੧੪ ਜੂਨ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
14 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 165ਵਾਂ (ਲੀਪ ਸਾਲ ਵਿੱਚ 166ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 200 ਦਿਨ ਬਾਕੀ ਹਨ।
ਵਾਕਿਆ
ਸੋਧੋ- 1381 – ਇੰਗਲੈਂਡ ਵਿੱਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ। ਉਨ੍ਹਾਂ ਨੇ ਸ਼ਹਿਰ ਵਿੱਚ ਲੁੱਟਮਾਰ ਤੇ ਅਗਜ਼ਨੀ ਕੀਤੀ, ਲੰਡਨ ਟਾਵਰ 'ਤੇ ਕਬਜ਼ਾ ਕਰ ਕੇ ਇਸ ਨੂੰ ਅੱਗ ਲਾ ਦਿਤੀ ਅਤੇ ਆਰਕਬਿਸ਼ਪ ਆਫ਼ ਕੈਂਟਰਬਰੀ ਨੂੰ ਕਤਲ ਕਰ ਦਿਤਾ।
- 1634 – ਰੂਸ ਅਤੇ ਪੋਲੈਂਡ ਨੇ ਪੋਲਿਆਨੋਵ ਸ਼ਾਂਤੀ ਸਮਝੌਤਾ 'ਤੇ ਦਸਤਖ਼ਤ ਕੀਤੇ।
- 1775 – ਅਮਰੀਕੀ ਸੈਨਾ ਦੀ ਸਥਾਪਨਾ ਹੋਈ।
- 1870 – ਅੰਮ੍ਰਿਤਸਰ ਵਿੱਚ ਕੂਕਿਆਂ ਨੇ ਅੰਮ੍ਰਿਤਸਰ ਵਿੱਚ ਇੱਕ ਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
- 1940 – ਪੈਰਿਸ ਤੇ ਜਰਮਨ ਦੀਆਂ ਫ਼ੌਜਾਂ ਦਾ ਕਬਜ਼ਾ ਹੋ ਗਿਆ।
- 1945 – ਦੂਜੀ ਵੱਡੀ ਜੰਗ ਦੌਰਾਨ ਬਰਤਾਨੀਆ ਨੇ ਬਰਮਾ ਨੂੰ ਜਪਾਨ ਤੋਂ ਆਜ਼ਾਦ ਕਰਵਾ ਲਿਆ।
- 1949 – ਵੀਅਤਨਾਮ ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ।
- 1962 – ਯੂਰਪੀ ਪੁਲਾੜ ਏਜੰਸੀ ਦਾ ਪੈਰਿਸ 'ਚ ਗਠਨ ਹੋਆਿ।
- 1964 – ਦਾਸ ਕਮਿਸ਼ਨ ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1982 – ਅਰਜਨਟੀਨ ਦੇ ਫਾਕਲੈਂਡ ਦੀਪ 'ਚ ਬ੍ਰਿਟੇਨ ਦੇ ਸਾਹਮਣੇ ਸਮਰਪਣ ਕੀਤੇ ਜਾਣ ਤੋਂ ਬਾਅਦ 74 ਦਿਨਾਂ ਤੋਂ ਜਾਰੀ ਸੰਘਰਸ਼ ਖਤਮ ਹੋਇਆ।
- 1984 – ਡਾ. ਗੰਡਾ ਸਿੰਘ ਨੇ ਪਦਮ ਸ਼੍ਰੀ ਦਾ ਖ਼ਿਤਾਬ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
- 1985 – ਸ਼ਲੇਗੇਨ ਸੁਲਾਹ ਸੰਪੰਨ ਹੋਈ ਜਿਸਦੇ ਬਾਅਦ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦਾ ਇੱਕ - ਦੂੱਜੇ ਦੇ ਰਾਸ਼ਟਰ ਵਿੱਚ ਬਿਨਾਂ ਪਾਸਪੋਰਟ ਦੇ ਆਣੇ ਜਾਣਾ ਸ਼ੁਰੂ ਹੋਇਆ
