਾਂ ਦੇ ਮੱਧ ਵਿੱਚ ਸਿੰਘ1 (ਅਰਥ ਸ਼ੇਰ) ਮਰਦਾਂ ਲਈ ਅਤੇ ਕੌਰ (ਅਰਥ ਰਾਜਕੁਮਾਰੀ) ਔਰਤਾਂ ਲਈ ਵਰਤਿਆ ਜਾਂਦਾ ਹੈ। ਬੇਸ਼ਕ ਸਿੰਘ ਜਾਂ ਕੌਰ ਦੇ ਨਾਂ ਵਾਲੇ ਵਿਅਕਤੀ ਸਿੱਖ ਨਹੀਂ ਹੋ ਸਕਦੇ ਹਨ।

ਸਿੱਖਾਂ ਲਈ ਪੰਜ ਕੱਕੇ (ਕਕਾਰ)

ਸੋਧੋ

ਸਿੱਖਾਂ ਨੂੰ ਪੰਜ ਤੱਤਾਂ ਰਾਹੀਂ ਪਾਬੰਦ ਕੀਤਾ ਗਿਆ ਹੈ, ਜਿੰਨਾਂ ਨੂੰ ਆਮ ਕਰਕੇ 5ਕੱਕੇ ਵੀ ਕਹਿੰਦੇ ਹਨ। ਇਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜਾਰੀ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਰੋਜ਼ਾਨਾ ਦੀ ਜਿੰਦਗੀ ਵਿੱਚ ਉਹਨਾਂ ਦੇ ਫ਼ਰਜ਼ਾਂ ਦੀ ਪਹਿਚਾਨ, ਜਾਂ ਉਹਨਾਂ ਦੇ ਕੰਮਾਂ ਤੋਂ ਸਮਝ ਦਿੰਦੇ ਹਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ 5 ਕੱਕਿਆਂ ਨੂੰ ਸਿਰਫ਼ ਨਿਸ਼ਾਨ ਦੇ ਤੌਰ 'ਤੇ ਨਹੀਂ ਪਹਿਨਿਆ ਜਾਂਦਾ ਹੈ। ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ 5 ਕੱਕਿਆਂ ਨੂੰ ਪਹਿਨਣ ਦਾ ਹੁਕਮ ਦਿੱਤਾ ਹੈ ਤਾਂ ਕਿ ਇੱਕ ਸਿੱਖ ਇਹਨਾਂ ਨੂੰ ਆਪਣੀ ਰੂਹਾਨੀਅਤ ਨੂੰ ਹੋਰਾਂ ਤੋਂ ਵੱਖਰਾ ਰੱਖਣ ਲਈ ਵਰਤ ਸਕੇ। ਇਹ 5 ਚੀਜ਼ਾਂ ਹਨ: ਕੇਸ (ਬਿਨਾਂ ਕੱਟੇ ਵਾਲ), ਕੰਘਾ (ਛੋਟੀ ਕੰਘੀ), ਕੜਾ (ਗੋਲ ਲੋਹੇ ਦਾ ਹੱਥ ਵਿੱਚ ਪਾਉਣ ਲਈ ਚੱਕਰ), ਕਿਰਪਾਨ (ਛੋਟੀ ਤਲਵਾਰ) ਅਤੇ ਕਛਹਿਰਾ (ਹੇਠਾਂ ਪਾਉਣ ਵਸਤਰ)।

ਦੁਨੀਆਂ ਵਿੱਚ ਸਿੱਖ

ਸੋਧੋ

ਇੱਕ ਸਿੱਖ ਨੂੰ ਯੋਗੀ ਭਜਨ ਕਿਹਾ ਜਾਂਦਾ ਹੈ, ਨੇ ਪੱਛਮੀ ਸਮਾਜ ਵਿੱਚ ਕਈ ਨੌਜਵਾਨ ਲੋਕਾਂ ਨੂੰ ਸਿੱਖ ਦੀ ਜਿੰਦਗੀ ਧਾਰਨ ਕਰਨ ਲਈ ਪਰੇਰਿਆ ਹੈ। ਭਾਰਤ ਵਿੱਚ ਪੈਦਾ ਹੋਏ ਸਿੱਖਾਂ ਤੋਂ ਬਿਨਾਂ, ਪੱਛਮੀ ਖੇਤਰ ਵਿੱਚ ਹਜ਼ਾਰਾਂ ਲੋਕ ਹੁਣ ਮੌਜੂਦ ਹਨ, ਜੋ ਕਿ ਭਾਰਤ ਵਿੱਚ ਪੈਦਾ ਨਹੀਂ ਹੋਏ ਹਨ, ਪਰ ਉਹ ਸਿੱਖਾਂ ਦੀ ਤਰਾਂ ਰਹਿੰਦੇ ਹਨ ਅਤੇ ਸਿੱਖੀ ਦਾ ਪਰਚਾਰ ਕਰਦੇ ਹਨ।

1970s ਅਤੇ 1980s ਵਿੱਚ ਸੀਮਿਤ ਰਾਜਨੀਤਿਕ ਵੱਖਵਾਦੀ ਲਹਿਰ ਭਾਰਤ ਵਿੱਚ ਚੱਲੀ, ਜਿਸ ਦਾ ਨਿਸ਼ਾਨਾ ਵੱਖਰਾ ਸਿੱਖ ਰਾਸ਼ਟਰ, ਖਾਲਿਸਤਾਨ ਤਿਆਰ ਕਰਨਾ ਸੀ, ਜਿਸ 'ਚ ਭਾਰਤ ਅਤੇ ਪਾਕਿਸਤਾਨ ਦੇ ਖੇਤਰ ਸ਼ਾਮਿਲ ਸਨ।

ਇਸ ਸਮੇਂ 23 ਮਿਲੀਅਨ ਸਿੱਖ, ਦੁਨਿਆਂ ਦੇ ਪੰਜਵਾਂ ਵੱਡਾ ਧਰਮ ਨੂੰ ਦਰਸਾਉਦੇ ਹਨ। ਲੱਗਭਗ 19 ਮਿਲੀਅਨ ਸਿੱਖ ਭਾਰਤ ਵਿੱਚ ਪੰਜਾਬ ('ਵੱਡਾ ਪੰਜਾਬ, ਜੋ ਕਿ ਭਾਰਤ ਪਾਕਿਸਤਾਨ ਦੀਆਂ ਹੱਦਾਂ ਵਿੱਚ ਫੈਲਿਆ ਹੋਇਆ ਹੈ, ਪਰ ਪਾਕਿਸਤਾਨ ਵਿੱਚ 1947 ਦੀ ਵੰਡ ਉਪਰੰਤ ਬਹੁਤ ਹੀ ਘੱਟ ਸਿੱਖ ਰਹਿ ਗਏ) ਰਹਿੰਦੇ ਹਨ। ਸਿੱਖਾਂ ਦੀ ਵੱਡੀ ਗਿਣਤੀ ਬਰਤਾਨੀਆ ਕੈਨੇਡਾ, ਅਤੇ ਅਮਰੀਕਾ 'ਚ ਰਹਿੰਦੀ ਹੈ। ਕਾਫ਼ੀ ਵੱਡੀ ਗਿਣਤੀ ਮਲੇਸ਼ੀਆ ਅਤੇ ਸਿੰਘਾਪੁਰ ਵਿੱਚ ਵੀ ਵਸਦੀ ਹੈ, ਜਿੱਥੇ ਕਿ ਕਈ ਵਾਰ ਉਹਨਾਂ ਦੇ ਵੱਖਰੇ ਪਹਿਰਾਵੇਂ ਕਰਕੇ ਮਜ਼ਾਕ ਵੀ ਬਣਾਇਆ ਗਿਆ ਹੈ, ਪਰ ਉਹਨਾਂ ਦੀ ਡਰਾਇਵਿੰਗ ਅਤੇ ਉੱਚ ਵਿੱਦਿਆ ਕਰਕੇ ਸਨਮਾਨ ਕੀਤਾ ਜਾਂਦਾ ਹੈ, ਕਿਉਂਕਿ ਉਹ ਕਾਨੂੰਨੀ ਪੇਸ਼ੇ 'ਚ ਅਧਿਕਾਰ ਹੈ। 2004 ਦੀਆਂ ਭਾਰਤ ਦੀਆਂ ਆਮ ਚੋਣਾਂ 'ਚ, ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪਰਧਾਨ ਮੰਤਰੀ ਬਣੇ ਹਨ। ਉਹ ਭਾਰਤ ਦੇ ਪਹਿਲਾਂ ਨਾ-ਹਿੰਦੂ ਪਰਧਾਨ ਮੰਤਰੀ ਹਨ।