- 1991 – ਪੁਲਾੜ ਯਾਨ ਐੱਸ. ਟੀ. ਐੱਸ. 40 ਕੋਲੰਬੀਆ 12 ਪ੍ਰਿਥਵੀ 'ਤੇ ਆਇਆ।
- 2012 – ਵਿਸ਼ਾਖਾਪਤਨਮ ਇਸਪਾਤ ਯੰਤਰ 'ਚ ਧਮਾਕੇ ਨਾਲ 11 ਲੋਕਾਂ ਦੀ ਮੌਤ ਹੋਈ ਅਤੇ 16 ਜ਼ਖਮੀ ਹੋਏ।
- 2013 – ਹਸਨ ਸਹਾਨੀ ਇਰਾਨ ਦੇ ਰਾਸ਼ਟਰਪਤੀ ਬਣੇ।
ਜਨਮ
ਸੋਧੋ- 1444 – ਭਾਰਤੀ ਪੁਲਾੜ ਵਿਗਿਆਨੀ ਅਤੇ ਗਣਿਤ ਸ਼ਾਸਤਰੀ ਨੀਲਾਕੰਥਾ ਸੋਮਾਇਆਜੀ ਦਾ ਜਨਮ। (ਦਿਹਾਂਤ 1544)
- 1736– ਫ਼ਰਾਂਸੀਸੀ ਭੌਤਿਕ ਵਿਗਿਆਨੀ ਚਾਰਲਸ-ਅਗਸਤਿਨ ਡੇ ਕੂਲੰਬ ਦਾ ਜਨਮ।
- 1811– ਅਮਰੀਕੀ ਲੇਖਿਕਾ, ਰੰਗਭੇਦ ਅਤੇ ਦਾਸਪ੍ਰਥਾ ਦੀ ਕੱਟੜ ਵਿਰੋਧੀ, ਅਤੇ ਨਾਵਲਕਾਰ ਹੈਰੀਅਟ ਬੀਚਰ ਸਟੋ ਦਾ ਜਨਮ।
- 1856– ਏਸ਼ੀਆ ਦੀ ਬਰੇਲਵੀ ਲਹਿਰ ਦੀ ਬੁਨਿਆਦ ਮੌਢੀ ਅਹਿਮਦ ਰਜ਼ਾ ਖ਼ਾਨ ਦਾ ਜਨਮ।
- 1868– ਆਸਟਰੀਅਨ ਵਿਗਿਆਨੀ ਅਤੇ ਡਾਕਟਰ ਕਾਰਲ ਲੈਂਡਟੇਇਨਰ ਦਾ ਜਨਮ।
- 1900– ਭਾਰਤੀ ਨਿਬੰਧਕਾਰ ਅਤੇ ਮਲਿਆਲਮ ਸਾਹਿਤ ਦਾ ਸਾਹਿਤਕ ਆਲੋਚਕ ਕੁਟੀਕ੍ਰਿਸ਼ਨ ਮਰਾਰ ਦਾ ਜਨਮ।
- 1904– ਅਮਰੀਕੀ ਫੋਟੋਗ੍ਰਾਫਰ ਮਾਰਗਰੈੱਟ ਬਰਕ ਵਾਈਟ ਦਾ ਜਨਮ।
- 1905 – ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਹੀਰਾ ਭਾਈ ਬਾਰੋਡਕਰ ਦਾ ਜਨਮ।
- 1909 – ਦੱਖਣੀ ਭਾਰਤ ਦੇ ਕਮਿਊਨਿਸਟ ਨੇਤਾ ਈ. ਐੱਸ. ਐੱਸ. ਨੰਬੂਦਰੀਪਾਦ ਦਾ ਕੇਰਲ ਦੇ ਪਾਲਘਾਟ 'ਚ ਜਨਮ।
- 1922 – ਭਾਰਤੀ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਪਲੇ ਕੇ. ਆਸਿਫ ਦਾ ਜਨਮ। (ਦਿਹਾਂਤ 1971)
- 1928– ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਚੀ ਗਵੇਰਾ ਦਾ ਜਨਮ।
- 1942– ਭਾਰਤੀ ਸਿਆਸਤਦਾਨ ਅਤੇ ਸਮਤਾ ਪਾਰਟੀ ਦੇ ਸਾਬਕਾ ਪ੍ਰਧਾਨ, ਇੱਕ ਕਾਰਕੁੰਨ, ਲੇਖਕ ਅਤੇ ਭਾਰਤੀ ਦਸਤਕਾਰ ਜਯਾ ਜੈਤਲੀ ਦਾ ਜਨਮ।