ਸਿੱਖ ਨੂੰ ਦਰਪੇਸ਼ ਮਸਲੇ ਅਤੇ ਸ਼ੋਸ਼ਣ

ਸੋਧੋ

ਪੰਜਾਬ, 1947

ਸੋਧੋ

ਮਾਰਚ ਤੋਂ ਅਗਸਤ 1947 ਵਿੱਚ, ਭਾਰਤ ਦੀ ਵੰਡ ਦੇ ਸਾਲ ਵਿੱਚ ਪੰਜਾਬ ਵਿੱਚ ਸਿੱਖਾਂ ਉੱਤੇ ਮੁਸਲਿਮ ਲੀਗ ਵਲੋਂ ਮੁਸਲਮ ਲੀਗ-ਸਿੱਖ ਜੰਗ ਦੌਰਾਨ ਕਈ ਹਮਲੇ ਕੀਤੇ ਗਏ।[15]

ਭਾਰਤ, 1980

ਸੋਧੋ

ਭਾਰਤ ਵਿੱਚ, ਸਿੱਖਾਂ ਨੂੰ ਇੰਦਰਾ ਗਾਂਧੀ ਦੀ ਮੌਤ ਬਾਅਦ ਕਤਲੇਆਮ ਦਾ ਸਾਹਮਣਾ ਕਰਨਾ ਪਿਆ। 1984 ਈਸਵੀ ਵਿੱਚ ਸਾਕਾ ਨੀਲਾ ਤਾਰਾ, ਜਿਸ ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਖਾੜਕੂ ਸਾਥੀਆਂ ਨੂੰ ਮਾਰ ਦਿੱਤਾ ਗਿਆ, ਦੇ ਰੋਸ ਵਜੋਂ ਇੰਦਰਾ ਦੇ ਸੁਰੱਖਿਆ ਅਮਲੇ ਦੇ ਦੋ ਸਿੱਖਾਂ ਵਲੋਂ ਉਸ ਨੂੰ ਮਾਰ ਦਿੱਤਾ ਗਿਆ ਸੀ। ਗੱਲਬਾਤ ਅਸਫ਼ਲ ਰਹਿਣ ਉਪਰੰਤ, ਇੰਦਰਾ ਗਾਂਧੀ ਨੇ ਫੌਜ ਨੂੰ ਹਰਿਮੰਦਰ ਸਾਹਿਬ ਉੱਤੇ ਹਮਲੇ ਦਾ ਹੁਕਮ ਦੇ ਦਿੱਤਾ। ਜਵਾਬੀ ਲੜਾਈ ਵਿੱਚ 83 ਫੌਜੀ ਅਤੇ 493 ਸਿੱਖਾਂ ਸਮੇਤ ਸੈਕੜੇ ਬੇਗੁਨਾਹ ਲੋਕ ਮਾਰੇ ਗਏ। ਸਿੱਖ ਆਪਣੇ ਧਾਰਮਿਕ ਥਾਂ ਉੱਤੇ ਫੌਜਾਂ ਦੀ ਵਰਤੋਂ ਕਰਨ ਨੂੰ ਨਾ-ਭੁੱਲਣਯੋਗ ਜ਼ਖਮ ਮੰਨਿਆ ਅਤੇ ਉਸ ਦੇ ਕਤਲ ਨੂੰ ਇਸ ਦਾ ਜਵਾਬ ਕਿਹਾ ਗਿਆ। ਸਰਕਾਰ ਦੇ ਹਾਮੀਆਂ ਵਲੋਂ ਹਰਿਮੰਦਰ ਸਾਹਿਬ ਵਿੱਚ ਖਾੜਕੂਆਂ ਨੂੰ ਬਾਹਰ ਕੱਢਣ ਲਈ ਇਸ ਨੂੰ ਠੀਕ ਕਿਹਾ ਗਿਆ, ਕਿਉਂਕਿ ਉਹਨਾਂ ਵੱਡੀ ਮਾਤਰਾ ਵਿੱਚ ਅਸਲਾ ਉਥੇ ਜਮਾਂ ਕਰ ਲਿਆ ਗਿਆ ਸੀ ਅਤੇ ਫੌਜੀ ਕਾਰਵਾਈ ਦੌਰਾਨ ਇਸ ਦੀ ਪੁਸ਼ਟੀ ਵੀ ਹੋਈ ਹੈ। ਇੰਦਰਾ ਦੀ ਮੌਤ ਦੀ ਸ਼ਾਮ ਨਵੀਂ ਦਿੱਲੀ ਵਿੱਚ ਗਾਂਧੀ ਦੀ ਕਾਂਗਰਸ ਪਾਰਟੀ ਦੇ ਕੁਝ ਭੜਕੇ ਹੋਏ ਮੈਂਬਰ ਵਲੋਂ ਸਿੱਖਾਂ ਕਮਿਊਨਟੀ ਉੱਤੇ ਹਮਲਾ ਕੀਤਾ ਗਿਆ, ਫਿਰ ਉਸ ਦੇ ਪੁੱਤ ਰਾਜੀਵ ਗਾਂਧੀ, ਜੋ ਕਿ ਪਰਧਾਨ ਮੰਤਰੀ ਬਣਨ ਜਾ ਰਿਹਾ ਸੀ, ਦੇ ਕੰਟਰੋਲ ਹੇਠ ਜਾਰੀ ਰਿਹਾ ਹੈ। ਇਸ ਧਾਰਮਿਕ ਕਤਲੇਆਮ ਦੇ ਨਤੀਜੇ ਵਜੋਂ ਹਜ਼ਾਰਾਂ ਸਿੱਖ ਮਾਰੇ ਗਏ ਸਨ।[16]

ਅਮਰੀਕਾ, ੨੦੦੦

ਸੋਧੋ

ਲੱਖਾਂ ਸਿੱਖ-ਅਮਰੀਕੀ ਅਮਰੀਕਾ ਵਿੱਚ ਵਸਦੇ ਹਨ ਅਤੇ ਉੱਚ ਦਰਜੇ ਦਾ ਸਨਮਾਨ ਅਤੇ ਧਾਰਮਿਕ ਸਹਿਸ਼ਨਸ਼ੀਲਤਾ ਹਾਸਲ ਕਰਦੇ ਹਨ। ਕੁਝ ਸਮੇਂ ਤੱਕ ਬਹੁਤ ਸਾਰੇ ਅਮਰੀਕੀ ਅਮਰੀਕਾ ਵਿੱਚ ਸਿੱਖਾਂ ਦੀ ਮੌਜੂਦਗੀ ਤੋਂ ਬੇਖ਼ਬਰ ਸਨ ਅਤੇ ਸਿੱਖਾਂ ਨੂੰ ਇਸਲਾਮ ਦੇ ਅਨੁਵਾਈ ਸਮਝਦੇ ਸਨ 11 ਸਤੰਬਰ 2001 ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ 'ਤੇ ਹਮਲੇ ਦੇ 300 ਕੇਸ ਦਰਜ ਹੋਏ, ਜਿੰਨਾਂ ਵਿੱਚ ਦੋ ਦੀ ਮੌਤ ਹੋ ਗਈ। [1] Archived 2005-08-04 at the Wayback Machine. ਹਮਲਾਵਰਾਂ ਨੇ ਗਲਤੀ ਨਾਲ ਸਿੱਖਾਂ ਨੂੰ ਇਸਲਾਮ ਦੇ ਅਨੁਆਈ ਸਮਝ ਲਿਆ। ਅਮਰੀਕੀ ਸੈਨੇਟ ਨੇ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਸਿੱਖ-ਅਮਰੀਕੀ ਦੇ ਵਿਰੁਧ ਧਾਰਮਿਕ ਕੱਟੜਤਾ ਨੂੰ ਅਪਰਾਧ ਠਹਿਰਾਇਆ। ਸੈਨੇਟ ਕੰਨਕਰੰਟ ਰੈਜ਼ੋਲੇਸ਼ਨ 74 ਦੀਆਂ ਸਤਰਾਂ ਅਤੇ ਸੈਟੇਟਰ ਰਿਚਰਡ ਡੁਰਬਿਨ ਰਾਹੀਂ ਦਿੱਤੀ ਸ਼ੁਰੂਆਤੀ ਜਾਣਕਾਰੀ 2 ਅਕਤੂਬਰ ਕਾਂਗਰਸ ਰਿਕਾਰਡ 'ਚ ਉਪਲੱਬਧ ਹੈ: U.S. Senate condemns bigotry against Sikhs Archived 2005-07-03 at the Wayback Machine.

ਫਰਾਂਸ, ੨੦੦੦

ਸੋਧੋ

ਫਰਾਂਸ ਸਰਕਾਰ ਨੇ ਸਤੰਬਰ 2003 ਤੋਂ ਬੱਚਿਆਂ ਨੂੰ ਸਕੂਲਾਂ ਵਿੱਚ ਉਹਨਾਂ ਦੇ ਧਾਰਮਿਕ ਚਿੰਨ੍ਹ ਪਹਿਨਣ ਉੱਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਕਾਨੂੰਨ ਦਾ ਮਕਸਦ ਸਕੂਲਾਂ ਵਿੱਚ ਇਸਲਾਮਿਕ ਸਕਾਰਫ਼ (ਹਿਜਾਬ) 'ਤੇ ਪਾਬੰਦੀ ਲਗਾਉਣਾ ਸੀ, ਪਰ ਸਿੱਖਾਂ ਦੀ ਪੱਗ ਵੀ ਇਸ ਵਿੱਚ ਆ ਗਈ। ਹਾਲਾਂ ਕਿ ਫਰਾਂਸ 'ਚ ਸਿੱਖਾਂ ਦੀ ਗਿਣਤੀ ਮਸਾਂ 5,000-7,000 ਹੈ, ਪਰ ਅੰਤਰਰਾਸ਼ਟਰੀ ਤੌਰ 'ਤੇ ਸਿੱਖਾਂ ਨੇ ਆਪਣੀਆਂ ਸਰਕਾਰਾਂ ਦੇ ਜ਼ੋਰ ਪਾਇਆ ਕਿ ਉਹ ਫਰਾਂਸ ਨੂੰ ਜਾਂ ਤਾਂ ਇਸ ਪਾਬੰਦੀ ਨੂੰ ਹਟਾਉਣ ਜਾਂ ਸਿੱਖਾਂ ਨੂੰ ਛੋਟ ਦੇਣ ਬਾਰੇ ਮਜਬੂਰ ਕਰਨ, ਜਦੋਂ 4 ਸਿੱਖਾਂ ਨੂੰ ਪਹਿਲੇ ਸਮੈਸਟਰ ਦੀ ਪੜ੍ਹਾਈ ਛੱਡਣੀ ਪਈ ਸੀ।