- 1945– ਅਮਰੀਕੀ ਲੇਖਕ ਅਤੇ ਦੱਖਣੀ ਕੈਰੋਲਿਨਾ ਰਾਜ ਦੀ ਰਾਜਨੇਤਾ ਜੋਇਸ ਡਿਕਰਸਨ ਦਾ ਜਨਮ।
- 1946– ਅਫਗਾਨਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਅਹਿਮਦ ਜ਼ਾਹਿਰ ਦਾ ਜਨਮ।
- 1955– ਫਿਲਮੀ ਕਲਾਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਕਿਰਨ ਖੇਰ ਦਾ ਜਨਮ।
- 1955 – ਭਾਰਤੀ ਫਿਲਮੀ ਕਲਾਕਾਰ ਅਤੇ ਰਾਜਨੇਤਾ ਕਿਰਨ ਖੇਰ ਦਾ ਜਨਮ।
- 1958– ਅਮਰੀਕੀ ਡਾਕਟਰ ਐਰਿਕ ਹੀਡਨ ਦਾ ਜਨਮ।
- 1960– ਭਾਰਤੀ ਫ਼ਿਲਮ ਅਦਾਕਾਰਾ ਅਤੇ ਇੱਕ ਟੈਲੀਵਿਜ਼ਨ ਸ਼ਖਸੀਅਤ ਅਮਰਦੀਪ ਝਾਅ ਦਾ ਜਨਮ।
- 1967– ਇੰਗਲੈੰਡ ਕੌਮੀਅਤ ਬ੍ਰਿਟਿਸ਼ ਸਿਆਸੀ ਪਾਰਟੀ ਪੌਲ ਉੱਪਲ ਦਾ ਜਨਮ।
- 1967– ਸਮਾਜਵਾਦੀ ਪਾਰਟੀ ਦਾ ਨੇਤਾ ਮਨੋਜ ਕੁਮਾਰ ਪਾਰਸ ਦਾ ਜਨਮ।
- 1967 – ਭਾਰਤੀ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਦਾ ਜਨਮ।
- 1868– ਆਸਟ੍ਰੀਆ ਦਾ ਜੀਵ ਵਿਗਿਆਨੀ ਜਿਸ ਨੇ 1900 ਵਿੱਚ ਲਹੂ ਦੇ ਦੋ ਮੁੱਖ ਗਰੁੱਪਾਂ ਨੂੰ ਦਸਾਇਆ ਕਰਲ ਲੈਂਡਟੇਇਨਰ ਦਾ ਜਨਮ।
- 1968– ਭਾਰਤੀ ਅਦਾਕਾਰ ਅਤੇ ਗਾਇਕ ਸਰਬਜੀਤ ਚੀਮਾਂ ਦਾ ਜਨਮ।
- 1969– ਜਰਮਨ ਟੈਨਿਸ ਖਿਡਾਰੀ ਸ਼ਟੈੱਫ਼ੀ ਗ੍ਰਾਫ਼ ਦਾ ਜਨਮ।
- 1970– ਹੈਦਰਾਬਾਦ, ਤੇਲੰਗਾਨਾ ਦਾ ਇੱਕ ਸਿਆਸਤਦਾਨ ਅਕਬਰਉੱਦੀਨ ਉਵੈਸੀ ਦਾ ਜਨਮ।
- 1970– ਭਾਰਤੀ ਪੰਜਾਬ ਥੀਏਟਰ, ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਸੰਜੂ ਸੋਲੰਕੀ ਦਾ ਜਨਮ।
- 1984– ਭਾਰਤੀ ਖੇਤਰੀ ਹਾਕੀ ਖਿਡਾਰੀ ਵਿਲੀਅਮ ਜੇਲਕੋ ਦਾ ਜਨਮ।
- 1986– ਭਾਰਤੀ ਮਾਡਲ ਅਤੇ ਫਿਲਮ ਅਦਾਕਾਰਾ ਬਿੰਦੂ ਮਾਧਵੀ ਦਾ ਜਨਮ।
- 1994– ਤਾਮਿਲ ਅਭਿਨੇਤਰੀ ਅਤੇ ਭਰਤਾਨਾਟਿਅਮ ਡਾਂਸਰ ਸ਼ੀਲਾ ਰਾਜਕੁਮਾਰ ਦਾ ਜਨਮ।
- 1993– ਆਸਟਰੇਲੀਆਈ ਕ੍ਰਿਕਟਰ ਗੁਰਿੰਦਰ ਸੰਧੂ ਦਾ ਜਨਮ।
- 1995– ਅਮਰੀਕੀ ਟਰੈਕ ਅਤੇ ਫ਼ੀਲਡ ਅਥਲੀਟ ਕੈਂਡੇਲ ਵਿਲੀਅਮਸ ਦਾ ਜਨਮ।
- 1996– ਭਾਰਤੀ ਮਹਿਲਾ ਮੁੱਕੇਬਾਜ਼ ਨਿਖ਼ਤ ਜ਼ਰੀਨ ਦਾ ਜਨਮ।