ਬਹੁ-ਪੱਧਰੀ ਪਹੁੰਚ

ਸੋਧੋ

ਸਿੱਖੀ ਸੋਚ ਵਿੱਚ ਜੁੜਨ ਲਈ ਬਹੁ-ਪੱਧਰੀ ਪਹੁੰਚ ਨੂੰ ਅਪਨਾਇਆ ਹੈ। ਉਦਾਹਰਨ ਲਈ, ਸਹਿਜਧਾਰੀ (ਹੌਲੀ ਧਾਰਨ ਕਰਨ ਵਾਲੇ) ਵੀ ਸਿੱਖ ਹਨ, ਜਿੰਨਾਂ ਨੇ ਪੰਜ ਕੱਕੇ ਧਾਰਨ ਨਹੀਂ ਕੀਤੇ, ਪਰ ਸਿੱਖਾਂ ਵਿੱਚ ਵਿਸ਼ਵਾਸ ਰੱਖਦੇ ਹਨ ਹੋਰ ਜਾਣਕਾਰੀ ਲਈ ਵੇਖੋ: ਸਿੱਖ ਧਾਰਮਿਕ ਫਲਸਫ਼ਾ

ਸੰਦਰਭ

ਸੋਧੋ

ਹਵਾਲੇ

ਸੋਧੋ
  1. Nesbitt, Eleanor M. (2005). Sikhism: a very short introduction. Oxford University Press. pp. 21–23. ISBN 978-0-19-280601-7.
  2. Singh, Nirbhai (1990). Philosophy of Sikhi: Reality and Its Manifestations. New Delhi: Atlantic Publishers. pp. 1–3.
  3. Takhar, Opinderjit Kaur (2016). Sikh Identity: An Exploration of Groups Among Sikhs. Abingdon-on-Thames, England: Taylor & Francis. p. 147. ISBN 978-1-351-90010-2.
  4. ਵਿਲੀਅਮ ਓਵਨ ਕੋਲ; ਪਿਆਰਾ ਸਿੰਘ ਸੰਮਬੀ (1993). ਸਿਖਿਜ਼ਮ ਐਂਡ ਕ੍ਰਿਸਟੀਐਨਟੀ: ਏ ਕਮਪੈਰਟਿਵ ਸਟਡੀ (ਥੀਮ ਇਨ ਕਮਪੈਰਟਿਵ ਰਲਿਜਨ). ਵੈਲਿੰਗਫੋਰਡ, ਯੂਨਾਈਟਡ ਕਿੰਗਡਮ: ਪਲਗਰੇਵ ਮੈਕਮਿਲਨ. p. 117. ISBN 0333541073i. {{cite book}}: Check |isbn= value: invalid character (help)
  5. ਚਾਰਲਸ ਜੋਸਫ ਏਡਮਜ਼. "classification of religions ਧਰਮਾਂ ਦਾ ਸ਼੍ਰੇਣੀਕਰਨ". ਇਨਸਾਈਕਲੋਪੀਡੀਆ ਬ੍ਰਿਟੈਨਿਕਾ. Archived from the original on July 7, 2015. Retrieved July 30, 2022.
  6. McLeod, William Hewat. 2019 [1998]. "Sikhism". Encyclopædia Britannica Online. https://www.britannica.com/topic/Sikhism. Retrieved 7 August 2018. 
  7. "Sikhs in Wolverhampton celebrate 550 years of Guru Nanak". BBC News. 12 November 2019.
  8. ਸੇਵਾ ਸਿੰਘ ਕਲਸੀ. ਸਿਖਿਜ਼ਮ. ਫਿਲਾਡਲਫੀਆ: ਛੈਲਸੀਆ ਹਾਉਜ਼. pp. 41–50.
  9. ਵਿਲੀਅਮ ਓਵਨ ਕੋਲ; ਪਿਆਰਾ ਸਿੰਘ ਸੰਮਬੀ (1995). ਦਾ ਸਿੱਖਸ: ਦੇਏਰ ਰਲਿਜਨ ਬਲੀਫਸ ਐਂਡ ਪ੍ਰੈਕਤਸਜ਼. ਸਾਸਕਸ ਅਕੈਡਮੱਕ ਪ੍ਰੈਸ. p. 200.
  10. ਜੀਓਫ਼ ਟੀਸ (2004). ਸਿਖਿਜ਼ਮ: ਰਲਿਜਨ ਇਨ ਫੋਕਸ. ਬਲੈਕ ਰੈਬਿਟ ਬੁਕਸ. p. 4. ISBN 978-1-58340-469-0.
  11. Bahri, Hardev. "Gurmukhi". Encyclopaedia of Sikhism. Punjabi University Patiala. http://www.learnpunjabi.org/eos/index.aspx. Retrieved 9 April 2016. 
  12. Shackle, Christopher; Mandair, Arvind (2013). Teachings of the Sikh Gurus: Selections from the Sikh Scriptures. Abingdon-on-Thames, England: Routledge. pp. xxi–xxiii. ISBN 978-1-136-45101-0.
  13. Mandair, Arvind-Pal Singh (2013). Sikhism: A Guide for the Perplexed. Bloomsbury Academic. pp. 3, 12–13. ISBN 978-1-4411-0231-7.
  14. Chahal, Devinder (July–December 2006). "Understanding Sikhism in the Science Age" (PDF). Understanding Sikhism: The Research Journal (2): 3. Retrieved 10 November 2013.
  15. "ਪੁਰਾਲੇਖ ਕੀਤੀ ਕਾਪੀ". Archived from the original on 2005-03-16. Retrieved 2005-07-01. {{cite web}}: Unknown parameter |dead-url= ignored (|url-status= suggested) (help)
  16. "ਪੁਰਾਲੇਖ ਕੀਤੀ ਕਾਪੀ". Archived from the original on 2005-05-05. Retrieved 2005-07-01. {{cite web}}: Unknown parameter |dead-url= ignored (|url-status= suggested) (help)