ਦਿਹਾਂਤ
ਸੋਧੋ- 1883– ਅੰਗਰੇਜ਼ੀ ਕਵੀ ਅਤੇ ਲੇਖਕ ਐਡਵਰਡ ਫਿਟਜ਼ਜਰਾਲਡ ਦਾ ਦਿਹਾਂਤ।
- 1886– ਰੂਸੀ ਸਲਤਨਤ ਲੋਕਪਸੰਦੀਦਾ ਨੇਤਾ ਅਲੈਗਜ਼ੈਂਡਰ ਓਸਤਰੋਵਸਕੀ ਦਾ ਦਿਹਾਂਤ।
- 1918– ਉੜੀਆ ਸਾਹਿਤ ਦੇ ਵੱਡੇ ਕਥਾਕਾਰ, ਨਾਵਲਕਾਰ ਅਤੇ ਕਹਾਣੀਕਾਰ ਫ਼ਕੀਰ ਮੋਹਨ ਸੈਨਾਪਤੀ ਦਾ ਦਿਹਾਂਤ।
- 1920– ਜਰਮਨ ਸਮਾਜਸਾਸ਼ਤਰੀ, ਦਾਰਸ਼ਨਿਕ, ਅਤੇ ਰਾਜਨੀਤਕ ਅਰਥਸਾਸ਼ਤਰੀ ਮੈਕਸ ਵੈਬਰ ਦਾ ਦਿਹਾਂਤ।
- 1926– ਅਮਰੀਕੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਮੈਰੀ ਕੈਸਾਟ ਦਾ ਦਿਹਾਂਤ।
- 1968– ਇਤਾਲਵੀ ਲੇਖਕ ਸਾਲਵਾਤੋਰੇ ਕੁਆਸੀਮੋਦੋ ਦਾ ਦਿਹਾਂਤ।
- 1979– ਅਫਗਾਨਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਅਹਿਮਦ ਜ਼ਾਹਿਰ ਦਾ ਦਿਹਾਂਤ।
- 1986– ਅਰਜਨਟੀਨੀ ਲੇਖਕ, ਕਹਾਣੀਕਾਰ, ਨਿਬੰਧਕਾਰ, ਕਵੀ ਅਤੇ ਅਨੁਵਾਦਕ ਹੋਰਹੇ ਲੂਈਸ ਬੋਰਹੇਸ ਦਾ ਦਿਹਾਂਤ।
- 1994– ਅਮਰੀਕੀ ਸੰਗੀਤਕਾਰ, ਕੰਡਕਟਰ, ਪ੍ਰਬੰਧਕ, ਪਿਆਨੋਵਾਦਕ ਅਤੇ ਫਲੂਟਿਸਟ ਹੈਨਰੀ ਮੈਨਸਿਨੀ ਦਾ ਦਿਹਾਂਤ।
- 1995– ਕਾਂਗੋ ਦਾ ਇੱਕ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ ਅਤੇ ਕਵੀ ਸੋਨੀ ਲਵਾਉ ਤਾਂਸੀ ਦਾ ਦਿਹਾਂਤ।
- 2006– ਭਾਰਤੀ ਗਾਇਕਾ ਸੁਰਿੰਦਰ ਕੌਰ ਦਾ ਦਿਹਾਂਤ।
- 2009– ਭਾਰਤੀ ਲੇਖਕ ਅਤੇ ਸਿਆਸਤਦਾਨ ਲਕਸ਼ਮੀ ਕ੍ਰਿਸ਼ਨਾਮੂਰਤੀ ਦਾ ਦਿਹਾਂਤ।
- 2013– ਭਾਰਤੀ ਕ੍ਰਿਕਟਰ ਸੀਮਾ ਦੇਸਾਈ ਦਾ ਦਿਹਾਂਤ।
- 2015– ਭਾਰਤੀ ਰਾਜਨੀਤਕ ਆਗੂ, ਸਮਾਜਕ ਕਾਰਕੁਨ, ਸਮਾਜ ਸੁਧਾਰਕ, ਸ਼ਿਖਿਆਵਿਦ ਸ਼ੀਲਾ ਕੌਲ ਦਾ ਦਿਹਾਂਤ।
- 2018– ਭਾਰਤੀ ਪੱਤਰਕਾਰ ਅਤੇ ਸ੍ਰੀਨਗਰ ਤੋਂ ਨਿਕਲਦੇ ਰਾਈਜਿੰਗ ਕਸ਼ਮੀਰ ਅਖਬਾਰ ਦਾ ਸੰਪਾਦਕ ਸ਼ੁਜਾਤ ਬੁਖ਼ਾਰੀ ਦਾ ਦਿਹਾਂਤ।
- 2020– ਭਾਰਤੀ ਫ਼ਿਲਮ ਅਦਾਕਾਰ, ਡਾਂਸਰ, ਟੈਲੀਵਿਜ਼ਨ ਸ਼ਖਸੀਅਤ ਸੁਸ਼ਾਂਤ ਸਿੰਘ ਰਾਜਪੂਤ ਦਾ ਦਿਹਾਂਤ।