ਟਿੱਪਣੀਆਂ

ਸੋਧੋ
  1. ਸਿੱਖੀ ਸ਼ਬਦ ਸਿੱਖ ਤੋਂ ਉਤਪੰਨ ਹੋਇਆ ਹੈ, ਜੋ ਕਿ ਸੰਸਕ੍ਰਿਤ ਦੇ ਮੂਲ ਸ਼ਬਦ ਸ਼ਿਸ਼੍ਯ ਤੋਂ ਆਇਆ ਹੈ ਜਿਸਦਾ ਅਰਥ "ਚੇਲਾ", ਸਿੱਖਣ ਵਾਲਾ ਜਾਂ ਸ਼ਿਕਸ਼ ਹੈ।. ਖੁਸ਼ਵੰਤ ਸਿੰਘ. 2006. The Illustrated History of the Sikhs (ਸਿੱਖਾਂ ਦਾ ਚਿਤਰਤ ਇਤਿਹਾਸ). ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ. ISBN 978-0-19-567747-8. p. 15.ਕੋਸ਼, ਗੁਰਸ਼ਬਦ ਰਤਨਾਕਰ ਮਹਾਨ. https://web.archive.org/web/20050318143533/http://www.ik13.com/online_library.htm
  2. "Hinduism, Buddhism, Jainism and Sikh originated in India (ਹਿੰਦੂ, ਬੋਧ, ਜੈਨ ਅਤੇ ਸਿੱਖ ਧਰਮ ਭਾਰਤ ਵਿੱਚ ਅਗ਼ਾਜ਼ ਹੋਏ) "Moreno, Luis; Colino, César (2010). Diversity and Unity in Federal Countries. McGill Queen University Press. p. 207. ISBN 978-0-7735-9087-8.